ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਦਿਅਕ ਸਹਾਇਤਾ ਅਤੇ ਭਲਾਈ ਲਈ ਆਕਾਸ਼ ਐਜੂਕੇਸ਼ਨਲ ਦਾ ਭਾਰਤੀ ਫ਼ੌਜ ਨਾਲ ਐਮਓਯੂ

ਚੰਡੀਗੜ੍ਹ ਪੰਜਾਬ

ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)ਚੰਡੀਗੜ੍ਹ, 16 ਜਨਵਰੀ

ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਨੇ ਭਾਰਤੀ ਫ਼ੌਜ ਨਾਲ ਐਮਓਯੂ ‘ਤੇ ਦਸਤਖ਼ਤ ਕੀਤੇ ਹਨ ਤਾਂ ਜੋ ਫ਼ੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸਹਿਯੋਗ ਦਿੱਤਾ ਜਾ ਸਕੇ। ਇਸ ਵਿੱਚ ਮੌਜੂਦਾ ਜਵਾਨ, ਸੇਵਾਮੁਕਤ ਸੈਨਿਕ, ਵੀਰਤਾ ਪੁਰਸਕਾਰ ਪ੍ਰਾਪਤਕਰਤਾ, ਅਪੰਗ ਜਵਾਨ ਅਤੇ ਸੇਵਾ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਸ਼ਾਮਲ ਹਨ।ਐਮਓਯੂ ਅਧੀਨ ਏਈਐਸਐਲ ਭਾਰਤੀ ਫ਼ੌਜ ਦੇ ਵਿਦਿਆਰਥੀਆਂ ਨੂੰ ਆਪਣੇ ਪੈਨ ਇੰਡੀਆ ਸੈਂਟਰਾਂ ਅਤੇ ਬ੍ਰਾਂਚਾਂ ਵਿੱਚ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਸ਼ੇਸ਼ ਲਾਭ ਪ੍ਰਦਾਨ ਕਰੇਗਾ। ਸਮਝੌਤੇ ‘ਤੇ ਭਾਰਤੀ ਫ਼ੌਜ ਵੱਲੋਂ ਕਰਨਲ, ਸੈਰੇਮੋਨੀਅਲ ਐਂਡ ਵੈਲਫ਼ੇਅਰ ਅਤੇ ਏਈਐਸਐਲ ਵੱਲੋਂ ਡਾ. ਯਸ਼ ਪਾਲ, ਚੀਫ਼ ਅਕੈਡਮਿਕ ਐਂਡ ਬਿਜ਼ਨਸ ਹੈੱਡ, ਦਿੱਲੀ-ਐੱਨਸੀਆਰ ਨੇ ਦਸਤਖ਼ਤ ਕੀਤੇ। ਇਹ ਐਮ ਓ ਯੂ ਭਾਰਤੀ ਫ਼ੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰਿਤ ਹੈ, ਜਿਸ ਵਿੱਚ ਦੇਸ਼ ਭਰ ਵਿੱਚ ਏਈਐਸਐਲ ਸੈਂਟਰਾਂ ਵਿੱਚ ਕੋਰਸਾਂ ਲਈ ਸਕਾਲਰਸ਼ਿਪਾਂ ਦੀ ਪੇਸ਼ਕਸ਼ ਵੀ ਸ਼ਾਮਲ ਹੈ ।ਐਮਓਯੂ ਅਧੀਨ ਰਜਿਸਟ੍ਰੇਸ਼ਨ ਫ਼ੀਸ ਸਿਰਫ਼ ਅਦਾਇਗੀ ਯੋਗ ਹੈ, ਸੇਵਾ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਲਈ ਸਾਰੀਆਂ ਹੋਰ ਫ਼ੀਸਾਂ ‘ਤੇ 100% ਛੋਟ ਹੈ ।20% ਤੋਂ ਵੱਧ ਅਪੰਗਤਾ ਵਾਲੇ ਜਵਾਨਾਂ ਅਤੇ ਵੀਰਤਾ ਪੁਰਸਕਾਰ ਪ੍ਰਾਪਤਕਰਤਾਵਾਂ ਦੇ ਬੱਚਿਆਂ ਲਈ ਟਿਊਸ਼ਨ ਫ਼ੀਸ ‘ਤੇ 100% ਛੋਟ ਹੈ।ਮੌਜੂਦਾ ਅਤੇ ਸੇਵਾਮੁਕਤ ਜਵਾਨਾਂ ਦੇ ਬੱਚਿਆਂ ਲਈ ਟਿਊਸ਼ਨ ਫ਼ੀਸ ‘ਤੇ 20% ਛੋਟ, ਜੋ ਹੋਰ ਸਕਾਲਰਸ਼ਿਪਾਂ ਕਟੌਤੀ ਕਰਨ ਤੋਂ ਬਾਅਦ ਲਾਗੂ ਹੋਵੇਗੀ।ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਚੰਦਰ ਸ਼ੇਖਰ ਗਰੀਸਾ ਰੈੱਡੀ ਨੇ ਕਿਹਾ, “ਸਕਾਲਰਸ਼ਿਪਾਂ, ਮੈਂਟਰਿੰਗ ਅਤੇ ਕਾਊਂਸਲਿੰਗ ਰਾਹੀਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਵੀਰਾਂ ਦੇ ਬੱਚੇ ਆਪਣੀ ਪੂਰੀ ਸਮਰੱਥਾ ਹਾਸਲ ਕਰਨ ਅਤੇ ਆਪਣੇ ਖੇਤਰ ਵਿੱਚ ਅਗਵਾਈ ਕਰਨ ਦੇ ਯੋਗ ਬਣਨ।”ਐਮਓਯੂ ਦੀ ਮਿਆਦ ਦੌਰਾਨ ਏਈਐਸਐਲ ਭਾਰਤੀ ਫ਼ੌਜੀ ਜਵਾਨਾਂ ਦੇ ਬੱਚਿਆਂ ਨੂੰ ਵਿਆਪਕ ਮੈਂਟਰਿੰਗ ਅਤੇ ਕਾਊਂਸਲਿੰਗ ਸਹਾਇਤਾ ਵੀ ਪ੍ਰਦਾਨ ਕਰੇਗਾ, ਜਿਸ ਵਿੱਚ ਵਿਦਿਅਕ ਅਤੇ ਕਰੀਅਰ ਨਾਲ ਸਬੰਧਤ ਸਵਾਲਾਂ ਦਾ ਜਵਾਬ ਵਰਚੁਅਲ ਅਤੇ ਫਿਜ਼ੀਕਲ ਪਲੇਟਫਾਰਮਾਂ ਰਾਹੀਂ ਦਿੱਤਾ ਜਾਵੇਗਾ।ਹਾਲ ਹੀ ਵਿੱਚ ਏਈਐਸਐਲ ਨੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ) ਨਾਲ ਵੀ ਐਮਓਯੂ ‘ਤੇ ਦਸਤਖ਼ਤ ਕੀਤੇ ਹਨ, ਜਿਸ ਅਧੀਨ ਭਾਰਤ ਭਰ ਵਿੱਚ CRPF ਜਵਾਨਾਂ ਦੇ ਬੱਚਿਆਂ ਅਤੇ ਪਰਿਵਾਰਾਂ ਨੂੰ ਵਿਆਪਕ ਵਿਦਿਅਕ ਸਹਾਇਤਾ, ਸਕਾਲਰਸ਼ਿਪਾਂ ਅਤੇ ਕਰੀਅਰ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।