ਤਿਉਹਾਰਾਂ ਨੂੰ ਸਾਂਝੇ ਰੂਪ ਵਿੱਚ ਮਨਾਉਣਾ ਕਰਦਾ ਹੈ ਸਾਡੀਆਂ ਸਭਿਆਚਾਰਕ ਤੰਦਾਂ ਨੂੰ ਵਧੇਰੇ ਮਜਬੂਤ : ਜਸਵੰਤ ਕੌਰ.

ਪਿੰਡ ਕੁੰਬੜਾ ਵਿਖੇ ਰਮਨਪ੍ਰੀਤ ਕੌਰ ਕੁੰਬੜਾ- ਕੌਂਸਲਰ ਦੀ ਅਗਵਾਈ ਵਿੱਚ ਮਨਾਇਆ ਤੀਆਂ ਦਾ ਤਿਉਹਾਰ. ਮੋਹਾਲੀ 4 ਅਗਸਤ ,ਬੋਲੇ ਪੰਜਾਬ ਬਿਊਰੋ; ਤੀਆਂ ਦੇ ਤਿਉਹਾਰ ਨੂੰ ਸਾਂਝੇ ਤੌਰ ਤੇ ਮਨਾਏ ਜਾਣ ਦੇ ਨਾਲ ਸੱਭਿਆਚਾਰਕ ਤੰਦਾਂ ਪਹਿਲਾਂ ਦੇ ਮੁਕਾਬਲੇ ਹੋਰ ਮਜਬੂਤ ਹੁੰਦੀਆਂ ਹਨ, ਇਸ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਨ ਵਾਲੇ ਮੁਹਤਰਮ ਸੱਜਣ ਅਤੇ ਸਮਾਜ ਸੇਵੀ ਸੰਸਥਾਵਾਂ ਦੇ […]

Continue Reading

ਕੁੜੀਆਂ-ਮੁੰਡਿਆਂ ਦੇ ਸਮਾਜਿਕ ਫ਼ਰਕ ਨੂੰ ਮਿਟਾਉਣ ਦਾ ਯਤਨ ਕਰਦੀ ਫਿਲਮ

“ਕੁੜੀਆਂ ਜਵਾਨ-ਬਾਪੂ ਪਰੇਸ਼ਾਨ-2”                     ਸਾਡੇ ਸਮਾਜ ਦੀ  ਇਹ ਤਰਾਸ਼ਦੀ ਹੈ ਕਿ  ਮੁੰਡਿਆਂ ਨੂੰ ਕੁੜੀਆਂ ਨਾਲੋਂ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਮੁੰਡਾ ਜੰਮਣ ‘ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਗੁੜ ਵੰਡਿਆ ਜਾਂਦਾ ਹੈ ਅਤੇ ਲੋਹੜੀ ਦੇ ਜਸ਼ਨ ਮਨਾਏ ਜਾਂਦੇ ਹਨ। ਜਦਕਿ ਕੁੜੀ ਦੇ ਜਨਮ ਲੈਣ ਤੇ  ਪਰਿਵਾਰ ਵਿਚ ਸੋਗ ਪਸਰ ਜਾਂਦਾ ਹੈ। ਸਾਡੇ ਸਮਾਜ ਨੇ ਕੁੜੀਆਂ […]

Continue Reading

ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਮੋਹਾਲੀ, 2 ਅਗਸਤ ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਸਰਦਾਰ ਅਮਰਜੀਤ ਸਿੰਘ (ਜੀਤੀ ਸਿੱਧੂ) ਮੇਅਰ, ਐਸ ਏ ਐਸ ਨਗਰ,ਮੋਹਾਲੀ ਦੀ ਅਗਵਾਈ ਵਿੱਚ ਅੱਜ ਤੀਆਂ ਦਾ ਤਿਉਹਾਰ ਸੈਕਟਰ 70 ਮੋਹਾਲੀ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਉਚੇਚੇ ਤੌਰ ਤੇ ਹਾਜ਼ਰ ਹੋਏਜੀਤੀ ਸਿੱਧੂ ਨੇ ਹਾਜ਼ਰੀਨਾਂ ਦੇ ਭਰਵੇਂ ਇਕੱਠ ਵਿੱਚ ਕਿਹਾ ਕਿ ਮੈਂ ਭਾਵੇਂ ਵਿਰੋਧੀ ਧਿਰ ਦਾ ਮੇਅਰ ਹਾਂ ਪਰ […]

Continue Reading

ਦਿ ਰੌਇਲ ਗਲੋਬਲ ਸਕੂਲ ਵਿੱਚ ਮਨਾਇਆ ਤੀਆਂ ਦਾ ਤਿਉਹਾਰ

ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਚੰਡੀਗੜ੍ਹ, 2 ਅਗਸਤ ਦਿ ਰੌਇਲ ਗਲੋਬਲ ਸਕੂਲ, ਖਿਆਲਾ ਕਲਾਂ ਭੀਖੀ, ਮਾਨਸਾ ਵਿਖੇ ਤੀਆਂ ਦਾ ਤਿਉਹਾਰ ਬੜੀ ਰੌਣਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਵਿਦਿਆਰਥਣਾਂ ਨੇ ਰਵਾਇਤੀ ਪਹਿਰਾਵੇ ਪਹਿਨੇ ਅਤੇ ਪਿੰਡਾਂ ਦੀਆਂ ਰੀਤਾਂ-ਰਿਵਾਜਾਂ ਦੀ ਸੋਹਣੀ ਝਲਕ ਪੇਸ਼ ਕੀਤੀ।ਇਸ ਮੌਕੇ ਵਿਦਿਆਰਥਣਾਂ […]

Continue Reading

‘ਜਿਸ ਘਰ ਧੀਆਂ, ਉਸ ਘਰ ਤੀਆਂ’ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 29 ਜੁਲਾਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ‘ਜਿਸ ਘਰ ਧੀਆਂ, ਉਸ ਘਰ ਤੀਆਂ’ ਦੇ ਬੈਨਰ ਹੇਠ ਚੰਨੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਸਵਰਨ ਸਿੰਘ ਚੰਨੀ ਅਤੇ ਪੰਜਾਬੀ ਕਲਾ ਕੇਂਦਰ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਵੱਲੋਂ ਸੈਕਟਰ 42 ਚੰਡੀਗੜ੍ਹ ਦੀ ਝੀਲ ‘ਤੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਸ਼ਾਨਦਾਰ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਉਹਨਾਂ […]

Continue Reading

ਦਿਸ਼ਾ ਟਰੱਸਟ ਨੇ ਲਗਾਈਆਂ ‘ਮੋਹਾਲੀ ਵਾਕ’ ਵਿੱਚ ਤੀਆਂ ਦੀਆਂ ਰੌਣਕਾਂ

ਨਰਿੰਦਰ ਕੌਰ ਬਣੀ ਮਿਸਿਜ਼ ਤੀਜ,  ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਕੁਲਵਿੰਦਰ ਕੌਰ ਨੇ ਜਿੱਤਿਆ ਸੁਨੱਖੀ ਪੰਜਾਬਣ ਮੁਕਾਬਲਾ ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ, ਗਾਉਂਦੀਆਂ ਨੇ ਉਹ ਵਿਹੜਾ ਹੁੰਦਾ ਹੈ ਭਾਗਾਂ ਵਾਲਾ – ਗੁਰਪ੍ਰੀਤ ਕੌਰ ਸੰਧਵਾਂ ਮੋਹਾਲੀ 28 ਜੁਲਾਈ ,ਬੋਲੇ ਪੰਜਾਬ ਬਿਊਰੋ;  ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ , ਗਾਉਂਦੀਆਂ ਹਨ , ਜਿਹੜੇ ਘਰ ਵਿੱਚ ਖੁੱਲ ਕੇ ਆਪਣੇ ਦਿਲ ਦੀ ਗੱਲ ਮਾਪਿਆ ਅੱਗੇ ਰੱਖਦੀਆਂ ਹਨ, ਉਹ ਘਰ ਉਹ ਵਿਹੜਾ ਭਾਗਾਂ ਵਾਲਾ ਹੁੰਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਰਜਿ. ਪੰਜਾਬ ਵੱਲੋਂ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਅਤੇ ਮੋਹਾਲੀ ਵਾਕ ਦੇ ਡਾਇਰੈਕਟਰ ਵਿਕਰਮਪੁਰੀ ਦੇ ਸਹਿਯੋਗ ਨਾਲ ਕਰਵਾਏ ਗਏ “ਤੀਆ ਤੀਜ ਦੀਆਂ” ਪ੍ਰੋਗਰਾਮ ਦੌਰਾਨ ਉਚੇਚੇ ਤੌਰ ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਗੁਰਪ੍ਰੀਤ ਕੌਰ ਸੰਧਵਾਂ ਧਰਮ ਸੁਪਤਨੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ । ਦਿਸ਼ਾ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਟਰੱਸਟ ਦੀਆਂ ਪ੍ਰਾਪਤੀਆਂ ਇਤਿਹਾਸਿਕ ਹਨ ਅਤੇ ਟਰੱਸਟ ਦੇ ਉਪਰਾਲਿਆਂ ਸਦਕਾ ਸੈਂਕੜੇ ਨੌਜਵਾਨ ਕੁੜੀਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ।  ਪ੍ਰੋਗਰਾਮ ਵਿੱਚ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਸਟੇਟ ਵੂਮੈਨ ਕਮਿਸ਼ਨ , ਜਸਵੰਤ ਕੌਰ ਉੱਘੇ ਸਮਾਜ ਸੇਵੀ, ਜਗਜੀਤ ਕੌਰ ਕਾਹਲੋਂ ਉੱਘੇ ਸਮਾਜ ਸੇਵੀ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਬਣੇ ਜਸਕਿਰਨ ਕੌਰ ਸ਼ੇਰ ਗਿੱਲ ਬਤੌਰ ਗੈਸਟ ਆਫ ਆਨਰ ਹਾਜ਼ਰ ਹੋਏ ।  ਮੋਹਾਲੀ ਵਾਕ ਦੇ ਵਿਹੜੇ ਵਿੱਚ ਤੀਆਂ ਦੀਆਂ ਰੌਣਕਾਂ ਨੇ   ਖ੍ਰੀਦਦਾਰੀ ਕਰਨ ਆਏ ਗ੍ਰਾਹਕਾਂ ਦਾ ਧਿਆਨ ਵੀ ਆਪਣੇ ਵੱਲ ਆਕਰਸ਼ਿਤ ਕੀਤਾ । ਪੂਰਾ ਮਾਲ ਇਕ ਪੁਰਾਤਨ ਪਿੰਡ ਦੇ ਵਾਂਗ ਸੱਜਿਆ ਹੋਇਆ ਸੀ । ਅਮੀਰ ਪੰਜਾਬੀ ਵਿਰਸੇ ਦੀਆਂ ਝਲਕਾਂ  ਖੂਹ  ,  ਖੂੰਡੇ , ਡਾਂਗਾਂ , ਪੱਖੀਆਂ , ਮੰਜੇ ਫੁਲਕਾਰੀਆਂ , ਚਰਖੇ , ਚਾਟੀ ਤੇ ਮਧਾਣੀਆਂ ਆਦਿ ਨੇ ਮਾਲ ਵਿੱਚ ਹਾਜ਼ਰ ਹਰ ਵਿਅਕਤੀ ਦਾ ਧਿਆਨ ਆਪਣੇ ਵੱਲ ਖਿਚਿਆ । ਇਸ ਮੌਕੇ ਪੰਜਾਬੀ ਲੋਕ ਗਾਇਕਾ ਆਰ.ਦੀਪ.ਰਮਨ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤਾਂ ਦੀ ਝੜੀ ਲਾ ਕੇ ਮੇਲਾ ਲੁੱਟਿਆ। ਆਏ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਟਰੱਸਟ ਵੱਲੋਂ ਗਿੱਧਾ,  ਭੰਗੜਾ , ਬੋਲੀਆਂ ,ਟੱਪੇ , ਸੁਹਾਗ ਅਤੇ ਸਿੱਠਣੀਆਂ ਦੇ ਮੁਕਾਬਲੇ ਕਰਵਾਏ ਗਏ । ਇਸ ਦੇ ਨਾਲ ਹੀ ਪ੍ਰੋਗਰਾਮ ਵਿਚ ਹਾਜ਼ਰ ਹੋਰਨਾਂ ਮਹਿਲਾਵਾਂ ਨੂੰ ਹਰਾਉਂਦੇ ਹੋਏ ਕੁਲਵਿੰਦਰ ਕੌਰ ਨੇ ਸੁਨੱਖੀ ਪੰਜਾਬਣ, ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਨਰਿੰਦਰ ਕੌਰ ਨੇ ਮਿਸਿਜ਼ ਤੀਜ ਦਾ ਖਿਤਾਬ ਜਿੱਤਿਆ । ਜਿਨ੍ਹਾਂ ਨੂੰ ਮੈਡਮ ਅਰੁਣਾ ਗੋਇਲ ਡਾਇਰੈਕਟਰ ਵਰਦਾਨ ਆਯੁਰਵੇਦਾ ਵੱਲੋਂ ਕਰਾਊਨ ਅਤੇ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੌਰਾਨ ਨੈਸ਼ਨਲ ਐਵਾਰਡੀ ਸਤਵੰਤ ਕੌਰ ਜੌਹਲ ਅਤੇ ਐਡਵੋਕੇਟ ਰੁਪਿੰਦਰ ਪਾਲ ਕੌਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ । ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ।  ਜਿਨ੍ਹਾਂ ਵਿੱਚ ਡਾਕਟਰ ਰਵੀਨਾ ਸੂਰੀ, ਐੱਮ ਸੀ ਰਮਨਦੀਪ ਕੌਰ , ਐੱਮ ਸੀ ਹਰਜਿੰਦਰ ਕੌਰ ਸੋਹਾਣਾ, ਕੁਲਦੀਪ ਕੌਰ ਨਰਸਿੰਗ ਸੁਪਰੀਡੈਂਟ ਇੰਡਸ ਇੰਟਰਨੈਸ਼ਨਲ ਹੌਸਪੀਟਲ, ਹਰਭਜਨ ਕੌਰ ਉੱਘੇ ਸਮਾਜ ਸੇਵੀ , ਕੁਲਦੀਪ ਕੌਰ ਪ੍ਰੈਜੀਡੈਂਟ ਵੁਮਨ ਸੈਲ ਮੋਹਾਲੀ , ਸਮਾਜ ਸੇਵੀ ਗੁਰਪ੍ਰੀਤ ਕੌਰ ਉੱਭਾ , ਜਤਿੰਦਰ ਕੌਰ ਗੁਰਦੁਆਰਾ ਲੰਬਿਆਂ ਸਾਹਿਬ, ਪੱਤਰਕਾਰ ਉਮਾ ਰਾਵਤ , ਪੱਤਰਕਾਰ ਸਿਮਰਜੀਤ ਕੌਰ ਧਾਲੀਵਾਲ, ਪੱਤਰਕਾਰ ਮਮਤਾ ਸ਼ਰਮਾ ਦਾ ਨਾਂ ਸ਼ਾਮਿਲ ਹੈ । ਦਿਸ਼ਾ ਟਰੱਸਟ ਵੱਲੋਂ ਮਨਾਈ ਗਏ ਤੀਆਂ ਦੇ ਤਿਉਹਾਰ ਨੇ ਜਿੱਥੇ ਧੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਲਿਆਂਦੀ , ਉਥੇ ਹੀ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਤੇ ਸਮਾਜ ਬਚਾਓ ਦਾ ਹੋਕਾ ਵੀ ਦਿੱਤਾ ।

Continue Reading

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਹਿਲਾ ਸਟਾਫ਼ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਓਹਾਰ

ਐੱਸ.ਏ.ਐੱਸ.ਨਗਰ, 26 ਜੁਲਾਈ,ਬੋਲੇ ਪੰਜਾਬ ਬਿਉਰੋ; ਬੀਤੇ ਕੱਲ੍ਹ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਮੂਹ ਮਹਿਲਾ ਕਰਮਚਾਰਨਾਂ ਅਤੇ ਅਧਿਕਾਰਨਾਂ ਵੱਲੋਂ ਬੜੇ ਹੀ ਮਨਮੋਹਕ ਅੰਦਾਜ਼ ਵਿੱਚ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਾਬਕਾ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ, ਦੇ ਪਹਿਲੇ ਮਹਿਲਾ ਡਾਇਰੈਕਟਰ, ਸੰਗੀਤਾ ਤੂਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਆਉਣ ਨਾਲ […]

Continue Reading

ਰਾਜੀ ਐਮ. ਸ਼ਿੰਦੇ ਪੀਟੀਸੀ ਦੀ ਮੋਹਰੀ ਟੀਮ ਦੀ ਕਰਨਗੇ ਅਗਵਾਈ

ਚੰਡੀਗੜ੍ਹ, 26 ਜੁਲਾਈ, ਬੋਲੇ ਪੰਜਾਬ ਬਿਊਰੋ; ਵਿਜ਼ੂਅਲ ਮੀਡੀਆ ਇੰਡਸਟਰੀ ਵਿੱਚ ਇੱਕ ਵੱਡੇ ਵਿਕਾਸ ਲਈ, ਪ੍ਰਸਿੱਧ ਮੀਡੀਆ ਸ਼ਖਸੀਅਤ ਰਾਜੀ ਐਮ. ਸ਼ਿੰਦੇ ਪੀਟੀਸੀ ਨੈੱਟਵਰਕ ਦੀ ਕੋਰ ਲੀਡਰਸ਼ਿਪ ਟੀਮ ਵਿੱਚ ਦੁਬਾਰਾ ਸ਼ਾਮਲ ਹੋਏ।ਸੂਤਰਾਂ ਅਨੁਸਾਰ, ਪੀਟੀਸੀ ਪ੍ਰਬੰਧਨ ਨੇ ਰਸਮੀ ਤੌਰ ‘ਤੇ ਰਾਜੀ ਸ਼ਿੰਦੇ ਨੂੰ ਪੀਟੀਸੀ ਨੈੱਟਵਰਕ ਦੇ ਐਂਟਰਟੇਨਮੈਂਟ ਦੇ ਸੀਈਓ ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ […]

Continue Reading

‘ਘਿੱਚ ਪਿੱਚ’ ਮਾਪੇ ਤੇ ਚੰਡੀਗੜ੍ਹ ਸ਼ਹਿਰ ‘ਤੇ ਬਣੀ ਹੈ ਮਨੋਰੰਜਕ ਫਿਲਮ

1 ਅਗਸਤ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ ਚੰਡੀਗੜ੍ਹ, 18 ਜੁਲਾਈ ,ਬੋਲੇ ਪੰਜਾਬ ਬਿਊਰੋ( ਹਰਦੇਵ ਚੌਹਾਨ) ਇਸ ਸਾਲ ਦੇ ਸ਼ੁਰੂ ਵਿੱਚ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਸ਼ਾਨਦਾਰ ਵਿਸ਼ਵ ਪ੍ਰੀਮੀਅਰ ਅਤੇ ਅਸਾਧਾਰਨ ਰੇਟਿੰਗ ਤੋਂ ਬਾਅਦ, ‘ਘਿਚ ਪਿਚ’ ਦਰਸ਼ਕਾ ਲਈ 1 ਅਗਸਤ ਨੂੰ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ ਨਿਰਮਾਤਾ ਅੰਕੁਰ ਸਿੰਗਲਾ […]

Continue Reading

‘ਸਰਬਾਲਾ ਜੀ’ 18 ਜੁਲਾਈ ਨੂੰ ਰਿਲੀਜ਼ ਹੋਏਗੀ

ਮੋਹਾਲੀ ਕਲੱਬ ‘ਚ ‘ਸਰਬਾਲਾ ਜੀ’ ਦਾ ਟ੍ਰੇਲਰ ਲਾਂਚ ਹੋਇਆ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਪੂਰੀ ਟੀਮ ਮੌਜੂਦ ਰਹੀ ਮੋਹਾਲੀ, 7 ਜੁਲਾਈ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪੰਜਾਬੀ ਫਿਲਮ ‘ਸਰਬਾਲਾ ਜੀ’ ਇੱਕ ਅਜਿਹੀ ਕਹਾਣੀ ਹੈ, ਜੋ ਪੰਜਾਬ ਦੀ ਮਿੱਟੀ, ਇਸਦੀ ਖੁਸ਼ਬੂ ਅਤੇ ਇਸਦੀਆਂ ਭਾਵਨਾਵਾਂ ਨੂੰ ਵੱਡੇ ਪਰਦੇ ‘ਤੇ ਜ਼ਿੰਦਾ ਕਰਦੀ ਹੈ।ਫਿਲਮ ਦਾ ਟ੍ਰੇਲਰ ‘ਮੋਹਾਲੀ ਕਲੱਬ, […]

Continue Reading