ਫਤਿਹਗੜ੍ਹ ਸਾਹਿਬ,26, ਜਨਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਕੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਵੇਂ 600 ਯੂਨਿਟ ਬਿਜਲੀ ਫਰੀ ਵਾਂਗ ਵੱਡਾ ਵਾਅਦਾ ਲਾਗੂ ਕੀਤਾ ਹੈ ਉਸੇ ਤਰ੍ਹਾਂ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਦਾ ਸਿਹਤ ਬੀਮਾ ਦੇ ਕੇ ਇੱਕ ਬਹੁਤ ਹੀ ਇਤਿਹਾਸਿਕ ਕਦਮ ਚੁੱਕਿਆ ਹੈ। ਇਸ ਸਬੰਧੀ ਹਲਕਾ ਬਸੀ ਪਠਾਣਾ ਦੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਗਰੀਬ ਲੋਕਾਂ ਇਲਾਜ ਪੱਖੋਂ ਹੀ ਮਰ ਜਾਂਦੇ ਸਨ ਹੁਣ ਹਰ ਪੰਜਾਬੀ ਦਾ ਚੰਗੇ ਹਸਪਤਾਲਾਂ ਵਿੱਚ ਵਧੀਆ ਇਲਾਜ ਹੋਵੇਗਾ। ਇਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਜਿੱਥੇ ਪਹਿਲਾਂ 600 ਯੂਨਿਟ ਬਿਜਲੀ ਫਰੀ ਤੋਂ ਪਿੱਟਦੀਆਂ ਸਨ ਅਤੇ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ ਕਿ ਇਹ ਸਕੀਮ ਛੇਤੀ ਹੀ ਦਮ ਤੋੜ ਜਾਵੇਗੀ ਪ੍ਰੰਤੂ ਅੱਜ ਇਹ ਸਕੀਮ ਲਗਾਤਾਰ ਚੱਲ ਰਹੀ ਅਤੇ ਇਸ ਤੋਂ ਲੋਕ ਖੁਸ਼ ਹਨ, ਇਨ੍ਹਾਂ ਕਿਹਾ ਕਿ ਨੇ ਉਥੇ ਹੀ ਦੇਸ਼ ਦੀਆਂ ਵੱਡੀਆਂ ਪਾਰਟੀਆਂ ਨੇ ਵੀ ਆਪਣੇ ਚੋਣ ਮੈਨੀਫੈਸਟੋਆ ਵਿੱਚ ਇਸ ਨੂੰ ਦਰਜ ਕੀਤਾ ਹੈ ।ਇਸੇ ਤਰ੍ਹਾਂ ਇਹ ਸਿਹਤ ਬੀਮਾ ਸਕੀਮ ਵੀ ਪੂਰੀ ਕਾਮਯਾਬੀ ਨਾਲ ਚ ਚੱਲੇਗੀ ਇਹ ਸਕੀਮ ਨਾਲ ਹਰ ਵਰਗ ਖੁਸ਼ ਹੈ ਇਹ ਸਕੀਮ ਨੂੰ ਲਾਗੂ ਕਰਕੇ ਪੰਜਾਬ ਪੂਰੇ ਭਾਰਤ ਵਿੱਚ ਸਿਹਤ ਸਹੂਲਤਾਂ ਪੱਖੋਂ ਪਹਿਲਾਂ ਸੂਬਾ ਬਣ ਗਿਆ। ਹੈ ਅਤੇ ਪੰਜਾਬ ਵਿੱਚ ਭਾਰਤ ਨਾਲ ਦੇ ਹੋਰ ਸੂਬਿਆਂ ਨਾਲੋਂ ਵਧੀਆ ਹਸਪਤਾਲ ਹਨ ।
ਲੇਬਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਸਿਮਰੁ ਨੇ ਦੱਸਿਆ ਕਿ ਸਾਡੇ ਉਸਾਰੀ ਨਾਲ ਸੰਬੰਧਿਤ ਮਜ਼ਦੂਰ ਇਲਾਜ ਪੱਖੋਂ ਹੀ ਅੱਧ ਉਮਰੇ ਮਰ ਜਾਂਦੇ ਹਨ ਜੇਕਰ ਮਜ਼ਦੂਰ ਆਪਣਾ ਫੜ ਤੜ ਕੇ ਇਲਾਜ ਵੀ ਕਰਵਾ ਲੈਂਦਾ ਹੈ ਸੀ ਤਾਂ ਲੇਬਰ ਵੈਲਫੇਅਰ ਬੋਰਡ ਤੇ ਸੈਂਕੜੇ ਚੱਕੜ ਕੱਟਣੇ ਪੈਂਦੇ ਸਨ ਅਤੇ ਉਹ ਵੀ ਕਈ ਕਈ ਸਾਲਾਂ ਬਾਅਦ ਵੀ ਪੈਸੇ ਨਹੀਂ ਸਨ ਪਾਉਂਦੇ, ਹੁਣ ਸਮੁੱਚੇ ਮਜ਼ਦੂਰਾਂ ਦਾ ਵਧੀਆ ਇਲਾਜ ਹੋਵੇਗਾ । ਅਤੇ ਇਸ ਬਿਲਾਂ ਦੇ ਚੱਕਰ ਤੋਂ ਮੁਕਤ ਹੋਣਗੇ
ਪੈਨਸ਼ਨ ਆਗੂ ਦੀਦਾਰ ਸਿੰਘ ਢਿੱਲੋ ਨੇ ਦੱਸਿਆ ਕਿ ਸਾਡੇ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਫੌਜ ਵਾਂਗ ਸਾਡੇ ਮੁਲਾਜ਼ਮ ਤੇ ਪੈਨਸ਼ਨਾਂ ਨੂੰ ਵੀ ਇਲਾਜ ਸਬੰਧੀ ਕੈਸਲਸ ਸਕੀਮ ਹੋਵੇ ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ ਭਾਵੇਂ ਇਹ ਕੈਸਲੈਸ ਸਕੀਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਲਾਗੂ ਕੀਤੀ ਗਈ ਸੀ ਪ੍ਰੰਤੂ ਉਸ ਵਿੱਚ ਖਾਮੀਆਂ ਹੋਣ ਕਰਕੇ ਉਹ ਇੱਕ ਸਾਲ ਹੀ ਮਸਾ ਚੱਲ ਸਕੀ, ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਕੀਮ ਕਿੰਨਾ ਸਮਾਂ ਚੱਲਦੀ ਹੈ ।
ਸਾਹਿਤਕਾਰ ਸਰਬਜੀਤ ਕੌਰ ਢਿੱਲੋਂ ਨੇ ਇਹ ਸਕੀਮ ਦਾ ਸਵਾਗਤ ਕੀਤਾ ,ਇਹਨਾਂ ਮੰਗ ਕੀਤੀ ਕਿ ਇਸ ਯੋਜਨਾ ਦੇ ਕਾਰਡ ਬਣਾਉਣ ਦੀ ਵਿਧੀ ਬਹੁਤ ਸੌਖੀ ਹੋਣੀ ਚਾਹੀਦੀ ਹੈ ਤਾਂ ਜੋ ਹਰੇਕ ਗਰੀਬ ਵਰਗ ਦੀ ਪਹੁੰਚ ਵਿੱਚ ਹੋਵੇ ਤੇ ਇਨ੍ਹਾਂ ਦੀ ਖੱਜਲ ਖੁਆਰੀ ਨਾ ਹੋਵੇ
ਮੁਲਾਜ਼ਮ ਆਗੂ ਤਰਲੋਚਨ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਮਹਿੰਗਾਈ ਦੇ ਯੁੱਗ ਵਿੱਚ ਇਸ ਤਰ੍ਹਾਂ ਦੀ ਯੋਜਨਾ ਦੀ ਬਹੁਤ ਲੋੜ ਸੀ ਕਿਸੇ ਵੀ ਮੁਲਾਜ਼ਮ ਕੋਲ ਅੱਜ ਲੱਖਾਂ ਦੀ ਸੇਵਿੰਗ ਨਹੀਂ ਹੈ ਅਤੇ ਨਾ ਹੀ ਉਹ ਪ੍ਰਾਈਵੇਟ ਸਿਹਤ ਬੀਮਾ ਕੰਪਨੀਆਂ ਦੀਆਂ ਕਿਸਤਾਂ ਦੇ ਸਕਦੇ ਹਨ ਜੇਕਰ ਮੁਲਾਜ਼ਮ ਮਹਿੰਗੀਆਂ ਵਿਆਜ ਦਰਾਂ ਤੇ ਪੈਸੇ ਫੜ ਕੇ ਆਪਣਾ ਇਲਾਜ ਵੀ ਕਰਾ ਲੈਂਦੇ ਸਨ ਤਾਂ ਉਹ ਉਹਨਾਂ ਦੇ ਕਲੇਮ ਨੂੰ ਕਈ ਕਈ ਸਾਲ ਲੱਗ ਜਾਂਦੇ ਸਨ, ਉਹ ਵੀ ਅੱਧੇ ਹੀ ਮਿਲਦੇ ਸਨ। ਇਸ ਲਈ ਜਥੇਬੰਦੀਆਂ ਦੀ ਇਹ ਮੰਗ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਇਲਾਜ ਕੈਸ਼ਲੈਸ ਹੋਣਾ ਚਾਹੀਦਾ ਹੈ ਜਿਸ ਨੂੰ ਸਰਕਾਰ ਨੇ ਪੂਰਾ ਕੀਤਾ ਹੈ।
, ਤਰਕਸ਼ੀਲ ਆਗੂ ਨਵਤੇਜ ਧੁੰਦਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਭਾਵਨਾ ਠੀਕ ਹੈ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਉਹ ਆਮ ਆਦਮੀ ਦੇ ਦਰਦ ਨੂੰ ਮਹਿਸੂਸ ਕਰਦੇ ਹਨ। ਇਸ ਲਈ ਇਹ ਸਿਹਤ ਬੀਮਾ ਯੋਜਨਾ ਬਹੁਤ ਚੰਗੀ ਯੋਜਨਾ ਹੈ ।ਇਸ ਨਾਲ ਹਰ ਗਰੀਬ ਆਦਮੀ ਧਾਗੇ ,ਤਵੀਤਾਂ ਤੇ ਅੰਧ ਵਿਸ਼ਵਾਸਾਂ ਦੇ ਚੱਕਰਾਂ ਚੋਂ ਨਿਕਲ ਕੇ ਆਪਣਾ ਮੈਡੀਕਲ ਇਲਾਜ ਕਰਵਾ ਸਕਦਾ ਹੈ ਪਹਿਲਾਂ ਮੈਡੀਕਲ ਇਲਾਜ ਇਨਾ ਮਹਿੰਗਾ ਹੋਣ ਕਰਕੇ ਉਹ ਮਜਬੂਰੀ ਬਸ ਤਾਗੇ ਤਵੀਤਾਂ ਵਿੱਚ ਪੈ ਜਾਂਦਾ ਸੀ ਇਸ ਨਾਲ ਅੰਧ ਵਿਸ਼ਵਾਸ ਘਟੇਗਾ ਅਤੇ ਵਿਗਿਆਨਕ ਸੋਚ ਦਾ ਪਸਾਰਾ ਹੋਵੇਗਾ।
ਆਂਗਣਵਾੜੀ ਮੁਲਾਜ਼ਮ ਆਗੂ ਸਤਵੰਤ ਕੌਰ ਕਾਲੇਵਾਲ ਨੇ ਕਿਹਾ ਕਿ ਇਹ ਸਕੀਮ ਨਾਲ ਔਰਤਾਂ ਨੂੰ ਵੱਧ ਫਾਇਦਾ ਹੋਵੇਗਾ ਕਿਉਂਕਿ ਇਲਾਜ ਪੱਖੋਂ ਔਰਤਾਂ ਨੂੰ ਮਰਦਾਂ ਤੇ ਨਿਰਭਰ ਕਰਨਾ ਪੈਂਦਾ ਸੀ। ਅਤੇ ਘਰ ਦੀ ਗਰੀਬੀ ਕਾਰਨ ਔਰਤਾਂ ਆਪਣੇ ਇਲਾਜ ਨੂੰ ਅੱਖਾਂ ਪਰੋਖੇ ਕਰ ਦਿੰਦੀਆਂ ਹਨ ਹੁਣ ਇਹ ਸਕੀਮ ਨਾਲ ਔਰਤਾਂ ਵਧੀਆ ਇਲਾਜ ਕਰਾ ਸਕਦੀਆਂ ਹਨ ਅਤੇ ਉਹਨਾਂ ਨੂੰ ਮਰਦਾਂ ਤੇ ਨਿਰਭਰ ਨਹੀਂ ਹੋਣਾ ਪਵੇਗਾ












