ਵਿਧਾਇਕ ਨੇ ਲੋਹੜੀ ਮੌਕੇ ਦਿੱਤਾ ਧੀਆਂ ਦੇ ਸਨਮਾਨ ਦਾ ਦਿੱਤਾ ਸੁਨੇਹਾ
ਮੋਹਾਲੀ: 14 ਜਨਵਰੀ ,ਬੋਲੇ ਪੰਜਾਬ ਬਿਊਰੋ;
ਮੋਹਾਲੀ ਤੋਂ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਕੁਲਵੰਤ ਸਿੰਘ ਪ੍ਰੈੱਸ ਕਲੱਬ ਐਸ.ਏ.ਐਸ. ਨਗਰ ਵਿਖੇ ਕਰਵਾਏ ਗਏ ਲੋਹੜੀ ਨੂੰ ਸਮਰਪਿਤ ਪ੍ਰੋਗਰਾਮ ਜੋ ਕਿ ਏਅਰਪੋਰਟ ਰੋਡ ਤੇ ਸਥਿਤ ਸੀ.ਪੀ. 67 ਮਾਲ ਦੇ ਵਿੱਚ ਕਰਵਾਇਆ ਗਿਆ ,ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰ ਭਾਈਚਾਰੇ ਨਾਲ ਮਿਲ ਕੇ ਲੋਹੜੀ ਬਾਲੀ ਅਤੇ ਸੂਬੇ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਸਮਾਜ ਵਿੱਚ ਧੀਆਂ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਨ੍ਹਾਂ ਨੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਧੀਆਂ ਦੀ ਲੋਹੜੀ ਵੀ ਮੁੰਡਿਆਂ ਵਾਂਗ ਹੀ ਚਾਅ ਨਾਲ ਮਨਾਈ ਜਾਵੇ। ਵਿਧਾਇਕ ਕੁਲਵੰਤ ਸਿੰਘ ਵਲੋਂ ਪੱਤਰਕਾਰਾਂ ਲਈ ‘ਪ੍ਰੈੱਸ ਕਲੱਬ’ ਦੀ ਲੋੜ ‘ਤੇ ਜੋਰ ਦਿੱਤਾ ਅਤੇ ਕਿਹਾ ਕਿ
ਪੱਤਰਕਾਰਾਂ ਲਈ ਇੱਕ ਅਜਿਹੀ ਜਗ੍ਹਾ ਹੋਣੀ ਬਹੁਤ ਜ਼ਰੂਰੀ ਹੈ ,ਜਿੱਥੇ ਪੱਤਰਕਾਰ ਭਾਈਚਾਰਾ ਇਕੱਠੇ ਬੈਠ ਕੇ ਆਪਣੇ ਪਰਿਵਾਰ ਅਤੇ ਸਮਾਜ ਬਾਰੇ ਵਿਚਾਰ-ਵਟਾਂਦਰਾ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇੱਕ ਸਾਂਝੇ ‘ਪ੍ਰੈੱਸ ਕਲੱਬ’ ਦੇ ਹੋਣ ਨਾਲ ਪ੍ਰੈੱਸ ਕਾਨਫਰੰਸਾਂ ਕਰਨੀਆਂ ਸੌਖੀਆਂ ਹੋ ਜਾਣਗੀਆਂ। ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਵੱਖ-ਵੱਖ ਥਾਵਾਂ ‘ਤੇ ਜਾਣਾ ਪੈਂਦਾ ਹੈ, ਪਰ ਜੇਕਰ ਇੱਕ ਨਿਸ਼ਚਿਤ ਥਾਂ ਹੋਵੇਗੀ ਤਾਂ ਜਾਣਕਾਰੀ ਸਾਂਝੀ ਕਰਨੀ ਅਤੇ ਇਕੱਠੇ ਹੋਣਾ ਬਹੁਤ ਆਸਾਨ ਹੋ ਜਾਵੇਗਾ।

ਉਨ੍ਹਾਂ ਮੁਤਾਬਕ ਪ੍ਰੈੱਸ ਕਲੱਬ ਹੋਣ ਨਾਲ ਕਿਸੇ ਵੀ ਪ੍ਰੋਗਰਾਮ ਜਾਂ ਖਬਰ ਦਾ ਸੁਨੇਹਾ ਪੱਤਰਕਾਰਾਂ ਤੱਕ ਜਲਦੀ ਪਹੁੰਚ ਸਕੇਗਾ ਅਤੇ ਉਨ੍ਹਾਂ ਨੂੰ ਇਧਰ-ਉਧਰ ਭੱਜ-ਦੌੜ ਨਹੀਂ ਕਰਨੀ ਪਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਲਦੀ ਹੀ ਪ੍ਰੈਸ ਕਲੱਬ ਪ੍ਰੈੱਸ ਕਲੱਬ ਲਈ ਅਤੀ ਆਧੁਨਿਕ ਬਿਲਡਿੰਗ ਦਿੱਤੀ ਜਾਵੇਗੀ।, ਉਨ੍ਹਾਂ ਨੇ ਪ੍ਰੈੱਸ ਕਲੱਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਜਿਕ ਮਿਲਣ-ਵਰਤਣ ਵਾਲੇ ਪ੍ਰੋਗਰਾਮ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਮੋਹਾਲੀ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਸੰਖੇਪ ਵਿੱਚ ਚਰਚਾ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਡੀ ਅਮੀਰ ਵਿਰਾਸਤ ਦਾ ਪ੍ਰਤੀਕ ਹੈ। ਮੈਂ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ ਹਾਂ ਅਤੇ ਸਾਰਿਆਂ ਨੂੰ, ਖਾਸ ਕਰਕੇ ਧੀਆਂ ਦੇ ਮਾਪਿਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਾ ਹਾਂ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰੈੱਸ ਕਲੱਬ ਵੱਲੋਂ ਵਿਧਾਇਕ ਕੁਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੋਹਾਲੀ ਹੋਮਲੈਂਡ ਗਰੁੱਪ ਦੇ ਉਮੰਗ ਜਿੰਦਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲਿਤ ਕੀਤੀ, ਜਦਕਿ ਸਮਾਗਮ ਦੀ ਪ੍ਰਧਾਨਗੀ ਮੈਡਮ ਜਗਜੀਤ ਕੌਰ ਕਾਹਲੋਂ ਅਤੇ ਡਾਕਟਰ ਸਨੀ ਆਹਲੂਵਾਲੀਆ ਚੇਅਰਮੈਨ ਪੰਜਾਬ ਸੀਵਰੇਜ ਬੋਰਡ ਨੇ ਕੀਤੀ , ਇਸ ਮੌਕੇ ਤੇ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਪ੍ਰਦੀਪ ਸਿੰਘ ਹੈਪੀ ਵੱਲੋਂ ਵਿਧਾਇਕ ਕੁਲਵੰਤ ਸਿੰਘ , ਹੋਮਲੈਂਡ ਗਰੁੱਪ ਤੋਂ ਉਮੰਗ ਜਿੰਦਲ ,ਮੈਡਮ ਜਗਜੀਤ ਕੌਰ ਕਾਹਲੋਂ, ਡਾਕਟਰ ਸਨੀ ਆਹਲੂਵਾਲੀਆ- ਚੇਅਰਮੈਨ ਪੰਜਾਬ ਸੀਵਰੇਜ ਬੋਰਡ ਅਤੇ ਹੋਰਨਾ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਆਖਿਆ,ਇਸ ਮੌਕੇ ਤੇ ਸੀਨੀਅਰ ਪੁਲਿਸ ਅਧਿਕਾਰੀ- ਮਨਫੂਲ ਸਿੰਘ, ਕੌਂਸਲਰ ਬਲਜੀਤ ਕੌਰ, ਪਰਮਜੀਤ ਸਿੰਘ ਕਾਹਲੋ, ਕਮਲਜੀਤ ਸਿੰਘ ਰੂਬੀ, ਐਡਵੋਕੇਟ ਦਮਨ ਧਾਲੀਵਾਲ, ਸੁਰਿੰਦਰ ਸਿੰਘ ਰੋਡਾ ਸੁਹਾਣਾ ,ਅਰੁਣ ਸ਼ਰਮਾ, ਗੁਰਮੁਖ ਸਿੰਘ ਸੋਹਲ, ਕਮਲਜੀਤ ਕੌਰ ਸੁਹਾਣਾ, ਡਿੰਪਲ ਸੱਬਰਵਾਲ ,ਰਮੇਸ਼ ਦੱਤ ,ਵਿਸ਼ਾਲ ਸ਼ਰਮਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਗੁਰਮੁਖ ਸਿੰਘ ਵਾਲੀਆ, ਚੰਦਰ ਸ਼ੇਖਰ,ਹਰਦੀਪ ਸਿੰਘ ਖਾਲਸਾ, ਰਵਿੰਦਰ ਸਿੰਘ, ਕੁਲਦੀਪ ਸਿੰਘ ਸਮਾਣਾ,ਡਾਕਟਰ ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ,ਜਸਪਾਲ ਸਿੰਘ ਮਟੌਰ, ਅਰੁਣ ਗੋਇਲ, ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ, ਚੇਅਰਮੈਨ ਮਨੋਜ ਮਣੀ ਜੋਸ਼ੀ,ਕੈਸ਼ੀਅਰ -ਵਿਸ਼ਾਲ ਸ਼ੰਕਰ, ਹਰਜੀਤ ਸਿੰਘ ਮਠਾੜੂ,ਰਵਿੰਦਰ ਸਿੰਘ ਮੀਤ, ਭੁਪਿੰਦਰ ਸਿੰਘ -ਬੱਬਰ, ਹਰਪ੍ਰੀਤ ਸਿੰਘ ਜੱਸੋਵਾਲ ,ਐਡਵੋਕੇਟ ਜਤਿਨ ਸੈਣੀ, ਅਮਨਦੀਪ, ਸਾਗਰ ਪਾਹਵਾ, ਮੈਡਮ ਸਾਨਾ, ਕਿਰਨਦੀਪ ਕੌਰ ਔਲਖ, ਤਿਲਕ ਰਾਜ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ












