ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਕਾਰਨਾਮਾ -ਜਿਹਨਾਂ ਅਧਿਆਪਕਾਂ ਨੇ ਉਹ ਵਿਸ਼ਾ ਕਦੇ ਪੜਾਇਆ ਨਹੀਂ, ਉਹ ਲੈਣਗੇ ਉਸ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ

ਐਜੂਕੇਸ਼ਨ ਪੰਜਾਬ

ਮੁਹਾਲੀ 30 ਜਨਵਰੀ ,ਬੋਲੇ ਪੰਜਾਬ ਬਿਊਰੋ;

ਸਿੱਖਿਆ ਵਿਭਾਗ ਆਪਣੇ ਵੱਲੋਂ ਲਏ ਜਾਂਦੇ ਗੈਰ ਤਰਕ ਸੰਗਤ ਫੈਸਲਿਆਂ ਕਾਰਨ ਹਰ ਸਮੇਂ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। 2 ਫਰਵਰੀ ਤੋਂ ਸੁਰੂ ਹੋ ਰਹੀਆਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਉਹਨਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਰਹੀ ਜਿਹਨਾਂ ਨੇ ਉਹ ਵਿਸ਼ਾ ਕਦੇ ਪੜਾਇਆ ਹੀ ਨਹੀਂ। ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲ਼ਾਂ ਨੇ ਕਿਹਾ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਫੌਕਾ ਦਿਖਾਵਾ ਕਰਨ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੀ ਸਿੱਖਿਆ ਦਾ ਬੇੜਾ ਗਰਕ ਕੇ ਰੱਖ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਿੱਦਿਅਕ ਸ਼ੈਸ਼ਨ ਵਿੱਚ ਲਈਆਂ ਜਾ ਰਹੀਆਂ। ਪ੍ਰਯੋਗੀ ਪ੍ਰੀਖਿਆਵਾਂ ਵਿੱਚ ਅਧਿਆਪਕਾਂ ਦੀ ਡਿਊਟੀ ਉਹਨਾਂ ਦੀ ਯੋਗਤਾ ਦੇ ਅਧਾਰ ਤੇ ਲਗਾਈ ਜਾ ਰਹੀ ਹੈ ਚਾਹੇ ਉਹਨਾਂ ਕੋਲ ਪੜਾਉਣ ਦਾ ਭੋਰਾ ਵੀ ਤਜਰਬਾ ਨਾ ਹੋਵੇ। ਇਸ ਤਰ੍ਹਾ ਪ੍ਰਯੋਗੀ ਪ੍ਰੀਖਿਆਵਾਂ ਲੈਣ ਵਾਲੇ ਅਧਿਆਪਕ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਇਨਸਾਫ ਕਰਨਗੇ। ਜਥੇਬੰਦੀ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਤਰਕਸੰਗਤ ਫੈਸਲਾ ਵਾਪਸ ਲਿਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਸਹੀ ਮੁੱਲਾਂਕਣ ਹੋ ਸਕੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।