ਰਾਜਪੁਰਾ, 31 ਜਨਵਰੀ, ਬੋਲੇ ਪੰਜਾਬ ਬਿਊਰੋ :
ਨੇੜਲੇ ਪਿੰਡ ਬਸੰਤਪੁਰਾ (ਡੇਰਾ ਲੰਬਿਆਂ ਵਾਲੇ)ਦੀ ਇੱਕ ਬਜ਼ੁਰਗ ਮਾਤਾ ਬੀਤੇ ਕੁਝ ਸਮੇਂ ਤੋਂ ਲਾਪਤਾ ਹਨ। ਸਵਰਨ ਕੌਰ ਪਤਨੀ ਮਰਹੂਮ ਬਚਨ ਸਿੰਘ ਉਮਰ 70 ਸਾਲ ਘਰੋਂ ਰਿਸ਼ਤੇਦਾਰੀ ਵਿੱਚ ਗਏ ਸਨ।ਉਹ ਨਾ ਤਾਂ ਉਕਤ ਰਿਸ਼ਤੇਦਾਰ ਕੋਲ ਪਹੁੰਚੇ ਅਤੇ ਨਾ ਹੀ ਵਾਪਸ ਘਰ ਆਏ।ਮਾਤਾ ਜੀ ਦੇ ਲਾਪਤਾ ਹੋਣ ਕਾਰਨ ਪਰਿਵਾਰ ਚਿੰਤਤ ਹੈ।
ਪਰਿਵਾਰ ਨੇ ਆਪਣੇ ਪੱਧਰ ‘ਤੇ ਬਜ਼ੁਰਗ ਮਾਤਾ ਜੀ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੇ।ਪਰਿਵਾਰ ਦੀ ਆਮ ਲੋਕਾਂ ਅੱਗੇ ਬੇਨਤੀ ਹੈ ਕਿ ਜੇਕਰ ਕਿਸੇ ਨੂੰ ਮਾਤਾ ਜੀ ਬਾਰੇ ਪਤਾ ਲੱਗੇ ਤਾਂ ਉਹ ਮੋਬਾਇਲ ਨੰਬਰ 9465834380 ਤੇ 9501305726 ਉੱਤੇ ਸੰਪਰਕ ਕਰਨ। ਮਾਤਾ ਜੀ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਪਰਿਵਾਰ ਵਲੋਂ ਵਾਜਬ ਇਨਾਮ ਵੀ ਦਿੱਤਾ ਜਾਵੇਗਾ।
Latest News
Latest News