ਨਵੀਂ ਦਿੱਲੀ 28 ਜਨਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਬਰਤਾਨੀਆ ਦੇ ਗੁਰਦੁਆਰਿਆਂ, ਪੰਥਕ ਜਥੇਬੰਦੀਆਂ ਅਤੇ ਨੌਜਵਾਨ ਸਮੂਹਾਂ ਨੇ ਸਮੂਹਿਕ ਤੌਰ ‘ਤੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਇਤਿਹਾਸਕ ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ਮਨਾਈ, ਜੋ ਭਾਰਤੀ ਰਾਜ ਦੇ ਜ਼ੁਲਮ ਅਤੇ 1984 ਦੇ ਸਿੱਖ ਨਸਲਕੁਸ਼ੀ ਦੇ ਜਵਾਬ ਵਿੱਚ ਹੋਇਆ। ਦਸਣਯੋਗ ਹੈ ਕਿ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰਤੀ ਰਾਜ ਦੇ ਅੱਤਿਆਚਾਰ ਦੇ ਜਵਾਬ ਵਿੱਚ ਹੋਏ ਇਤਿਹਾਸਕ ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ਮਨਾਉਣ ਲਈ ਦੇਸ਼ ਵਿਦੇਸ਼ ਅੰਦਰ ਵੱਡੇ ਪੰਥਕ ਇਕੱਠ ਕੀਤੇ ਜਾਂਦੇ ਹਨ । ਯੂਕੇ ਦੇ ਸਾਉਥਹਾਲ ਗੁਰਦੁਆਰਾ ਸਾਹਿਬ ਵਿਚ ਕਰਵਾਏ ਗਏ ਇਸ ਸਰਬੱਤ ਖਾਲਸਾ ਵਿੱਚ ਸਿੱਖ ਸੁਤੰਤਰਤਾ ਅਤੇ ਸਵੈ-ਨਿਰਣੇ ਦੇ ਅਧਿਕਾਰ ਨੂੰ ਮੁੜ ਉਜਾਗਰ ਕਰਨ ਵਾਲੇ ਮੁੱਖ ਮਤੇ ਪਾਸ ਹੋਏ, ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਪੰਥ ਨੂੰ ਸਾਂਝੀ ਦਿਸ਼ਾ ਦਿੱਤੀ ਗਈ। ਇਸ ਸਮਾਗਮ ਵਿਚ ਇਨ੍ਹਾਂ ਇਤਿਹਾਸਕ ਫੈਸਲਿਆਂ ਤੇ ਚਰਚਾ ਕੀਤੀ ਗਈ ਅਤੇ ਅੱਜ ਦੇ ਸੰਦਰਭ ਵਿੱਚ ਉਨ੍ਹਾਂ ਦੀ ਮਹੱਤਤਾ ਦਾ ਵੀ ਵਿਚਾਰ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਹਾਜ਼ਿਰੀ ਭਰਣ ਵਾਲੇ ਮੁੱਖ ਵਿਸ਼ੇਸ਼ ਬੁਲਾਰੇ ਭਾਈ ਦਬਿੰਦਰਜੀਤ ਸਿੰਘ, ਭਾਈ ਜਸਪਾਲ ਸਿੰਘ ਮਾਨ ਦਲ, ਭਾਈ ਪ੍ਰਭਜੋਤ ਸਿੰਘ ਕੈਨੇਡਾ, ਭਾਈ ਜੋਗਿੰਦਰ ਸਿੰਘ ਬਲ, ਭਾਈ ਹਰਦੀਸ਼ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਚਰਨ ਸਿੰਘ, ਭਾਈ ਗੁਰਨਾਮ ਸਿੰਘ ਪ੍ਰਧਾਨ ਗੁਰਦੁਆਰਾ ਬੀਏਬੀਐਸ, ਭਾਈ ਨਰਿੰਦਰ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਜਸ ਸਿੰਘ, ਭਾਈ ਗੁਰਮੇਲ ਸਿੰਘ ਮਲ੍ਹੀ, ਭਾਈ ਕੁਲਦੀਪ ਸਿੰਘ ਚਹੇੜੁ ਨੇ ਸਿੱਖ ਪ੍ਰਭੂਸੱਤਾ ਦੀ ਪੁਸ਼ਟੀ ਕਰਨ ਅਤੇ ਜੂਨ 1984 ਦੇ ਸ਼ਹੀਦਾਂ ਦਾ ਸਨਮਾਨ ਕਰਨ ਵਾਲੇ ਕੁਝ ਮੁੱਖ ਮਤਿਆਂ ‘ਤੇ ਚਰਚਾ ਕੀਤੀ। ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਸੇਵਾ ਭਾਈ ਗੁਰਮੀਤ ਸਿੰਘ ਵਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਨਿਭਾਈ ਗਈ ਸੀ ।












