ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਲਈ ਵਿਸ਼ੇਸ਼ ਪੈਕੇਜ ਦੀ ਮੰਗ

ਪੰਜਾਬ

, ਸਿੱਖ ਸਮਾਜ ਲਈ ਇਤਿਹਾਸਕ ਫੈਸਲਿਆਂ ਤੇ ਕੇਂਦਰ ਦੇ ਕੰਮਾਂ ਲਈ ਧੰਨਵਾਦ — ਹਰਦੇਵ ਸਿੰਘ ਉੱਭਾ

Mohali 31 ਜਨਵਰੀ ,ਬੋਲੇ ਪੰਜਾਬ ਬਿਊਰੋ;
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਦੌਰਾ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਨਵਾਂ ਅਧਿਆਇ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਰਾਸ਼ਟਰੀ ਸੁਰੱਖਿਆ, ਕਿਸਾਨੀ ਅਤੇ ਉਦਯੋਗਿਕ ਪੱਖੋਂ ਬਹੁਤ ਮਹੱਤਵਪੂਰਨ ਹੈ। ਇਸ ਲਈ ਪ੍ਰਧਾਨ ਮੰਤਰੀ ਜੀ ਕੋਲੋਂ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕੀਤੀ ਜਾਦੀ ਤਾਂ ਜੋ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲ ਸਕੇ।
ਪ੍ਰਧਾਨ ਮੰਤਰੀ ਕੋਲੋਂ ਮੁੱਖ ਮੰਗਾਂ:
▪️ ਸਰਹੱਦੀ ਜ਼ਿਲ੍ਹਿਆਂ ਲਈ ਖ਼ਾਸ ਵਿਕਾਸ ਪੈਕੇਜ
▪️ ਕਿਸਾਨਾਂ ਲਈ ਆਧੁਨਿਕ ਖੇਤੀਬਾੜੀ ਢਾਂਚਾ ਅਤੇ ਫੂਡ ਪ੍ਰੋਸੈਸਿੰਗ ਸਹੂਲਤਾਂ
▪️ ਨੌਜਵਾਨਾਂ ਲਈ ਉਦਯੋਗਕ ਨਿਵੇਸ਼ ਅਤੇ ਰੋਜ਼ਗਾਰ ਦੇ ਵੱਡੇ ਮੌਕੇ
▪️ ਰੇਲਵੇ, ਹਾਈਵੇ ਅਤੇ ਏਅਰ ਕਨੈਕਟਿਵਿਟੀ ਦਾ ਹੋਰ ਵਿਸਥਾਰ
▪️ ਸਿਹਤ ਅਤੇ ਸਿੱਖਿਆ ਖੇਤਰ ਲਈ ਹੋਰ ਕੇਂਦਰੀ ਸੰਸਥਾਵਾਂ ਦੀ ਸਥਾਪਨਾ ਕੀਤੀ ਜਾਵੇ ।
ਸਿੱਖ ਸਮਾਜ ਲਈ ਕੇਂਦਰ ਸਰਕਾਰ ਦੇ ਇਤਿਹਾਸਕ ਕਦਮ ਤੇ
ਉੱਭਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸਿੱਖ ਕੌਮ ਨਾਲ ਜੁੜੇ ਕਈ ਇਤਿਹਾਸਕ ਫੈਸਲੇ ਕੀਤੇ ਹਨ—
✔️ ਕਰਤਾਰਪੁਰ ਸਾਹਿਬ ਕੌਰਿਡੋਰ ਦੀ ਸ਼ੁਰੂਆਤ
✔️ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਦਾ ਐਲਾਨ
✔️ 1984 ਕਤਲੇਆਮ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ
✔️ ਸਿੱਖ ਧਰਮ ਤੇ ਪੰਜਾਬੀ ਸੱਭਿਆਚਾਰ ਦੀ ਵਿਸ਼ਵ ਪੱਧਰ ਤੇ ਪਛਾਣ ਨੂੰ ਮਜ਼ਬੂਤ ਕਰਨਾ ।
ਉਨ੍ਹਾਂ ਕਿਹਾ ਕਿ ਇਹ ਫੈਸਲੇ ਸਿੱਖ ਕੌਮ ਦੇ ਸਤਿਕਾਰ ਅਤੇ ਵਿਰਾਸਤ ਦੀ ਮਾਨਤਾ ਦਾ ਪ੍ਰਤੀਕ ਹਨ, ਜਿਸ ਲਈ ਸਿੱਖ ਸਮਾਜ ਪ੍ਰਧਾਨ ਮੰਤਰੀ ਜੀ ਦਾ ਧੰਨਵਾਦੀ ਹੈ।
ਡੇਰਾ ਬਾਬਾ ਬੱਲਾ ਦੇ ਸੰਤ ਨੂੰ ਰਾਸ਼ਟਰੀ ਪੁਰਸਕਾਰ ਲਈ
ਹਰਦੇਵ ਸਿੰਘ ਉੱਭਾ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਡੇਰਾ ਬਾਬਾ ਬੱਲਾ ਦੇ ਡੇਰਾ ਸੱਚਖੰਡ ਬੱਲਾਂ ਦੇ ਮੁੱਖੀ ਸੰਤ ਨਿਰੰਜਨ ਦਾਸ ਜੀ ਨੂੰ ‘ਪਦਮ ਸ਼੍ਰੀ’ ਰਾਸ਼ਟਰੀ ਪੁਰਸਕਾਰ ਮਿਲਣਾ ਸਿਰਫ ਇੱਕ ਵਿਅਕਤੀ ਦਾ ਸਨਮਾਨ ਨਹੀਂ, ਸਗੋਂ ਸੇਵਾ, ਆਧਿਆਤਮਿਕਤਾ ਅਤੇ ਮਨੁੱਖਤਾ ਦੇ ਮੂਲ ਮੱਤਾਂ ਦਾ ਸਤਿਕਾਰ ਹੈ। ਸੰਤ ਜੀ ਦੀਆਂ ਸਮਾਜ ਸੇਵਾਵਾਂ ਨੂੰ ਦੇਸ਼ ਪੱਧਰ ‘ਤੇ ਮਾਨਤਾ ਮਿਲਣਾ ਪੰਜਾਬ ਅਤੇ ਸਿੱਖ ਸਮਾਜ ਲਈ ਗੌਰਵ ਦੀ ਗੱਲ ਹੈ।
ਪੰਜਾਬ ਵਿੱਚ ਵਧ ਰਹੇ ਗੈਂਗਸਟਰਵਾਦ ਮਾਮਲੇ ‘ਤੇ ਪ੍ਰਧਾਨ ਮੰਤਰੀ ਨੂੰ ਅਪੀਲ
ਉੱਭਾ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੀਆਂ ਗੈਂਗਸਟਰਵਾਦ, ਫਿਰੌਤੀ, ਗੋਲੀਬਾਰੀ ਅਤੇ ਜੇਲ੍ਹਾਂ ਵਿਚੋਂ ਚੱਲ ਰਹੀਆਂ ਅਪਰਾਧਕ ਗਤੀਵਿਧੀਆਂ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕੀਤੀ ਕਿ—
▪️ ਪੰਜਾਬ ਦੀ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ
▪️ ਕੇਂਦਰੀ ਏਜੰਸੀਆਂ ਅਤੇ ਰਾਜ ਸਰਕਾਰ ਵਿਚਕਾਰ ਤਾਲਮੇਲ ਵਧਾ ਕੇ ਸਾਂਝੇ ਆਪਰੇਸ਼ਨ ਚਲਾਏ ਜਾਣ
▪️ ਸਰਹੱਦ ਪਾਰ ਤੋਂ ਆ ਰਹੇ ਗੈਰਕਾਨੂੰਨੀ ਹਥਿਆਰ ਅਤੇ ਨਸ਼ੇ ਦੇ ਜਾਲ ਖ਼ਿਲਾਫ਼ ਵਿਸ਼ੇਸ਼ ਕਾਰਵਾਈ ਕੀਤੀ ਜਾਵੇ
▪️ ਜੇਲ੍ਹਾਂ ਵਿਚੋਂ ਚੱਲ ਰਹੀਆਂ ਗੈਂਗ ਗਤੀਵਿਧੀਆਂ ਰੋਕਣ ਲਈ ਰਾਸ਼ਟਰੀ ਪੱਧਰ ਦਾ ਨਿਗਰਾਨੀ ਮਕੈਨਿਜ਼ਮ ਬਣਾਇਆ ਜਾਵੇ
▪️ ਲੋੜ ਪੈਣ ‘ਤੇ ਪੰਜਾਬ ਨੂੰ ਵਾਧੂ ਕੇਂਦਰੀ ਸਹਾਇਤਾ ਦਿੱਤੀ ਜਾਵੇ
ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ, ਨਿਵੇਸ਼ ਮਾਹੌਲ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਰੱਖਿਆ ਲਈ ਗੈਂਗਸਟਰਵਾਦ ਖ਼ਿਲਾਫ਼ ਸਖ਼ਤ ਰਣਨੀਤੀ ਬਹੁਤ ਜ਼ਰੂਰੀ ਹੈ।
ਕੇਂਦਰ ਸਰਕਾਰ ਦੇ ਪੰਜਾਬ ਲਈ ਹੋਰ ਯਤਨ
✔️ ਕਿਸਾਨਾਂ ਨੂੰ ਸਿੱਧੀ ਆਰਥਿਕ ਮਦਦ
✔️ ਇੰਫ੍ਰਾਸਟਰਕਚਰ ਵਿਕਾਸ
✔️ ਗਰੀਬ ਅਤੇ ਮੱਧ ਵਰਗ ਲਈ ਕਲਿਆਣਕਾਰੀ ਯੋਜਨਾਵਾਂ
✔️ ਰਾਸ਼ਟਰੀ ਸੁਰੱਖਿਆ ਮਜ਼ਬੂਤੀ ਪੰਜਾਬੀਆ ਲਈ ਬਹੁਤ ਲਾਹੇਵੰਦ ਸਿੱਧ ਹੋਈਆਂ ਹਨ।
ਅੰਤ ਵਿੱਚ ਉੱਭਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਇਹ ਫੇਰੀ ਪੰਜਾਬ ਲਈ ਇਤਿਹਾਸਕ ਤੇ ਵਿਕਾਸ ਦਾ ਮੀਲ ਪੱਥਰ ਸਾਬਤ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।