ਸਕੂਲ ਮੁੱਖੀ ਵੱਲੋਂ ਅਧਿਆਪਕਾ ਨਾਲ ਬਦਸਲੂਕੀ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲ਼ੈ ਕੇ ਡੀਈਓ ਦਫ਼ਤਰ ਦਾ ਘਿਰਾਓ

ਪੰਜਾਬ

ਡੀਟੀਐੱਫ ਅਤੇ 6635 ਈਟੀਟੀ ਯੂਨੀਅਨ ਦੀ ਅਗਵਾਈ ਵਿੱਚ ਸੈਕੜੇ ਅਧਿਆਪਕਾਂ ਨੇ ਕੀਤਾ ਰੋਸ ਮੁਜ਼ਹਾਰਾ

ਲੁਧਿਆਣਾ ,22 ਜਨਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );
ਪਿੱਛਲੇ ਲੰਬੇ ਸਮੇਂ ਤੋਂ ਮੋਤੀ ਨਗਰ ਪ੍ਰਾਇਮਰੀ ਸਕੂਲ ਦੇ ਮੁੱਖੀ ਵੱਲੋਂ ਸਕੂਲ ਅਧਿਆਪਕਾ ਸ਼੍ਰੀਮਤੀ ਨਰਿੰਦਰ ਕੌਰ ਨੂੰ ਮਾਨਿਸਕ ਤੌਰ ‘ਤੇ ਪ੍ਰੇਸ਼ਾਨ ਕਰਨ ਦੀ ਸੌੜੀ ਮਾਨਸਿਕਤਾ ਖਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਅਤੇ 6635 ਈਟੀਟੀ ਅਧਿਆਪਕ ਯੂਨੀਅਨ ਵੱਲੋਂ ਡੀਈਓ ਦਫ਼ਤਰ ਦਾ ਘਿਰਾਓ ਕੀਤਾ ਗਿਆ।

ਡੀਟੀਐੱਫ ਦੇ ਜਿਲ੍ਹਾ ਪ੍ਰਧਾਨ ਰਮਨਜੀਤ ਸੰਧੂ, ਜਿਲ੍ਹਾ ਸਕੱਤਰ ਰੁਪਿੰਦਰ ਗਿੱਲ, 6635 ਜਿਲ੍ਹਾ ਪ੍ਰਧਾਨ ਪਰਮਿੰਦਰ ਮਲੌਦ ਅਤੇ ਜਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਮੁੱਖੀ ਵੱਲੋਂ ਅਧਿਆਪਕਾਂ ਕੋਲੋਂ ਸਫ਼ਾਈ ਸੇਵਕ ਦੇ ਨਾਮ ਤੇ ਫੰਡ ਮੰਗਿਆ ਜਾ ਰਿਹਾ ਸੀ, ਜਿਸ ਦੇ ਅਧਿਆਪਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਸਕੂਲ਼ ਮੁੱਖੀ ਵੱਲੋਂ ਆਪਣੀਆਂ ਮਨਮਾਨੀਆਂ ਦਾ ਦੌਰ ਸ਼ੁਰੂ ਕੀਤਾ ਗਿਆ। ਜਿਸ ਤਹਿਤ ਮਹਿਲਾ ਅਧਿਆਪਕਾ ਤੋਂ ਪਿਛਲੇ ਤਿੰਨ ਸਾਲ ਤੋਂ ਸਕੂਲ ਗੇਟ ‘ਤੇ ਇੱਕ ਘੰਟਾ ਪਹਿਲਾਂ ਖੜੇ ਹੋਣ ਦੀ ਡਿਊਟੀ ਲੈਣਾ, ਮਹਿਲਾਂ ਅਧਿਆਪਕਾਂ ਲਈ ਬਾਥਰੂਮ ਨੂੰ ਲਾਕ ਕਰਨਾ , ਕਲਾਸ ਦੇ ਕਮਰੇ ਦੀ ਸਫ਼ਾਈ ਕਰਵਾਉਣੀ, ਛੁੱਟੀ ਸਮੇਂ ਤੋਂ ਬਾਅਦ ਇਕੱਲੀ ਅਧਿਆਪਕਾ ਨੂੰ ਸਰਵੇ ‘ਤੇ ਭੇਜਣਾ ਆਦਿ ਸ਼ਾਮਿਲ ਹੈ। ਇਸ ਤਰਾਂ ਮਾਨਸਿਕ ਪੀੜਾਂ ਦੇਣ ਦਾ ਲੰਬਾ ਦੌਰ ਚਲਾਇਆ ਗਿਆ ਅਤੇ ਅਧਿਆਪਕਾ ਨਰਿੰਦਰ ਕੌਰ ਨੂੰ ਪਰਖ ਸਮੇਂ ਵਿੱਚ ਹੋਣ ਦਾ ਡਰਾਵਾ ਦੇ ਕੇ ਸਭ ਸਹਿਣ ਕਰਨ ਲਈ ਮਜਬੂਰ ਕੀਤਾ ਗਿਆ। ਜਦੋਂ ਅਧਿਆਪਕਾ ਵੱਲੋਂ ਬਲਾਕ ਅਫ਼ਸਰ ਤੇ ਜਿਲ੍ਹਾ ਸਿੱਖਿਆ ਅਫਸਰ ਕੋਲੋਂ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਸਕੂਲ ਮੁੱਖੀ ਵੱਲੋਂ ਧਮਕੀਆਂ ਤੱਕ ਦਿੱਤੀਆਂ ਗਈਆਂ ਅਤੇ ਡਰਾਇਆ ਧਮਕਾਇਆ ਗਿਆ। ਇਸ ਸਭ ਦਰਮਿਆਨ ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਦਾ ਰੱਵਈਆ ਵੀ ਸਕੂਲ ਮੁੱਖੀ ਦੇ ਪੱਖ ਵਿੱਚ ਰਿਹਾ, ਜਿਸ ਕਰਕੇ ਅਧਿਆਪਕ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਲੁਧਿਆਣਾ, 6635 ਈਟੀਟੀ ਅਧਿਆਪਕ ਯੂਨੀਅਨ ਵੱਲੋਂ ਅੱਜ ਮਾਸ ਡੈਪੂਟੇਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ। ਪ੍ਰੰਤੂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਣ ਬੁਝ ਕੇ ਦਫਤਰ ਤੋਂ ਕਿਨਾਰਾ ਕਰਨ ਕਰਕੇ ਰੋਸ ਵਿੱਚ ਆਏ ਅਧਿਆਪਕਾਂ ਨੇ ਮੌਕੇ ‘ਤੇ ਡੀਈਓ (ਪ੍ਰਾਇਮਰੀ) ਦੇ ਦਫਤਰ ਦਾ ਜਬਰਦਸਤ ਘਰਾਓ ਕੀਤਾ ਗਿਆ। ਜਿਸ ਦੇ ਚਲਦਿਆਂ ਏਡੀਸੀ (ਵਿਕਾਸ) ਸ਼੍ਰੀ ਰਾਕੇਸ਼ ਕੁਮਾਰ ਵੱਲੋਂ ਅਧਿਆਪਕਾਂ ਆਗੂਆਂ ਨਾਲ ਮੀਟਿੰਗ ਕੀਤੀ ਗਈ ਅਤੇ ਦੋਸ਼ੀ ਸਕੂਲ ਮੁਖੀ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਹਾਲ ਦੀ ਘੜੀ ਮਹਿਲਾ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਮਹਿਲਾਂ ਅਧਿਆਪਕਾਂ ਦੀ ਮੰਗ ਅਨੁਸਾਰ ਕਿਸੇ ਹੋਰ ਸਕੂਲ ਵਿੱਚ ਕਰ ਦਿੱਤਾ ਗਿਆ। ਜਥੇਬੰਦੀਆਂ ਨੇ ਏਡੀਸੀ ਤੋਂ ਮੰਗ ਕੀਤੀ ਕਿ ਸਕੂਲ ਮੁੱਖੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਵੀ ਮਹਿਲਾਂ ਅਧਿਆਪਕਾ ਨਾਲ ਸੋਸ਼ਣ ਦੀਆਂ ਇਹੋ ਜਿਹੀਆਂ ਘਟਨਾਵਾਂ ‘ਤੇ ਰੋਕ ਲਗਾਈ ਜਾ ਸਕੇ।
ਇਸ ਸਮੇਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6635 ਦੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ਼,ਮੀਤ ਪ੍ਰਧਾਨ ਕੁਲਦੀਪ ਸਿੰਘ, 4161 ਦੇ ਸੂਬਾ ਆਗੂ ਜਸਵਿੰਦਰ ਐਤੀਆਣਾ,ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਲੀਲ, ਰਵਿੰਦਰ ਕੰਬੋਜ਼,ਸੰਦੀਪ ਕੰਬੋਜ਼, ਅਰਮਿੰਦਰ ਜੋਨੀ,ਜੰਗਪਾਲ ਰਾਏਕੋਟ,ਸੁਰੇਸ਼ ਮਾਨਸਾ , ਰਾਜਿੰਦਰ ਜੰਡਿਆਲੀ,ਅਮਨਦੀਪ ਵਰਮਾ, ਅਵਤਾਰ ਸਿੰਘ ਖਾਲਸਾ,ਆਦਿ ਅਧਿਆਪਕ ਆਗੂ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।