ਪਟਿਆਲਾ 26 ਜਨਵਰੀ ,ਬੋਲੇ ਪੰਜਾਬ ਬਿਊਰੋ;
ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਗਣਤੰਤਰ ਦਿਵਸ ਤੇ ਪੁੱਡਾ ਗਰਾਊਂਡ ਵਿਚ ਇਕੱਠੇ ਹੋਣ ਉਪਰੰਤ ਸ਼ਹਿਰ ਵਿਚ ਟਰੈਕਟਰ,ਜੀਪਾਂ , ਕਾਰਾਂ ਤੇ ਮੋਟਰਸਾਇਕਲਾਂ ਦੇ ਵੱਡੇ ਕਾਫਲੇ ਨਾਲ ਕਿਸਾਨੀ ਤੇ ਲੋਕਾਂ ਦੀਆਂ ਮੰਗਾਂ ਨੂੰ ਉਭਾਰਦੇ ਹੋਏ ਮਾਰਚ ਕੀਤਾ ਗਿਆ । ਮਾਰਚ ਦੀ ਅਗਵਾਈ ਬਲਰਾਜ ਜੋਸ਼ੀ , ਸੁਰਜੀਤ ਸਿੰਘ ਲਚਕਾਣੀ , ਸੁਖਵਿੰਦਰ ਤੁੱਲੇਵਾਲ , ਦਰਸ਼ਨ ਬੇਲੂਮਾਜਰਾ , ਦਵਿੰਦਰ ਸਿੰਘ ਪੂਨੀਆ, ਜੈ ਰਾਮ ਭਾਨਰਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ । ਇਸ ਮੌਕੇ ਮਾਰਚ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਦੇ ਨਾਲ ਹੀ ਬਿਜਲੀ ਬਿਲ , ਬੀਜ ਬਿਲ , ਚਾਰ ਲੇਬਰ ਕੋਡ ,ਮਗਨਰੇਗਾ ਸੋਧ ਕਾਨੂੰਨ ਦੀ ਵਾਪਸ ਕਰਨ ਲਈ ਕੇਂਦਰ ਸਰਕਾਰ ਨੂੰ ਵੰਗਾਰਿਆ ਗਿਆ । ਕਿਸਾਨ ਆਗੂਆਂ ਵੱਲੋਂ ਐਮ•ਐਸ•ਪੀ• ਦੀ ਕਾਨੂੰਨਨ ਗਾਰੰਟੀ , ਫਸਲੀ ਬੀਮਾ ਯੋਜਨਾ ਲਾਗੂ ਕਰਨ , ਕਿਸਾਨਾਂ ਤੇ ਪਾਏ ਫਰਜ਼ੀ ਕੇਸਾਂ ਨੂੰ ਰੱਦ ਕਰਨਾ ਅਤੇ ਕਿਸਾਨਾਂ ਦੇ ਕਾਤਲਾਂ ਨੂੰ ਤੁਰੰਤ ਸਜ਼ਾਵਾਂ ਦੇਣ ਲਈ ਇਨਸਾਫ ਦੀ ਮੰਗ ਵੀ ਕੀਤੀ ਗਈ । ਇਸ ਮੌਕੇ ਹੋਰਨਾਂ ਕਿਸਾਨ ਆਗੂਆਂ ਤੋਂ ਇਲਾਵਾ ਹਰਭਗਵਾਨ ਸਿੰਘ , ਅਵਤਾਰ ਫੱਗਣਮਾਜਰਾ, ਸੁਰਿੰਦਰ ਸਿੰਘ ਖਾਲਸਾ , ਗੁਰਦਰਸ਼ਨ ਸਿੰਘ , ਧੰਨਾ ਸਿੰਘ ਦੋਣ ਕਲਾਂ,ਹਰਮਨਦੀਪ ਸਿੰਘ ਨੰਦਪੁਰ ਕੇਸ਼ੋ ਆਦਿ ਕਿਸਾਨ ਆਗੂ ਸ਼ਾਮਲ ਹੋਏ ।












