News

ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਧੂਰੀ (ਸੰਗਰੂਰ), 9 ਨਵੰਬਰ ,ਬੋਲੇ ਪੰਜਾਬ ਬਿਊਰੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ਰਧਾਲੂਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ […]

Continue Reading

ਅੰਮ੍ਰਿਤਸਰ, ਫਿਰੋਜ਼ਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸੰਗਰੂਰ ਵਿਖੇ 11 ਨਵੰਬਰ ਨੂੰ ਕਰਵਾਏ ਜਾਣਗੇ ਲਾਈਟ ਐਂਡ ਸਾਊਂਡ ਸ਼ੋਅ : ਤਰੁਨਪ੍ਰੀਤ ਸਿੰਘ ਸੌਂਦ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਚੰਡੀਗੜ੍ਹ, 9 ਨਵੰਬਰ ,ਬੋਲੇ ਪੰਜਾਬ ਬਿਊਰੋ: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਦੇ ਹਿੱਸੇ ਵਜੋਂ ਅਗਲੇ ਗੇੜ ਦੇ […]

Continue Reading

ਕਵਿੱਤਰੀ ਅਤੇ ਗਾਇਕਾ ਰੂਪ ਕੌਰ ਕੂਨਰ ਦਾ ਪਹਿਲਾ ਸ਼ੋਅ ਐਚ ਏ ਪੀ ਅਤੇ ਆਰੀਅਨਜ਼ ਦੁਆਰਾ ਸੀਪੀ 67, ਮੋਹਾਲੀ ਵਿਖੇ ਆਯੋਜਿਤ ਕੀਤਾ ਗਿਆ

ਮੋਹਾਲੀ, 9 ਨਵੰਬਰ,ਬੋਲੇ ਪੰਜਾਬ ਬਿਊਰੋ; ਅੱਜ ਐਚਏਪੀ ਮੀਡੀਆ ਦੁਆਰਾ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ (ਨੇੜੇ ਚੰਡੀਗੜ੍ਹ) ਦੇ ਸਹਿਯੋਗ ਨਾਲ ਹੋਮਲੈਂਡ ਓਪੇਰਾ, ਸੀਪੀ-67, ਮੋਹਾਲੀ ਵਿਖੇ “ਦੌਰ-ਏ-ਜ਼ਿੰਦਗੀ” ਸਿਰਲੇਖ ਵਾਲੀ ਸੰਗੀਤ ਅਤੇ ਕਵਿਤਾ ਦੀ ਇੱਕ ਮਨਮੋਹਕ ਸ਼ਾਮ ਦਾ ਆਯੋਜਨ ਕੀਤਾ ਗਿਆ। ਸ਼੍ਰੀ ਵਿਮਲ ਕੇ. ਸੇਤੀਆ (ਆਈਏਐਸ), ਡਾਇਰੈਕਟਰ, ਪਬਲਿਕ ਰਿਲੇਸ਼ਨਜ਼, ਪੰਜਾਬ, ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ […]

Continue Reading

ਬੇਕਾਬੂ ਕਾਰ ਦਰੱਖਤ ਨਾਲ ਟਕਰਾਈ ; 1ਬੱਚੇ ਸਮੇਤ 3 ਦੀ ਮੌਤ, 4 ਗੰਭੀਰ ਜ਼ਖਮੀ

ਜੈਤੋ, 9 ਨਵੰਬਰ,ਬੋਲੇ ਪੰਜਾਬ ਬਿਊਰੋ; ਪ੍ਰਸਿੱਧ ਸਮਾਜ ਸੇਵਕ ਸੰਦੀਪ ਸੋਨੂੰ ਲੂੰਬਾ ਨੇ ਦੱਸਿਆ ਕਿ ਅੱਜ ਜੈਤੋ- ਸੜਕ ‘ਤੇ ਪਿੰਡ ਚੰਦਭਾਨ ਨੇੜੇ ਇੱਕ ਕਾਰ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਦੋ ਔਰਤਾਂ ਅਤੇ ਇੱਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ […]

Continue Reading

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਲਈ ਹੋਇਆ ਰਵਾਨਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ : ਅੰਮ੍ਰਿਤਸਰ, 9 ਨਵੰਬਰ,ਬੋਲੇ ਪੰਜਾਬ ਬਿਊਰੋ;ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਦਰਬਾਰ […]

Continue Reading

ਸਾਨੂੰ ਪੰਜਾਬ ‘ਚ ਸਰਕਾਰੀ ਪਾਗਲਖਾਨੇ ਖ਼ੋਲ੍ਹਣੇ ਪੈਣੇ- ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ, 9 ਨਵੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਦੇ ਅੰਦਰ ਸਾਨੂੰ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣੇ ਹਨ, ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਬਦਮਾਸ਼ੀ ਕਰ ਰਹੇ ਨੇ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕਰ ਰਹੇ ਨੇ। ਇਹ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ। ਮਾਨ ਨੇ ਕਿਹਾ ਕਿ ਮੈਨੂੰ ਲੱਗਦੈ ਇਹ ਹਿੱਲ […]

Continue Reading

ਭਾਰਤੀ ਰਾਜਦੁਤਾਂ ਦਾ ਕੈਨੇਡਾ ਦੇ ਓਟਵਾ, ਵੈਨਕੂਵਰ, ਸਰੀ ਅਤੇ ਹੋਰ ਥਾਵਾਂ ‘ਤੇ ਕੈਨੇਡੀਅਨ ਸਿੱਖਾਂ ਵੱਲੋਂ ਭਾਰੀ ਵਿਰੋਧ

ਖ਼ਰਾਬ ਮੌਸਮ ਅਤੇ ਪੁਲਿਸ ਬੈਰੀਗੇਡ ਦੇ ਬਾਵਜੂਦ ਵੱਡੇ ਪੱਧਰ ਤੇ ਹੋਇਆ ਇੱਕਠ ਅਤੇ ਰੋਸ-ਮੁਜਾਰਾ ਨਵੀਂ ਦਿੱਲੀ 9 ਨਵੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਰਾਜਦੁਤ ਵਲੋਂ ਕੈਨੇਡਾ ਦੇ ਵੈਨਕੂਵਰ ਅਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਕੇ ਲਾਇਫ਼ ਸਰਟੀਫਿਕੇਟ ਵੰਡੇ ਜਾ ਰਹੇ ਹਨ, ਇਸ ਦਾ ਪਤਾ ਲਗਦੇ ਹੀ ਜਿੱਥੇ-ਜਿੱਥੇ ਵੀ ਭਾਰਤੀ ਕੌਂਸਲੇਟ ਆਏ ਹਨ […]

Continue Reading

ਪਾਤਸ਼ਾਹੀ ਦਾਵਾ ਜੱਥੇਬੰਦੀ ਨੇ ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਵਲੋਂ ਨਵੰਬਰ ਦੇ ਪਹਿਲੇ ਹਫਤੇ ਨੂੰ ‘ਪੰਜਾਬੀ ਹਫ਼ਤਾ’ ਮਨਾਉਣ ਦਾ ਕੀਤਾ ਭਾਰੀ ਵਿਰੋਧ

ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਵਿਸਾਰ ਕੇ ਕਰਵਾਏ ਗਏ ਨਾਚ ਭੰਗੜੇ ਦੇ ਪ੍ਰੋਗਰਾਮ ਨਵੀਂ ਦਿੱਲੀ 9 ਨਵੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਸਮੂਹ ਪਾਤਸ਼ਾਹੀ ਦਾਵਾ ਨੇ ਨਿਊਜ਼ੀਲੈਂਡ ਵਿੱਚ ਭਾਰਤ ਸਰਕਾਰ ਦੇ ਰਾਜਦੁਤ ਵਲੋਂ ਨਵੰਬਰ ਦੇ ਪਹਿਲੇ ਹਫਤੇ ਨੂੰ ‘ਪੰਜਾਬੀ ਹਫ਼ਤਾ’ ਮਨਾਉਣ ਨੂੰ 1984 ਦੇ ਸਿੱਖ ਨਸਲਕੁਸ਼ੀ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਵਜੋਂ ਨਿੰਦਾ ਕੀਤੀ […]

Continue Reading

ਬਖ਼ਸ਼ੀ ਪਰਮਜੀਤ ਸਿੰਘ ਦੀ ਯਾਦ ਵਿੱਚ ਦੋ ਦਿਨੀ ਕੇਂਦਰੀ ਦਿੱਲੀ ਖੋ-ਖੋ ਮੁਕਾਬਲੇ ਦਾ ਆਯੋਜਨ

ਨਵੀਂ ਦਿੱਲੀ, 9 ਨਵੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਬਖ਼ਸ਼ੀ ਪਰਿਵਾਰ ਵੱਲੋਂ ਮਰਹੂਮ ਬਖ਼ਸ਼ੀ ਪਰਮਜੀਤ ਸਿੰਘ ਦੀ ਯਾਦ ਵਿੱਚ ਕਰੋਲ ਬਾਗ, ਦਿੱਲੀ ਵਿੱਚ ਦੋ ਦਿਨੀ ਕੇਂਦਰੀ ਦਿੱਲੀ ਖੋ-ਖੋ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸੈਂਟ੍ਰਲ ਜ਼ੋਨ ਦੇ ਲਗਭਗ ਸਾਰੇ ਸਕੂਲਾਂ ਦੇ ਬੱਚਿਆਂ ਨੇ […]

Continue Reading

Panjab University ਨੇ 10 ਅਤੇ 11 ਨਵੰਬਰ 2025 ਨੂੰ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਚੰਡੀਗੜ੍ਹ 9 ਨਵੰਬਰ ,ਬੋਲੇ ਪੰਜਾਬ ਬਿਊਰੋ; ਪਰ ਵਿਦਿਆਰਥੀਆਂ ,ਕਿਸਾਨ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ’ਚ ਵੱਡਾ ਇੱਕਠ ਰੱਖਿਆ ਗਿਆ ਹੈ। ਇਸ ਦੇ ਮੱਦੇਨਜ਼ਰ ਯੂਨੀਵਰਸਿਟੀ ਨੇ 10 ਅਤੇ 11 ਨਵੰਬਰ 2025 […]

Continue Reading