ਅਮਰੀਕਾ ਵੱਲੋਂ ਇਰਾਕ ਅਤੇ ਸੀਰੀਆ ‘ਚ 85 ਈਰਾਨੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ

Uncategorized


ਵਾਸਿੰਗਟਨ, 3 ਫਰਵਰੀ, ਬੋਲੇ ਪੰਜਾਬ ਬਿਊਰੋ :
ਅਮਰੀਕਾ ਨੇ ਸ਼ੁਕਰਵਾਰ ਦੇਰ ਰਾਤ ਇਰਾਕ ਅਤੇ ਸੀਰੀਆ ‘ਚ 85 ਈਰਾਨੀ ਟਿਕਾਣਿਆਂ ‘ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ। ਇਹ ਹਮਲਾ 5 ਦਿਨ ਪਹਿਲਾਂ ਜਾਰਡਨ-ਸੀਰੀਆ ਸਰਹੱਦ ‘ਤੇ ਅਮਰੀਕੀ ਫੌਜੀ ਅੱਡੇ ‘ਤੇ ਹੋਏ ਡਰੋਨ ਹਮਲੇ ‘ਚ ਤਿੰਨ ਸੈਨਿਕਾਂ ਦੀ ਮੌਤ ਦੇ ਜਵਾਬ ‘ਚ ਕੀਤਾ ਗਿਆ ਸੀ।ਅਮਰੀਕੀ ਫੌਜ ਨੇ ਇਕ ਬਿਆਨ ‘ਚ ਕਿਹਾ ਕਿ ਸ਼ਨੀਵਾਰ ਸਵੇਰੇ ਉਸ ਦੇ ਲੜਾਕੂ ਜਹਾਜ਼ਾਂ ਨੇ ਇਰਾਕ ਅਤੇ ਸੀਰੀਆ ਵਿੱਚ ਈਰਾਨੀ ਕ੍ਰਾਂਤੀਕਾਰੀਆਂ ‘ਤੇ ਹਮਲਾ ਕੀਤਾ ਅਤੇ IRGC ਨਾਲ ਜੁੜੇ 85 ਟਿਕਾਣਿਆਂ ‘ਤੇ ਜਵਾਬੀ ਹਵਾਈ ਹਮਲੇ ਕੀਤੇ। ਇਹ ਹਮਲੇ 7 ਥਾਵਾਂ ‘ਤੇ ਕੀਤੇ ਗਏ ਸਨ। ਹਮਲਿਆਂ ਨੇ ਕਮਾਂਡ ਅਤੇ ਕੰਟਰੋਲ ਕੇਂਦਰਾਂ, ਰਾਕੇਟ, ਮਿਜ਼ਾਈਲ ਅਤੇ ਡਰੋਨ ਸਟੋਰੇਜ ਸਾਈਟਾਂ ਦੇ ਨਾਲ-ਨਾਲ ਖੁਫੀਆ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। CNN ਦੇ ਅਨੁਸਾਰ, ਅਮਰੀਕੀ ਹਵਾਈ ਹਮਲੇ ਤੋਂ ਬਾਅਦ, ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਅਮਰੀਕੀ ਫੌਜੀ ਬਲਾਂ ਨੇ ਇਰਾਕ ਅਤੇ ਸੀਰੀਆ ਵਿੱਚ ਉਨ੍ਹਾਂ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਦੀ ਵਰਤੋਂ IRGC ਅਤੇ ਉਨ੍ਹਾਂ ਦੇ ਸਮਰਥਿਤ ਮਿਲੀਸ਼ੀਆ ਅਮਰੀਕੀ ਬਲਾਂ ‘ਤੇ ਹਮਲਾ ਕਰਨ ਲਈ ਕਰਦੇ ਹਨ। ਅਸੀਂ ਅੱਜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਜਾਰੀ ਰਹੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।