ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ 18ਵੀ ਕੌਮੀ ਕਾਨਫਰੰਸ ਸ਼ਿਰੜੀ ਵਿਖੇ ਸੰਪਨ

ਚੰਡੀਗੜ੍ਹ ਪੰਜਾਬ

ਸੁਭਾਸ਼ ਲਾਬਾ ਚੇਅਰਮੈਨ, ਤੀਰਥ ਸਿੰਘ ਬਾਸੀ ਵਾਇਸ ਚੇਅਰਮੈਨ, ਏ.ਸ੍ਰੀ ਕੁਮਾਰ ਜਨਰਲ ਸਕੱਤਰ, ਸ਼ਸ਼ੀਕਾਂਤ ਕੈਸ਼ੀਅਰ, ਕਰਮਜੀਤ ਸਿੰਘ ਬੀਹਲਾ ਅਤੇ ਸੁਖਵਿੰਦਰ ਸਿੰਘ ਚਾਹਲ ਸਮੇਤ 90 ਮੈਂਬਰੀ ਕੇਂਦਰੀ ਕਮੇਟੀ ਚੁਣੀ ਗਈ


ਚੰਡੀਗੜ੍ਹ, 30 ਜਨਵਰੀ ,ਬੋਲੇ ਪੰਜਾਬ ਬਿਊਰੋ;

ਦੇਸ਼ ਦੇ ਕੇਂਦਰੀ ਅਤੇ ਰਾਜਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 18ਵੀਂ ਕੌਮੀ ਕਾਨਫਰੰਸ 23 ਤੋਂ 26 ਜਨਵਰੀ ਤੱਕ ਮਹਾਰਾਸ਼ਟਰ ਦੇ ਇਤਿਹਾਸਿਕ ਸ਼ਹਿਰ ਸਿਰੜੀ ਵਿਖੇ ਆਯੋਜਿਤ ਕੀਤੀ ਗਈ। ਦੇਸ਼ ਦੇ 26 ਰਾਜਾਂ ਤੋਂ ਲਗਭਗ 800 ਡੈਲੀਗੇਟਾ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ। ਪੰਜਾਬ ਤੋਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ 35 ਡੈਲੀਗੇਟਾਂ ਨੇ ਭਗ ਲਿਆ। ਇਸ ਕਾਨਫਰੰਸ ਦਾ ਉਦਘਾਟਨ ਸੀਟੂ ਆਗੂ ਤਪਨ ਸੇਨ ਨੇ ਕੀਤਾ। ਜਥੇਬੰਦੀ ਦੇ ਝੰਡੇ ਲਹਿਰਾਉਣ ਦੀ ਰਸਮ ਕੌਮੀ ਪ੍ਰਧਾਨ ਸ਼ਭਾਸ਼ ਲਾਂਬਾ ਨੇ ਅਦਾ ਕੀਤੀ। ਇਸ ਚਾਰ ਰੋਜ਼ਾ ਕਾਨਫੰਰਸ ਦੇ ਪਹਿਲੇ ਦਿਨ ਪਬਲਿਕ ਮੀਟਿੰਗ ਰੂਪਕ ਸਰਕਾਰ ਪ੍ਰਧਾਨ ਕਨਫੈਡਰੇਸ਼ਨ ਆਫ ਸੈਂਟਰਲ ਗੌਰਮਿੰਟ ਇੰਪਲਾਈਜ ਐਡ ਵਰਕਰਜ ਦੇ ਐਨੀਮਸ ਮਿਸ਼ਰਾ ਜਨ ਸੈਕਟਰੀ ਬੀ.ਐਸ.ਐਨ.ਐਲ. ਹੈਲੋ ਐਮਪਲਾਈ ਯੂਨੀਅਨ ਕੇਸੀ ਜੇਮਸ ਜਨਰਲ ਸਕੱਤਰ ਆਲ ਇੰਡੀਆ ਲੋਕੋ ਰਨਿਗ ਸਟਾਫ ਪਰਥੋ ਕੋਸ਼ ਐਨਐਲ ਸ੍ਰੀ ਧਰਨੀ ਨੇ ਸੰਬੋਧਨ ਕੀਤਾ।ਕਾਨਫਰੰਸ ਵਿੱਚ ਦੇਸ਼ ਭਰ ਤੋਂ ਪਹੁੰਚੇ ਡੈਲੀਗੇਟਾਂ ਨੂੰ ਦੱਖਣੀ ਅਫਰੀਕਾ ਦੇ ਮਜ਼ਦੂਰ ਆਗੂ ਡੇਸਮੁਡ ਮਲੱਥਾ, ਵਿਸ਼ਵ ਵਪਾਰ ਸੰਗਠਨ ਟਰੇਡ ਯੂਨੀਅਨ ਦੇ ਜਨਰਲ ਸਕੱਤਰ ਜੌਂਅਲਾ ਸਫੇਬਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਬੋਧਨ ਕੀਤਾ। ਇਸ ਤੋਂ ਬਾਅਦ ਜਥੇਬੰਦੀ ਦੀ ਪਿਛਲੀ ਟਰਮ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਅਤੇ ਵਰਕ ਰਿਪੋਰਟ ਕੌਮੀਂ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਏ. ਸ੍ਰੀ.ਕੁਮਾਰ ਨੇ ਪੇਸ਼ ਕੀਤੀ। ਜਿਸ ਉੱਪਰ ਲਗਭਗ ਵੱਖ-ਵੱਖ ਪ੍ਰਾਤਾਂ ਦੇ 60 ਸਾਥੀਆਂ ਨੇ ਭਾਗ ਲਿਆ। ਪੰਜਾਬ ਤੋਂ ਵਰਕ ਰਿਪੋਰਟ ਤੇ ਤੀਰਥ ਸਿੰਘ ਬਾਸੀ ਅਤੇ ਜਨਰਲ ਸਕੱਤਰ ਦੀ ਰਿਪੋਰਟ ਤੇ ਇੰਦਰਜੀਤ ਸਿੰਘ ਵਿਰਦੀ, ਗੁਰਵਿੰਦਰ ਸਿੰਘ ਚੰਡੀਗੜ੍ਹ ਅਤੇ ਰਾਣੋ ਖੇੜੀ ਗਿੱਲਾ ਨੇ ਬਹਿਸ ਵਿੱਚ ਹਿੱਸਾ ਲਿਆ। ਦੂਸਰੇ ਦਿਨ ਪੇਸ਼ ਕੀਤੇ ਗਏ ਮਤਿਆਂ ਲਈ ਗੁਰਦੀਪ ਸਿੰਘ ਬਾਜਵਾ ਨੇ ਖੇਤੀ ਬਚਾਓ ਅਤੇ ਕਿਸਾਨ ਬਚਾਓ ਮਤੇ ਸਬੰਧੀ ਅਤੇ ਤੀਰਥ ਸਿੰਘ ਬਾਸੀ ਨੇ ਨਰੇਗਾ ਖਤਮ ਕਰਨ ਦੇ ਵਿਰੁੱਧ ਵਿੱਚ ਪੇਸ਼ ਕੀਤੇ ਗਏ ਮਤੇ ਦੀ ਤਾਈਦ ਕੀਤੀ ਗਈ। ਕਾਨਫਰੰਸ ਹਾਊਸ ਵਿੱਚ ਪੇਸ਼ ਕੀਤੇ ਗਏ ਸੰਵਿਧਾਨ ਅਤੇ ਪਾਲਸੀ ਦੇ ਮਤੇ ਵਿੱਚ ਸੁਖਵਿੰਦਰ ਸਿੰਘ ਚਾਹਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਾਨਫਰੰਸ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਮਹਿੰਗਾਈ ਭੱਤੇ ਦੀਆਂ ਕਿਸਤਾਂ ਰਿਲੀਜ਼ ਕਰਾਉਣ, ਵਭਾਗਾਂ ਦੇ ਨਿੱਜੀਕਰਨ ਵਿਰੁੱਧ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਸਬੰਧੀ, ਵੱਧ ਰਹੀ ਮੰਗਿਆਈ ਨੂੰ ਰੋਕਣ ਸਬੰਧੀ ਅਤੇ ਆਪਣੇ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ ਦੇ ਹੱਕ ਵਿੱਚ ਕਈ ਮਤੇ ਪਾਸ ਕੀਤੇ ਗਏ ਅਤੇ ਇਸ ਸਬੰਧੀ ਗੰਭੀਰ ਵਿਚਾਰਾ ਕੀਤੀਆਂ ਗਈਆਂ। ਕਾਨਫਰੰਸ ਦੇ ਅੰਤ ਤੇ ਅਖੀਰਲੇ ਦਿਨ ਆਏ ਸਵਾਲਾਂ ਦੇ ਜਵਾਬ ਜਨਰਲ ਸਕੱਤਰ ਏ.ਸ੍ਰੀ ਕੁਮਾਰ ਨੇ ਦਿੱਤੇ ਅਖੀਰ ਵਿੱਚ ਪਿਛਲੀ ਕੇਂਦਰੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਅਨੁਸਾਰ ਸੁਭਾਸ਼ ਲਾਬਾ ਕੌਮੀ ਚੇਅਰਮੈਨ, ਏ.ਸ੍ਰੀ ਕੁਮਾਰ ਜਨਰਲ ਸਕੱਤਰ ਸ਼ਸ਼ੀ ਕਾਤ ਰਾਏ ਕੈਸੀਅਰ ਸਮੇਤ 90 ਮੈਬਰੀ ਕੇਦਰੀ ਕਮੇਟੀ ਚੁਣੀ ਗਈ। ਪੰਜਾਬ ਤੋਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੂੰ ਕੌਮੀ ਵਾਈਸ ਚੇਅਰਮੈਨ, ਕਰਮਜੀਤ ਬੀਹਲਾ ਅਤੇ ਸੁਖਵਿੰਦਰ ਸਿੰਘ ਚਾਹਲ ਨੂੰ ਕੇਂਦਰੀ ਕਮੇਟੀ ਮੈਂਬਰ ਲਿਆ ਗਿਆ। 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਪੂਰੇ ਹਾਊਸ ਵਲੋਂ ਲਗਾਏ ਗਏ ਨਾਅਰਿਆਂ ਦੀ ਗੂੰਜ ਵਿੱਚ ਇਹ ਸਫਲ ਕਾਨਫਰੰਸ ਸਮਾਪਤ ਹੋਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।