News

ਹੜ੍ਹ ਪੀੜਤ ਇਲਾਕਿਆਂ ਵਿੱਚ ਲੋੜਵੰਦਾਂ ਨੂੰ 6 ਟਰੱਕ ਰਾਹਤ ਸਮੱਗਰੀ ਵੰਡੀ ਗਈ

ਮੋਹਾਲੀ ਐੱਸ.ਏ.ਐੱਸ ਨਗਰ ,1 ਅਕਤੂਬਰ ,ਬੋਲੇ ਪੰਜਾਬ ਬਿਊਰੋ; ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕਿਆਂ ਵਿੱਚ ਲੋੜਵੰਦ ਪਰਿਵਾਰਾਂ ਨੂੰ 6 ਟਰੱਕ ਰਾਹਤ ਸਮੱਗਰੀ ਵੰਡੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ […]

Continue Reading

ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀਆਂ 90 ਬਰਾਂਚਾਂ ਵਿੱਚ ਹੋਏ 9850.16 ਲੱਖ ਦੇ ਘਪਲੇ

ਮੋਹਾਲੀ ਜ਼ਿਲ੍ਹੇ ਦੀ ਐਮਡੀ ਪ੍ਰਗਤੀ ਜੱਗਾ ਸਮੇਤ ਨੌ ਬੈਂਕ ਅਧਿਕਾਰੀਆਂ ਦੀ ਹੋਈ ਬਦਲੀ ਮੋਹਾਲੀ 1 ਅਕਤੂਬਰ,ਬੋਲੇ ਪੰਜਾਬ ਬਿਊਰੋ; ਪਿਛਲੇ ਦਿਨੀ ਪੰਜਾਬ ਅਗੇਂਸਟ ਕੁਰੱਪਸ਼ਨ ਅਤੇ ਲੋਕ ਹਿੱਤ ਮਿਸ਼ਨ ਸੰਸਥਾ ਵੱਲੋਂ ਕੋਆਪਰੇਟਿਵ ਬੈਂਕ ਮੋਹਾਲੀ ਦੇ ਹੈਡ ਆਫਿਸ ਦੇ ਬਾਹਰ ਪ੍ਰੈਸ ਕਾਨਫਰੰਸ ਕਰਦੇ ਹੋਏ ਇਲਜ਼ਾਮ ਲਗਾਏ ਗਏ ਸਨ ਕਿ ਮੋਹਾਲੀ ਜਿਲੇ ਦੀਆਂ 21 ਬਰਾਂਚਾਂ ਵਿੱਚੋਂ ਬਹੁਤ ਸਾਰੀਆਂ ਬਰਾਂਚਾਂ ਵਿੱਚ ਕਿਸਾਨਾਂ ਅਤੇ ਖਾਤਾ ਧਾਰਕਾਂ ਦੇ ਪੈਸਿਆਂ ਨਾਲ ਹੇਰਾਫੇਰੀ ਕੀਤੀ ਗਈ ਹੈ। ਇਸਤੋਂ ਇਲਾਵਾ ਉਹਨਾਂ ਨੇ ਇਹ ਵੀ ਦੋਸ਼ ਲਗਾਏ ਸਨ ਕਿ ਮੋਹਾਲੀ ਜਿਲ੍ਹੇ ਦੀਆਂ ਬੈਂਕ ਬਰਾਂਚਾਂ ਦੀ ਰੇਨੋਵੇਸਨ ਅਤੇ ਫਰਨੀਚਰ ਖਰੀਦਣ ਵਿੱਚ ਹੋਏ ਘਪਲੇ ਨੂੰ ਵੀ ਅਫ਼ਸਰਾਂ ਵੱਲੋ ਬਗੈਰ ਕਿਸੇ ਕਾਰਵਾਈ ਤੋਂ ਦੋਸ਼ੀਆ ਨੂੰ ਬਚਾਉਂਦੇ ਹੋਏ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਗਿਆ ਸੀ ਜਿਸਦੀਆਂ ਲਿਖਤੀ ਸ਼ਿਕਾਇਤਾਂ ਸਤਨਾਮ ਦਾਊ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੀਆਂ ਗਈਆਂ ਸਨ। ਸ਼ਿਕਾਇਤਕਰਤਾਵਾਂ ਵੱਲੋਂ ਇੱਕ ਘਪਲੇ ਵਿੱਚ ਦੋਸ਼ੀ ਵਜੋਂ ਦਿਖਾਏ ਹੋਏ ਡੀਜੀਐਮ ਪ੍ਰਗਤੀ ਜੱਗਾ ਨੂੰ ਮੋਹਾਲੀ ਜ਼ਿਲੇ ਦੇ ਐਮਡੀ ਲਗਾਉਣ ਤੇ ਸਖਤ ਇਤਰਾਜ਼ ਪ੍ਰਗਟਾਏ ਗਏ ਸਨ ਕਿਉੰਕਿ ਬੈਂਕ ਨਿਯਮਾਂ ਮੁਤਾਬਿਕ ਬ੍ਰਾਂਚ ਮੈਨੇਜਰਾਂ ਦੀ ਬਦਲੀ ਤਿੰਨ ਤੋ ਪੰਜ ਸਾਲ ਅੰਦਰ ਕਰਨੀ ਜਰੂਰੀ ਹੁੰਦੀ ਹੈ ਪ੍ਰੰਤੂ ਅਫ਼ਸਰਾਂ ਨੇ ਆਪਣੇ ਚਹੇਤਿਆਂ ਨਾਲ ਮਿਲੀਭੁਗਤ ਕਰਕੇ ਉਹਨਾਂ ਨੂੰ ਪੰਦਰਾਂ ਪੰਦਰਾਂ ਸਾਲਾਂ ਤੱਕ ਇੱਕ ਬ੍ਰਾਂਚ ਵਿੱਚ ਹੀ ਕਾਬਜ਼ ਕਰਵਾ ਕੇ ਘਪਲੇ ਕਰਵਾਏ ਹਨ।ਰਾਤੀ ਮਿਲੇ ਸਰਕਾਰੀ ਆਦੇਸ਼ਾਂ ਮੁਤਾਬਕ ਬੈਂਕ ਦੇ ਐਮਡੀ ਗਰੀਸ ਦਿਆਲਣ ਨੇ ਪ੍ਰਗਤੀ ਜੱਗਾ ਅਤੇ ਹੋਰ ਕਈ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਹੈ। ਅੱਜ ਸਤਨਾਮ ਦਾਉ ਨੇ ਮੀਡੀਆ ਨੂੰ ਬੈਂਕ ਦੀ  ਜੁਲਾਈ 2024 ਮਹੀਨੇ ਦੀ ਮਹੀਨਾ ਵਾਰ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਇਸ ਰਿਪੋਰਟ ਮੁਤਾਬਕ ਪੰਜਾਬ ਦੇ 19 ਜਿਲਿਆਂ ਦੀਆਂ 90 ਬਰਾਂਚਾਂ ਵਿੱਚ ਜੁਲਾਈ 2024 ਤੱਕ 9850.16 ਲੱਖ ਰੁਪਏ ਦੇ ਘਪਲੇ ਹੋਏ ਹਨ ਸਨ। ਇਹਨਾਂ ਘਪਲਿਆਂ ਵਿੱਚੋਂ ਸਿਰਫ 2167.27 ਲੱਖ ਦੀ ਘਪਲਾ ਰਾਸੀ ਹੀ ਵਸੂਲ ਕੀਤੀ ਜਾ ਸਕੀ ਸੀ ਅਤੇ ਉਦੋਂ ਤੱਕ 7682.27 ਲੱਖ ਰੁਪਏ ਦੀ ਘਪਲਾ ਰਾਸ਼ੀ ਦੋਸੀਆਂ ਕੋਲੋ ਵਸੂਲਣੀ ਬਾਕੀ ਸੀ ਜਿਸ ਕਾਰਨ ਅੱਜ ਤੱਕ ਪੂਰੇ ਪੰਜਾਬ ਵਿੱਚ ਘਪਲਿਆਂ ਦੇ ਸ਼ਿਕਾਰ ਹੋਏ ਕਿਸਾਨਾਂ ਹਜਾਰਾਂ ਕਿਸਾਨਾਂ ਅਤੇ ਖਾਤਾ ਧਾਰਕਾਂ ਨੂੰ ਉਹਨਾਂ ਨਾਲ ਵੱਜੀ ਠੱਗੀ ਦੇ ਰੁਪਏ ਵਾਪਿਸ ਨਹੀਂ ਮਿਲੇ। ਇਸ ਤੋਂ ਇਲਾਵਾ ਉਨਾਂ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਲੱਖਾਂ ਕਿਸਾਨਾਂ ਨੂੰ ਇਸ ਬੈਂਕ ਵੱਲੋਂ ਜੋ ਖੇਤੀਬਾੜ੍ਹੀ ਲਈ ਕਰਜੇ ਮਿਲਦੇ ਹਨ ਜੇਕਰ ਕਿਸਾਨ ਉਹ ਕਰਜੇ  ਫਸਲ ਵੇਚਣ ਦੇ ਮਿਥੇ ਸਮਿਆਂ ਅੰਦਰ ਵਾਪਸ ਕਰ ਦਿੰਦੇ ਹਨ ਤਾਂ ਬੈਂਕ ਵੱਲੋਂ ਵਸੂਲ ਕੀਤੇ ਵਿਆਜ ਦਾ 42% ਵਿਆਜ ਕਿਸਾਨਾਂ ਨੂੰ ਨਵਾਰਡ ਵੱਲੋਂ ਦੋ ਤਿੰਨ ਹਫ਼ਤਿਆਂ ਵਿੱਚ ਵਾਪਿਸ ਮਿਲ ਸਕਦਾ ਹੈ। ਪ੍ਰੰਤੂ ਬੈਂਕ ਅਧਿਕਾਰੀ ਬੈਂਕ ਦੀਆਂ ਬਰਾਂਚਾਂ ਕੰਪਿਊਟਰਾਈਜਡ ਹੋਣ ਤੋਂ ਬਾਅਦ ਵੀ ਸਹੀ ਕੰਮ ਨਹੀਂ ਕਰਦੇ , ਕਿਸਾਨਾਂ ਦੇ ਬਣਦੇ ਬਕਾਏ ਵਿਆਜ਼ ਦੀਆਂ ਲਿਸਟਾਂ ਬਣਾ ਕੇ ਨਵਾਰਡ ਨੂੰ ਨਹੀਂ ਭੇਜਦੇ ਜਿਸ ਕਾਰਨ ਬੈਂਕ ਅਧਿਕਾਰੀਆਂ ਦੀ ਨਲਾਇਕੀ ਕਾਰਨ ਤਿੰਨ ਤਿੰਨ ਸਾਲ ਤੱਕ ਕਿਸਾਨ ਆਪਣੇ ਬਕਾਏ ਉਡੀਕਦੇ ਰਹਿੰਦੇ ਹਨ ਅਤੇ ਬਹੁਤੀ ਵਾਰ ਉਹਨਾਂ ਦੇ ਵਾਪਿਸ ਮਿਲਣ ਵਾਲੇ ਵਿਆਜ਼ ਨੂੰ ਖੁਰਦ ਬੁਰਦ ਕੀਤਾ ਜਾਂਦਾ ਰਿਹਾ ਹੈ ਜਾਂ ਕਿਸਾਨ ਆਪਣੇ ਵਿਆਜ਼ ਵਾਪਿਸ ਲੈਣ ਲਈ ਸਰਕਾਰੇ ਦਰਬਾਰੇ ਧੱਕੇ ਖਾਣੇ ਪੈਂਦੇ ਹਨ ਜਾਂ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਪੈਂਦੇ ਹਨ। ਉਹਨਾਂ ਨੇ ਦੋਸ਼ ਲਗਾਏ ਕਿ ਬੈਂਕ ਬਰਾਂਚਾਂ ਵੱਲੋਂ ਬੈਂਕ ਮੁਲਾਜ਼ਮਾਂ ਅਤੇ ਚਹੇਤਿਆਂ ਜਿਹਨਾਂ ਕੋਲ ਖੇਤੀਬਾੜੀ ਲਈ ਜਮੀਨਾਂ ਨਹੀਂ ਹਨ ਨੂੰ ਵੀ ਖੇਤੀ ਲਈ ਕਰਜ਼ੇ ਦਿੱਤੇ ਗਏ ਹਨ ਅਤੇ ਉਹਨਾਂ ਕਰਜਿਆਂ ਦੇ ਵਿਆਜ਼ ਵੀ ਨਜਾਇਜ ਤਰੀਕੇ ਨਾਲ ਮਾਫ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿਛਲੀ ਸਰਕਾਰ ਨੇ 31 ਮਾਰਚ 2017 ਨੂੰ ਕਿਸਾਨਾਂ ਦੇ ਕਰਜੇ ਮਾਫੀ ਕੀਤੇ ਸਨ ਪਰੰਤੂ ਪੂਰੇ ਪੰਜਾਬ ਵਿੱਚ ਲੱਖਾਂ ਕਿਸਾਨਾਂ ਦੇ ਕਰਜੇ ਮਾਫੀ ਵਾਲੇ ਸਰਟੀਫਿਕੇਟ ਅਧਿਕਾਰੀਆਂ ਨੇ ਦੱਬ ਕੇ ਰੱਖ ਲਏ ਅਤੇ ਹਜਾਰਾਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਥਾਂ ਬਹੁਤੇ ਕਿਸਾਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਕਰਜੇ ਮਾਫ਼ ਨਹੀਂ ਹੋਏ ਅਤੇ  ਟੇਢੇ ਮੇਢੇ ਤਰੀਕਿਆਂ ਨਾਲ ਉਹ ਰਕਮ ਹੜੱਪ ਲਈ ਗਈ ਸੀ। ਸਤਨਾਮ ਦਾਊ ਨੇ ਮੰਗ ਕੀਤੀ ਕਿ ਕੋਆਪਰੇਟਿਵ ਬੈਂਕ ਦੇ ਹੈਡ ਆਫਿਸ ਵਿੱਚ ਬੈਠੇ ਬੈਂਕ ਦੇ ਵਿਜੀਲੈਂਸ ਅਧਿਕਾਰੀ, ਬੈਂਕ ਦੀ ਡੀਜੀਐਮ ਪ੍ਰਗਤੀ ਜੱਗਾ ਜਿਸ ਨੂੰ ਮੋਹਾਲੀ ਦਾ ਐਮਡੀ ਬਣਾਇਆ ਗਿਆ ਸੀ ਅਤੇ ਸਿਕਾਇਤਾਂ ਕਰਨ ਤੋ ਬਾਅਦ ਕੱਲ ਉਹਨਾਂ ਨੂੰ ਮੋਹਾਲੀ ਜਿਲ੍ਹੇ ਤੋ ਹਟਾ ਦਿੱਤਾ ਗਿਆ ਹੈ ਸਮੇਤ ਹੋਰ ਕਈ ਅਫਸਰ ਹੋਰ ਵੱਡੇ ਘਪਲਿਆਂ ਵਿੱਚ ਸ਼ਾਮਿਲ ਹੋ ਸਕਦੇ ਹਨ ਜਾਂ ਉਹਨਾਂ ਵੱਲੋਂ  ਹੋਰ ਕਈ ਤਰ੍ਹਾਂ ਦੇ ਘਪਲੇ ਉਜਾਗਰ ਹੋਣ ਤੋਂ ਬਚਾਏ ਹੋਏ ਹੋ ਸਕਦੇ ਹਨ ਜਿਸ ਕਾਰਨ ਬੈਂਕ ਹੈੱਡ ਆਫਿਸ ਦੇ ਉੱਚ ਅਫਸਰਾਂ ਦੀਆਂ ਬਦਲੀਆਂ ਚੰਡੀਗੜ੍ਹ ਤੋਂ ਦੂਰ ਦੇ ਇਲਾਕਿਆਂ ਵਿੱਚ ਕਰਨੀਆਂ ਚਾਹੀਦੀਆਂ ਹਨ ਤਾਂ ਜੋਂ ਉਹ ਅਫਸਰ ਆਪਣੇ ਰਸੂਖ ਨੂੰ ਵਰਤ ਕੇ ਮਾਮਲੇ ਰਫਾ ਦਫਾ ਨਾ ਕਰਵਾ ਸਕਣ। ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਪੰਜਾਬ ਦੀ ਹਰੇਕ ਬ੍ਰਾਂਚ ਦਾ ਨਿਰਪੱਖ ਆਡਿਟ ਕਰਵਾ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇ ਅਤੇ ਠੱਗੇ ਗਏ ਖਾਤਾ ਧਾਰਕਾਂ ਰੁਪਏ ਵੀ ਵਾਪਿਸ ਕਰਵਾਏ ਜਾਣ।

Continue Reading

ਸ਼੍ਰੋਮਣੀ ਕਮੇਟੀ ਨੇ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਦੁਕਾਨਦਾਰਾਂ ਨੂੰ ਦਿੱਤੇ ਸੱਦਾ ਪੱਤਰ

ਅੰਮ੍ਰਿਤਸਰ, 1 ਅਕਤੂਬਰ ,ਬੋਲੇ ਪੰਜਾਬ ਬਿਊਰੋ;ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 8 ਅਕਤੂਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਸਬੰਧੀ ਅੱਜ ਅਰਦਾਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੁਕਾਨਦਾਰਾਂ ਨੂੰ ਸੱਦਾ ਪੱਤਰ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਓਐਸਡੀ ਸ. ਸਤਬੀਰ ਸਿੰਘ, ਸਕੱਤਰ ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ […]

Continue Reading

ਸ਼੍ਰੋਮਣੀ ਕਮੇਟੀ ਨੇ ਏਆਈ ਤਕਨੀਕ ਦੇ ਮਾਹਿਰਾਂ ਅਤੇ ਵਿਦਵਾਨਾਂ ਨਾਲ ਕੀਤੀ ਇਕੱਤਰਤਾ

ਮਾਹਿਰਾਂ ਨੇ ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਇਸ ਦੀ ਹੋ ਰਹੀ ਦੁਰਵਰਤੋਂ ਰੋਕਣ ਲਈ ਦਿੱਤੇ ਕੀਮਤੀ ਸੁਝਾਅ ਮਿਲੇ ਸੁਝਾਵਾਂ ਨੂੰ ਅੰਤ੍ਰਿੰਗ ਕਮੇਟੀ ਦੀ ਆਉਣ ਵਾਲੀ ਇਕੱਤਰਤਾ ਵਿਚ ਵਿਚਾਰ ਕੇ ਬਣਾਵਾਂਗੇ ਅਗਲੀ ਨੀਤੀ- ਐਡਵੋਕੇਟ ਧਾਮੀ ਅੰਮ੍ਰਿਤਸਰ, 1 ਅਕਤੂਬਰ ,ਬੋਲੇ ਪੰਜਾਬ ਬਿਊਰੋ;ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਅਦਬੀ ਰੋਕਣ ਲਈ […]

Continue Reading

ਸ੍ਰੀ ਦਰਬਾਰ ਸਾਹਿਬ ਵਿਖੇ ਕੈਨਰਾ ਬੈਂਕ ਵੱਲੋਂ ਇੱਕ ਐਬੂਲੈਂਸ ਭੇਟ

ਐਡਵੋਕੇਟ ਧਾਮੀ ਨੇ ਪੁੱਜੇ ਬੈਂਕ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 1 ਅਕਤੂਬਰ,ਬੋਲੇ ਪੰਜਾਬ ਬਿਊਰੋ;ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਕੈਨੇਰਾ ਬੈਂਕ ਵੱਲੋਂ ਕਾਰਪੋਰੇਟ ਸਮਾਜਿਕ ਜਿੰੰਮੇਵਾਰੀ (ਸੀਐੱਸਆਰ) ਪ੍ਰੋਗਰਾਮ ਤਹਿਤ ਅੱਜ ਇੱਕ ਐਂਬੂਲੈਂਸ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀਆਂ ਗਈਆਂ।ਇਸ ਮੌਕੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ […]

Continue Reading

ਹੜ੍ਹ ਪੀੜਤਾਂ ਦੀ ਸਹਾਇਤਾ ਲਈ ਬਾਬਾ ਰਾਮ ਦੇਵ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ

ਅੰਮ੍ਰਿਤਸਰ, 1 ਅਕਤੂਬਰ ,ਬੋਲੇ ਪੰਜਾਬ ਬਿਊਰੋ’;ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਪਤੰਜਲੀ ਯੋਗ ਪੀਠ ਹਰਿਦੁਆਰ ਦੇ ਮੁਖੀ ਬਾਬਾ ਰਾਮ ਦੇਵ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ। ਇਸ ਮੌਕੇ ਸ਼੍ਰੋਮਣੀ […]

Continue Reading

ਕੇਂਦਰ ਵਲੋਂ ਦੀਵਾਲੀ ਤੇ ਦੁਸਹਿਰੇ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਨੂੰ ਤੋਹਫ਼ਾ, ਮਹਿੰਗਾਈ ਭੱਤਾ ਵਧਾਇਆ

ਨਵੀਂ ਦਿੱਲੀ, 1 ਅਕਤੂਬਰ,ਬੋਲੇ ਪੰਜਾਬ ਬਿਊਰੋ;ਕੇਂਦਰ ਨੇ ਦੀਵਾਲੀ ਅਤੇ ਦੁਸਹਿਰੇ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 3% ਵਾਧਾ ਕੀਤਾ ਹੈ। ਇਹ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ। ਕਰਮਚਾਰੀਆਂ ਨੂੰ ਤਿੰਨ ਮਹੀਨਿਆਂ ਦਾ ਬਕਾਇਆ ਮਿਲੇਗਾ।ਇਹ ਫੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਕਰਮਚਾਰੀਆਂ ਦਾ ਮਹਿੰਗਾਈ ਭੱਤਾ […]

Continue Reading

ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ ਵਿੱਚ ਸ਼ਾਮਲ

ਚੰਡੀਗੜ੍ਹ, 1 ਅਕਤੂਬਰ,ਬੋਲੇ ਪੰਜਾਬ ਬਿਊਰੋ;ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਅੱਜ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਸਨ। ਨਵਜੋਤ ਕੌਰ ਸਿੱਧੂ […]

Continue Reading

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਗਰੁੱਪ ਡੀ ਕਰਮਚਾਰੀਆਂ ਲਈ ਵਿਆਜ-ਮੁਕਤ ਤਿਉਹਾਰ ਐਡਵਾਂਸ ਦਾ ਐਲਾਨ

ਚੰਡੀਗੜ੍ਹ, 1 ਅਕਤੂਬਰ,ਬੋਲੇ ਪੰਜਾਬ ਬਿਊਰੋ; ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੇ ‘ਗਰੁੱਪ ਡੀ’ ਕਰਮਚਾਰੀਆਂ ਲਈ ਤਿਉਹਾਰਾਂ ਨੂੰ ਮਨਾਉਣ ਲਈ 10,000 ਰੁਪਏ ਪ੍ਰਤੀ ਕਰਮਚਾਰੀ ਵਿਆਜ-ਮੁਕਤ ਐਡਵਾਂਸ ਹਾਸਿਲ ਕਰਨ ਦੀ ਪੇਸ਼ਕਸ਼ ਦਾ ਐਲਾਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਲਗਭਗ 35,894 ਕਰਮਚਾਰੀਆਂ ਨੂੰ ਤਿਉਹਾਰਾਂ ਦੇ ਮੱਦੇਨਜ਼ਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇੱਥੇ […]

Continue Reading

ਕਾਂਗਰਸ ਪ੍ਰਧਾਨ ਦੀ ਸਿਹਤ ਵਿਗੜੀ, ਹਸਪਤਾਲ ਦਾਖਲ

ਨਵੀਂ ਦਿੱਲੀ 1 ਅਕਤੂਬਰ,ਬੋਲੇ ਪੰਜਾਬ ਬਿਊਰੋ; ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਬੈਂਗਲੁਰੂ ਦੇ ਐਮ.ਐਸ. ਰਮਈਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਅੱਜ ਸਵੇਰੇ ਸਿਹਤ ਖਰਾਬ ਹੋਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਕਾਂਗਰਸ ਨੇ ਮੱਲਿਕਾਰਜੁਨ ਖੜਗੇ […]

Continue Reading