ਜਨਵਰੀ ਦਾ ਮਹੀਨਾ ਪਿਛਲੇ ਇੱਕ ਦਹਾਕੇ ‘ਚ ਸਭ ਤੋਂ ਠੰਢਾ ਰਿਹਾ, ਮੌਸਮ ਵਿਭਾਗ ਵੱਲੋਂ ਫਰਵਰੀ ‘ਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਭਵਿੱਖਬਾਣੀ

Uncategorized


ਚੰਡੀਗੜ੍ਹ, 2 ਜਨਵਰੀ, ਬੋਲੇ ਪੰਜਾਬ ਬਿਊਰੋ :
ਉੱਤਰੀ ਭਾਰਤ ਵਿੱਚ ਪਿਛਲੇ ਤਿੰਨ ਹਫ਼ਤਿਆਂ ਤੋਂ ਲਗਾਤਾਰ ਜਾਰੀ ਸੀਤ ਲਹਿਰ ਦੇ ਵਿਚਕਾਰ, ਪੱਛਮੀ ਗੜਬੜੀ ਕਾਰਨ ਸਾਲ ਦੀ ਪਹਿਲੀ ਬਾਰਿਸ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਸ ਵਾਰ ਜਨਵਰੀ ਦਾ ਮਹੀਨਾ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਠੰਢਾ ਰਿਹਾ ਹੈ।ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER), ਮੋਹਾਲੀ ਦੇ ਵਿਗਿਆਨੀਆਂ ਨੇ ਇਸ ਠੰਡ ਦੇ ਕਾਰਨਾਂ ਦੀ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੂਸ ਦੀ ਉੱਤਰੀ ਸਰਹੱਦ ਸਾਇਬੇਰੀਆ ਦੇ ਬਰਫੀਲੇ ਖੇਤਰ ਤੋਂ ਉੱਤਰੀ ਭਾਰਤ ਵੱਲ ਵਧਦੀਆਂ ਖੁਸ਼ਕ ਤੇ ਠੰਡੀਆਂ ਹਵਾਵਾਂ ਨੇ ਡੇਰੇ ਲਾਏ ਹਨ, ਜਿਸ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਬਣਿਆ ਹੋਇਆ ਹੈ।ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਫਰਵਰੀ ‘ਚ ਪੂਰੇ ਦੇਸ਼ ‘ਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। 28 ਜਨਵਰੀ ਨੂੰ ਬਣੀ ਪੱਛਮੀ ਗੜਬੜੀ ਕਾਰਨ 31 ਜਨਵਰੀ ਦੀ ਦੁਪਹਿਰ ਤੋਂ ਹੀ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਮੀਂਹ ਪਿਆ ਹੈ। ਪੰਜਾਬ,ਹਿਮਾਚਲ,ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਜੰਮੂ-ਕਸ਼ਮੀਰ ‘ਚ ਬੁੱਧਵਾਰ ਦੁਪਹਿਰ ਤੋਂ ਵੀਰਵਾਰ ਸ਼ਾਮ ਤੱਕ ਲਗਾਤਾਰ ਬਾਰਿਸ਼ ਅਤੇ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਮੌਸਮ ਵਿਭਾਗ ਅਨੁਸਾਰ ਪੂਰੇ ਉੱਤਰ ਭਾਰਤ ਵਿੱਚ 4 ਫਰਵਰੀ ਤੱਕ ਸੀਤ ਲਹਿਰ ਦੀ ਸਥਿਤੀ ਬਣੀ ਰਹੇਗੀ।ਹਾਲਾਂਕਿ 5 ਤੋਂ ਬਾਅਦ ਮੌਸਮ ਸਾਫ ਹੋਣ ਦੀ ਉਮੀਦ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।