ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦ ਫਰਾਂਸ ਯਾਤਰਾ ‘ਤੇ ਜਾਣਗੇ

ਨਵੀਂ ਦਿੱਲੀ, 11 ਜਨਵਰੀ,ਬੋਲੇ ਪੰਜਾਬ ਬਿਊਰੋ ;ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਗਲੇ ਮਹੀਨੇ ਫਰਾਂਸ ਦੀ ਯਾਤਰਾ ਤੇ ਜਾਣਗੇ ਅਤੇ ਉੱਥੇ ਹੋਣ ਵਾਲੇ ਬਨਾਉਟੀ ਗਿਆਨ(ਏਆਈ) ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਇਹ ਜਾਣਕਾਰੀ ਦਿੱਤੀ। ਮੈਕਰੋਂ ਨੇ ਕਿਹਾ, ‘‘ਫਰਾਂਸ 11 ਅਤੇ 12 ਫਰਵਰੀ ਨੂੰ ਏਆਈ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਜੋ ਕਾਰਵਾਈ ਕਰਨ […]

Continue Reading

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਭਰੀਆਂ ਈਮੇਲਾਂ ਭੇਜਣ ਵਾਲਾ ਵਿਦਿਆਰਥੀ ਪੁਲਿਸ ਹੱਥੇ ਚੜਿਆ

ਪੇਪਰ ਰੱਦ ਕਰਵਾਉਣ ਲਈ ਬੰਬ ਰੱਖਿਆ ਹੋਣ ਦੀ ਈਮੇਲ ਭੇਜਦਾ ਸੀ ਨਬਾਲਿਗ ਨਵੀਂ ਦਿੱਲੀ 10 ਜਨਵਰੀ ,ਬੋਲੇ ਪੰਜਾਬ ਬਿਊਰੋ : ਸਕੂਲਾਂ ‘ਚ ਬੰਬ ਦੀ ਧਮਕੀ ਭਰੇ ਈਮੇਲ ਭੇਜਣ ਵਾਲ ਵਿਦਿਆਰਥੀ ਆਖਰ ਪੁਲਿਸ ਹੱਥ ਆ ਹੀ ਗਿਆ। ਬਾਰਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀ ਨੇ 23 ਵੱਖ-ਵੱਖ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਸਨ। ਉਸਨੇ ਆਪਣਾ ਜੁਰਮ ਕਬੂਲ […]

Continue Reading

ਕਿਸਾਨ ਆਗੂ ਜਗਜੀਤ ਡੱਲੇਵਾਲ ਤੇ ਸ਼ੰਭੂ ਸਰਹੱਦ ਖੋਲ੍ਹਣ ਸੰਬੰਧੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਕਰੇਗਾ ਸੁਣਵਾਈ

ਨਵੀਂ ਦਿੱਲੀ, 10 ਜਨਵਰੀ, ਬੋਲੇ ਪੰਜਾਬ ਬਿਊਰੋ ;ਸੁਪਰੀਮ ਕੋਰਟ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ’ਤੇ ਸੁਣਵਾਈ ਕਰਨ ਜਾ ਰਹੀ ਹੈ। ਡੱਲੇਵਾਲ 46 ਦਿਨਾਂ ਤੋਂ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਹਨ। ਇਸ ਦੇ ਨਾਲ ਹੀ ਅਦਾਲਤ ਸ਼ੰਭੂ ਸਰਹੱਦ ਖੋਲ੍ਹਣ ਸੰਬੰਧੀ ਦਾਇਰ ਪਟੀਸ਼ਨ ’ਤੇ ਵੀ ਅੱਜ ਫੈਸਲਾ ਸੁਣਾਵੇਗੀ। 6 ਜਨਵਰੀ ਨੂੰ […]

Continue Reading

ਪਾਰਕਿੰਗ ‘ਚ ਸ਼ਰੇਆਮ ਔਰਤ ਦਾ ਕਤਲ

ਪੁਣੇ, 10 ਜਨਵਰੀ, ਬੋਲੇ ਪੰਜਾਬ ਬਿਊਰੋ :ਪੁਣੇ ਵਿੱਚ ਇੱਕ ਮਲਟੀਨੈਸ਼ਨਲ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ (ਬੀਪੀਓ) ਫਰਮ ਵਿੱਚ ਇੱਕ 28 ਸਾਲਾ ਲੇਖਾਕਾਰ ਦੀ ਕਥਿਤ ਤੌਰ ‘ਤੇ ਇੱਕ ਪਾਰਕਿੰਗ ਵਿੱਚ ਉਸਦੇ ਇੱਕ ਸਹਿਕਰਮੀ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ‘ਚ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।ਇਹ ਘਟਨਾ ਬੀਤੇ ਦਿਨੀ ਕਰੀਬ 6:15 […]

Continue Reading

ਮਸ਼ਹੂਰ ਫ਼ਿਲਮ ਨਿਰਮਾਤਾ ਅਤੇ ਪੱਤਰਕਾਰ ਪ੍ਰੀਤੀਸ਼ ਨੰਦੀ ਦਾ ਹੋਇਆ ਦਿਹਾਂਤ

ਮੁਬੰਈ 9 ਜਨਵਰੀ ,ਬੋਲੇ ਪੰਜਾਬ ਬਿਊਰੋ : ਮਸ਼ਹੂਰ ਫਿਲਮ ਨਿਰਮਾਤਾ ਅਤੇ ਪੱਤਰਕਾਰ ਪ੍ਰੀਤੀਸ਼ ਨੰਦੀ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ ਅਤੇ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸਨ। ਅਨੁਪਮ ਖੇਰ ਨੇ X ‘ਤੇ ਪੋਸਟ ਕਰ ਕੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚਮੇਲੀ, ਸੁਰ ਅਤੇ […]

Continue Reading

ਭੁਵਨੇਸ਼ਵਰ ਵਿੱਚ 18ਵਾਂ ਪ੍ਰਵਾਸੀ ਭਾਰਤੀ ਦਿਵਸ ਪ੍ਰੋਗਰਾਮ ਅੱਜ ਤੋਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ ਸ਼ਾਮਲ

ਨਵੀਂ ਦਿੱਲੀ, 9 ਜਨਵਰੀ,ਬੋਲੇ ਪੰਜਾਬ ਬਿਊਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ 18ਵੇਂ ਪ੍ਰਵਾਸੀ ਭਾਰਤੀ ਦਿਵਸ ਦੀ ਕਾਨਫਰੰਸ ਦਾ ਸ਼ਾਨਦਾਰ ਉਦਘਾਟਨ ਕਰਨਗੇ। ਇਸ ਸਾਲ ਦੀ ਕਾਨਫਰੰਸ ਦਾ ਵਿਸ਼ੇਸ਼ ਫੋਕਸ ਹੈ “ਵਿਕਸਤ ਭਾਰਤ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ”।ਕਾਨਫਰੰਸ ਦੇ ਮੁੱਖ ਮਹਿਮਾਨ ਤ੍ਰਿਨੀਦਾਦ ਅਤੇ ਟੋਬੈਗੋ ਦੀ ਰਾਸ਼ਟਰਪਤੀ, ਕ੍ਰਿਸਟੀਨ ਕਾਰਲਾ ਕਾਂਗਾਲੂ, ਇਸ ਮਹੱਤਵਪੂਰਨ ਸਮਾਰੋਹ […]

Continue Reading

ਕਿਸੇ ਮਹਿਲਾ ਦੀ ਸਰੀਰਕ ਬਣਾਵਟ ’ਤੇ ਕੁਮੈਂਟ ਕਰਨਾ ਜਿਨਸੀ ਸ਼ੋਸ਼ਣ ਦੇ ਬਰਾਬਰ : ਹਾਈਕੋਰਟ

ਕੋਚੀ, 9 ਜਨਵਰੀ,ਬੋਲੇ ਪੰਜਾਬ ਬਿਊਰੋ :ਕੇਰਲ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਮਹਿਲਾ ਦੀ ਸਰੀਰਕ ਬਣਾਵਟ ’ਤੇ ਕੁਮੈਂਟ ਕਰਨਾ ਜਿਨਸੀ ਸ਼ੋਸ਼ਣ ਦੇ ਬਰਾਬਰ ਹੈ ਤੇ ਇਹ ਸਜ਼ਾਯੋਗ ਅਪਰਾਧ ਦੇ ਵਰਗ ’ਚ ਆਵੇਗੀ। ਜਸਟਿਸ ਏ. ਬਦਰੂਦੀਨ ਨੇ ਕੇਰਲ ਸੂਬਾ ਬਿਜਲੀ ਬੋਰਡ (ਕੇਐੱਸਈਬੀ) ਦੇ ਇਕ ਸਾਬਕਾ ਮੁਲਾਜ਼ਮ ਦੀ ਪਟੀਸ਼ਨ ਨੂੰ ਖ਼ਾਰਜ ਕਰਦੇ ਹੋਏ ਇਹ ਫ਼ੈਸਲਾ ਸੁਣਾਇਆ। […]

Continue Reading

ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਮੰਦਰ ਵਿੱਚ ਭਗਦੜ ਦੌਰਾਨ ਛੇ ਲੋਕਾਂ ਦੀ ਮੌਤ

ਅਮਰਾਵਤੀ, 9 ਜਨਵਰੀ, ਬੋਲੇ ਪੰਜਾਬ ਬਿਊਰੋ :ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਤਿਰੁਪਤੀ ਮੰਦਰ ਵਿੱਚ ਬੁੱਧਵਾਰ ਨੂੰ ਭਗਦੜ ਵਾਲੀ ਸਥਿਤੀ ਪੈਦਾ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਭਗਦੜ ਵੈਕੁੰਠ ਦੁਆਰ ਦਰਸ਼ਨ ਟਿਕਟ ਵੰਡ ਕੇਂਦਰ ਦੇ ਨੇੜੇ ਮਚੀ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਸ਼੍ਰੀ ਵੇਂਕਟੇਸ਼ਵਰ ਰਾਮਨਾਰਾਇਣ […]

Continue Reading

ਪੰਜਾਬ ‘ਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕੰਪਨੀਆਂ ਦੇ ਸੀ.ਈ.ਓਜ਼ ਤੇ ਪ੍ਰਤੀਨਿਧਾਂ ਨਾਲ ਅਹਿਮ ਮੀਟਿੰਗ

ਚੰਡੀਗੜ੍ਹ/ਨਵੀਂ ਦਿੱਲੀ, 8 ਜਨਵਰੀ,ਬੋਲੇ ਪੰਜਾਬ ਬਿਊਰੋ :  ਪੰਜਾਬ ਅੰਦਰ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਸੂਬੇ ਨੂੰ ਉਦਯੋਗਿਕ ਹੱਬ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਵਪਾਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਕੰਪਨੀਆਂ ਦੇ ਸੀ.ਈ.ਓਜ਼ ਅਤੇ ਪ੍ਰਤੀਨਿਧਾਂ ਨਾਲ ਅਹਿਮ ਮੀਟਿੰਗ […]

Continue Reading

ਕੋਲਾ ਖਾਨ ‘ਚ ਪਾਣੀ ਭਰਨ ਕਾਰਨ ਫਸੇ ਨੌਂ ਮਜ਼ਦੂਰਾਂ ਵਿੱਚੋਂ ਇੱਕ ਦੀ ਲਾਸ਼ ਮਿਲੀ

ਦਿਸਪੁਰ, 8 ਜਨਵਰੀ,ਬੋਲੇ ਪੰਜਾਬ ਬਿਊਰੋ :ਫੌਜ ਦੇ ਗੋਤਾਖੋਰਾਂ ਨੇ ਅੱਜ ਬੁੱਧਵਾਰ ਨੂੰ ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ‘ਚ ਕੋਲਾ ਖਾਨ ਵਿੱਚ ਪਾਣੀ ਭਰਨ ਕਾਰਨ ਫਸੇ ਨੌਂ ਮਜ਼ਦੂਰਾਂ ਵਿੱਚੋਂ ਇੱਕ ਦੀ ਲਾਸ਼ ਬਰਾਮਦ ਕੀਤੀ ਹੈ। ਬਚਾਅ ਕਾਰਜ ‘ਚ ਜੁਟੇ ਅਧਿਕਾਰੀਆਂ ਨੇ ਕਿਹਾ ਕਿ ਅੱਠ ਹੋਰ ਲੋਕਾਂ ਦੇ ਬਚਣ ਦੀ ਸੰਭਾਵਨਾ ਘੱਟ ਜਾਪਦੀ ਹੈ।ਇਸੇ ਦੌਰਾਨ ਜਲ ਸੈਨਾ, […]

Continue Reading