ਮਾਨਸਾ,14, ਜਨਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਜਿਲ੍ਹਾ ਮਾਨਸਾ ਵਰਕਰਾਂ ਵੱਲੋਂ 16 ਜਨਵਰੀ ਨੂੰ ਮੌੜ ਮੰਡੀ ਵਿਖੇ ਹੋਣ ਵਾਲੇ ਪੋ੍ਗਰਾਮ ਸਬੰਧੀ ਮੀਟਿੰਗ ਕੀਤੀ ਗਈ । ਇਸ ਮੌਕੇ ਪੰਜਾਬ ਪ੍ਧਾਨ ਗੁਰਦੇਵ ਸਿੰਘ ਨਿਹੰਗ ਨੇ ਕਿਹਾ ਕਿ 16 ਜਨਵਰੀ ਦੇ ਮੌੜ ਮੰਡੀ ਵਿੱਚ ਪੋ੍ਗਰਾਮ ਕਰਨ ਦਾ ਮੁੱਖ ਏਜੰਡਾ ਮੌੜ ਮੰਡੀ ਪੰਦਰਾਂ ਵਰਕਰਾਂ ਦੇ ਰੁਜਗਾਰ ਨੂੰ ਬਹਾਲ ਕਰਵਾਉਣਾ ਅਤੇ ਪੰਜਾਬ ਪੱਧਰੀ ਹੱਕੀ ਮੰਗਾਂ ਨੂੰ ਲੈ ਕੇ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮੁਲਾਜਮ ਜਥੇਬੰਦੀਆਂ ਨੂੰ ਮੀਟਿਗਾਂ ਦੇ ਕੇ ਮੁੱਕਰਨ ਦਾ ਸਿਲਸਿਲਾ ਅਜੇ ਜਾਰੀ ਹੈ | ਅੱਜ ਜਥੇਬੰਦੀ ਦੀ ਕੈਬਨਿਟ ਸਬ ਕਮੇਟੀ ਚੇਅਰਮੈਨ ਵਿਤ ਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਸੀ | ਪਰ ਹੈੱਡ ਆਫ਼ਿਸ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਥੇਬੰਦੀ ਆਗੂਆਂ ਨੂੰ ਗ਼ਲਤ ਜਾਣਕਾਰੀ ਦਿੱਤੀ ਗਈ ਕਿ ਤੁਹਾਡੀ ਮੀਟਿੰਗ ਪੋਸਟਪੋਨ ਕਰਕੇ 22 ਜਨਵਰੀ ਦੀ ਕਰ ਦਿੱਤੀ ਗਈ ਹੈ | ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਵ/ਸ ਸੀਵਰੇਜ ਬੋਰਡ ਦੇ ਕਾਮਿਆਂ ਦੀਆਂ ਪੰਜਾਬ ਪੱਧਰੀ ਹੱਕੀ ਮੰਗਾਂ ਸਬੰਧੀ ਸੰਘਰਸ਼ ਕੀਤਾ ਗਿਆ ਸੀ | ਇਹ ਕਿ ਇਸ ਸੰਘਰਸ ਦੌਰਾਨ ਹੀ 25 ਅਗਸਤ ਨੂੰ ਮੌੜ ਮੰਡੀ ਦੇ ਪੰਦਰਾਂ ਸੀਵਰਮੈਨਾਂ ਤੇ ਝੂਠੇ ਪਰਚੇ ਦਰਜ਼ ਕਰਕੇ ਜੇਲ ਭੇਜਿਆ ਗਿਆ ਅਤੇ ਉਨਾ ਨੂੰ ਨੌਕਰੀ ਤੋਂ ਵੀ ਫਾਰਗ ਕੀਤਾ। ਜੋ ਅਜੇ ਤੱਕ ਬਹਾਲ ਨਹੀਂ ਕੀਤੇ ਗਏ,ਨਾਲ ਹੀ ਬਰਨਾਲਾ ਤੇ ਸੰਗਰੂਰ ਦੇ ਮੁਲਾਜਮਾਂ ਦੀਆਂ ਅਗਸਤ ਮਹੀਨੇ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਕੀਤੀ ਗਈ ਜੋ ਕਿ ਅਜੇ ਤੱਕ ਉਹ ਤਨਖਾਹ ਨਹੀਂ ਪਾਈ ਗਈ | ਮੌੜ ਮੰਡੀ ਦੇ ਪੰਦਰਾਂ ਵਰਕਰਾਂ ਨੂੰ ਨੌਕਰੀ ਤੇ ਬਹਾਲ ਕਰਵਾਉਣ ਲਈ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਅਤੇ ਵਿਧਾਨ ਸਭਾ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਦੀ ਸਿਫਾਰਿਸ ਦੇ ਬਾਵਜੂਦ ਅੱਜ ਉਨਾਂ ਨੂੰ ਨੌਕਰੀ ਤੋਂ ਵਾਝੇ ਹੋਇਆ ਪੰਜ ਮਹੀਨੇ ਹੋ ਗਏ ਹਨ | ਇਸ ਦੇ ਰੋਸ ਵਜੋ ਹੀ 16 ਜਨਵਰੀ ਨੂੰ ਮੌੜ ਮੰਡੀ ਦੇ ਵਿੱਚ ਨਗਰ ਕੌਸਲ ਪ੍ਧਾਨ ਅਤੇ ਮਹਿਕਮੇਂ ਦੇ ਅਧਿਕਾਰੀਆਂ ਦਾ ਅਰਥੀ ਫੂਕ ਮੁਜਾਹਰਾ ਅਤੇ ਧਰਨਾ ਪ੍ਦਰਸ਼ਨ ਕੀਤਾ ਜਾਵੇਗਾ | ਮੌੜ ਮੰਡੀ ਤੋਂ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸਦੀ ਜਿਂਮੇਵਾਰੀ ਪੰਜਾਬ ਸਰਕਾਰ ਪ੍ਸਾਸਨ ਦੀ ਹੋਵੇਗੀ |












