ਡੈਮੌਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ, ਦੀ ਮੀਟਿੰਗ ਹੋਈ

ਪੰਜਾਬ

ਸਮਰਾਲਾ.27, ਜਨਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਡੈਮੌਕਰੇਟਿਕ ਮੁਲਾਜਮ ਫੈਡਰੇਸ਼ਨ ਪੰਜਾਬ ਦਾ ਅੰਗ ਡੈਮੌਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਦੀ ਮੀਟਿੰਗ ਹਰਜੀਤ ਕੌਰ ਜਿਲਾ ਪ੍ਧਾਨ, ਮੀਤ ਪ੍ਰਧਾਨ ਕੁਲਦੀਪ ਲਾਲ, ਦਰਸ਼ਨ ਲਾਲ ਚੇਅਰਮੈਨ, ਅਤੇ ਡੈਮੌਕਰੇਟਿਕ ਟੀਚਰਜ ਫਰੰਟ ਜਿਲਾ ਲੁਧਿਆਣਾਂ ਦੇ ਜਨਰਲ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਦੀ ਅਗਵਾਈ ਵਿੱਚ ਸਮਰਾਲਾ ਵਿਖੇ ਹੋਈ। ਮੀਟਿੰਗ ਦਾ ਅਗਾਸ ਡੀ.ਐਮ.ਐਫ ਵਲੋ ਜਾਰੀ ਕੀਤਾ ਸਾਲ 2026 ਦੇ ਕੈਲੰਡਰ ਤੋਂ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਲ ਸਿਮਰਨਜੀਤ ਸਿੰਘ ਜਨਰਲ ਸਕੱਤਰ, ਹਰਜੀਤ ਸਿੰਘ ਰੇੰਜ ਪ੍ਧਾਨ ,ਜਗਵੀਰ ਸਿੰਘ, ਹਰਦੀਪ ਸਿੰਘ ਲਖਵੀਰ ਸਿੰਘ ਵਲੋ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ, ਕਿ ਮਹਿਕਮਾਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਦਿਹਾੜੀਦਾਰ ਵਰਕਰਜ ਨੂੰ ਤਿੰਨ ਸਾਲ ਦੀ ਸੇਵਾ ਤੌਂ ਬਾਅਦ ਰੈਗੂਲਰ ਕੀਤਾ ਜਾਣਾਂ ਚਾਹੀਦਾ। ਕਿਉਂਕਿ ਪੰਜਾਬ ਸਰਕਾਰ ਵਲੋਂ 16-05-2023 ਦੀ ਪਾਲਿਸੀ ਦਿਹਾੜੀਦਾਰ ਵਰਕਰਜ ਦੀ ਉਮਰ ਗੁਵਾੳ ਪਾਲਿਸੀ ਹੈ। ਦਸ ਸਾਲ ਦੀ ਦਿਹਾੜੀਦਾਰ ਦੇ ਤੋਰ ਤੇ ਕੰਮ ਕਰਦਿਆ ਅੱਧੀ ਤੌਂ ਵਁਧ ਉਮਰ ਲੰਘ ਜਾਂਦੀ ਹੈ। ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਘਰ ਦਾ ਗੁਜਾਰਾ ਬੱਚਿਆ ਦੀ ਪੜਾਈ, ਬਿਮਾਰੀ ਦਾ ਇਲਾਜ ਕਰਵਾਉਣ ਦਿਹਾੜੀਦਾਰ ਦੀ ਮਜਬੂਰ ਬਣੀ ਹੋਈ ਹੈ। ਤਿੰਨ ਸਾਲ ਦੀ ਸੇਵਾ ਦੀ ਪਾਲਿਸੀ/ ਨੋਟੀਫਿਕੇਸ਼ਨ ਤਿਆਰ ਕਰਨ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇ। ਰੈਗੂਲਰ ਹੋਏ ਬੇਲਦਾਰਾਂ ਦੀ ਸੇਵਾਮੁਕਤੀ ਦੀ ਉਮਰ ਅਨਪੜ੍ਹ ਵਰਕਰ 60 ਸਾਲ ਅਤੇ ਪੜੇ ਲਿਖੇ ਵਰਕਰਜ 58 ਸਾਲ ਦੀ ਉਮਰ ਤੱਕ ਰਿਟਾਇਰਡ ਕਰਨ ਦਾ ਪਾੜਾ ਮਟਾਇਆ ਜਾਵੇ। ਦਰਜਾ ਚਾਰ ਦੀ ਸੇਵਾ ਮੁਕਤੀ ਦੀ ਉਮਰ 60 ਕੀਤੀ ਜਾਵੇ। ਦਿਹਾੜੀਦਾਰ ਵਰਕਰਜ ਦੀ ਬਰਾਬਰ ਕੰਮ ਬਰਾਬਰ ਤਨਖਾਹ ਵਲ ਵੀ ਧਿਆਨ ਦੇਵੇ। ਜੇਕਰ ਪੰਜਾਬ ਸਰਕਾਰ ਵਲੋ ਸਾਡੀਆਂ ਮੰਗਾਂ ਵੱਲ ਧਿਆਨ ਨਹੀ ਦਿੱਤਾ ਜਾਂਦਾ , ਤਾਂ ਜਲਦ ਹੀ ਜੱਥੇਬੰਦੀ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਸਮੇਂ ਦਵਿੰਦਰ ਸਿੰਘ ਖੀਰਨੀਆ, ਰਜਿੰਦਰ ਸਿੰਘ, ਗੁਰਬਚਨ ਸਿੰਘ , ਸਤਪਾਲ ਲਾਲ, ਬਲਜੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।