ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਸੱਜਣ ਕੁਮਾਰ ਦੇ ਮਾਮਲੇ ਦੀ ਪੈਰਵਾਈ ਵਿਚ ਇੰਨਸਾਫ ਨਹੀਂ ਕਰਣ ਕਰਕੇ ਸੱਜਣ ਹੋਇਆ ਬਰੀ: ਜੀਕੇ

ਨੈਸ਼ਨਲ ਪੰਜਾਬ

ਜਗਦੀਸ਼ ਟਾਈਟਲਰ ਨੂੰ ਹਰ ਹਾਲਾਤ ਵਿਚ ਕਰਵਾਵਾਂਗੇ ਸਜ਼ਾ

ਨਵੀਂ ਦਿੱਲੀ 22 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਅਦਾਲਤ ਵਲੋਂ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਨੂੰ ਨਿਰਾਸ਼ਾਜਨਕ ਫ਼ੈਸਲਾ ਕਿਹਾ ਹੈ । ਉਨ੍ਹਾਂ ਕਿਹਾ ਕਿ ਓਸ ਸਮੇਂ ਓਹ ਮੰਜਰ ਸੀ ਕਿ ਸਿੱਖਾਂ ਦੀਆਂ ਲਾਸ਼ਾ ਸੜਕਾਂ ਤੇ ਰੁਲ ਰਹੀਆਂ ਸਨ ਤੇ ਸਾਡੀਆਂ ਭੈਣਾਂ ਮਾਤਾਵਾ ਵੀਰ ਫਰਨੀਚਰ ਤੋੜ ਤੋੜ ਕੇ ਲੱਕੜਾ ਕੱਠੇ ਕਰਕੇ ਆਪਣੇ ਪਰਿਵਾਰਿਕ ਜੀਆਂ ਦਾ ਸਸਕਾਰ ਕਰ ਰਹੇ ਸਨ ਤੇ ਇਸ ਵਿਚ ਵੀ ਉਨ੍ਹਾਂ ਨੂੰ ਰੋਕਿਆ ਜਾਂਦਾ ਸੀ । ਉਨ੍ਹਾਂ ਕਿਹਾ ਜਦੋ ਅਸੀਂ ਕਮੇਟੀ ਦੀ ਵਾਗਡੋਰ ਸੰਭਾਲੀ ਸੀ ਤਦ ਸਾਡੇ ਵਲੋਂ ਕੀਤੀ ਗਈ ਲੱਕਤੋੜ ਮਿਹਨਤ ਸਦਕਾ ਅੱਜ ਸੱਜਣ ਕੁਮਾਰ ਜੇਲ੍ਹ ਅੰਦਰ ਬੰਦ ਹੈ ਤੇ ਓਸਨੂੰ ਇਸ ਮਾਮਲੇ ਵਿਚ ਵੀ ਸਜ਼ਾ ਹੋਣੀ ਨਿਸ਼ਚਿਤ ਸੀ ਪਰ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਮਾਮਲੇ ਦੀ ਪੈਰਵਾਈ ਵਿਚ ਇੰਨਸਾਫ ਨਹੀਂ ਕਰਣ ਕਰਕੇ ਇਸ ਮਾਮਲੇ ਵਿਚ ਪਹਿਲਾਂ ਉਸ ਉਪਰੋ ਧਾਰਾ 302 ਹਟਾਈ ਗਈ ਉਪਰੰਤ ਧਾਰਾ 308 ਵੀ ਹਟਾ ਦਿੱਤੀ ਗਈ ਜਿਸ ਕਰਕੇ ਅੱਜ ਸੱਜਣ ਕੁਮਾਰ ਬਰੀ ਹੋ ਗਿਆ ਹੈ । ਉਨ੍ਹਾਂ ਕਿਹਾ ਇਸੇ ਤਰ੍ਹਾਂ ਜਗਦੀਸ਼ ਟਾਈਟਲਰ ਨੂੰ ਅਸੀਂ ਅਦਾਲਤ ਅੰਦਰ ਘੜੀਸਿਆ ਹੋਇਆ ਹੈ ਤੇ ਓਸ ਨੂੰ ਹਰ ਹਾਲਾਤ ਵਿਚ ਜੇਲ੍ਹ ਦੀ ਕਾਲ ਕੋਠੜੀ ਵਿਚ ਡੱਕਵਾ ਕੇ ਰਹਾਂਗੇ । ਉਨ੍ਹਾਂ ਦੁੱਖੀ ਲਹਿਜੇ ਵਿਚ ਕਿਹਾ ਕਿ ਅਦਾਲਤ ਅੰਦਰ ਟਾਈਟਲਰ ਦੇ ਮਾਮਲੇ ਦੇ ਇਕ ਟ੍ਰਾਇਲ ਵਿਚ ਜਿਨ੍ਹਾਂ ਜਾਣਬੁਝ ਕੇ ਹੰਗਾਮਾ ਕੀਤਾ, ਤੇ ਓਸ ਦੀ ਜਮਾਨਤ ਦਾ ਰਾਹ ਪੱਧਰਾ ਕੀਤਾ ਇਸ ਨਾਲ ਸਾਬਿਤ ਹੋਇਆ ਕਿ ਉਨ੍ਹਾਂ ਦੇ ਤਾਰ ਵੀ ਇੰਨ੍ਹਾ ਦੋਸ਼ੀਆਂ ਨਾਲ ਮਿਲੇ ਹੋਏ ਹਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।