ਜਦ ‘ਲਵ ਗਿੱਲ’ ਨੇ ਗੁੱਸੇ ਨਾਲ ਕਿਹਾ…“ਵੇਖੀ ਜਾ ਛੇੜੀ ਨਾ”

ਮਨੋਰੰਜਨ


ਲਵ ਗਿੱਲ ਪੰਜਾਬੀ ਸਿਨਮੇ ਦੀ ਸਰਗਰਮ ਅਦਾਕਾਰਾ ਹੈ ਜਿਸਨੇ ਛੋਟੇ ਪਰਦੇ ਤੋਂ ਵੱਡੇ
ਪਰਦੇ ਵੱਲ ਕਦਮ ਵਧਾਇਆ ਹੈ। ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ‘ਸ਼ੱਕਰਪਾਰੇ’ ਤੇ
‘ਕੁਲਚੇ ਛੋਲੇ’ ਫ਼ਿਲਮਾਂ ਨਾਲ ਲੱਖਾਂ ਦਰਸ਼ਕਾਂ ਦਾ ਪਿਆਰ ਬਟੋਰਣ ਵਾਲੀ ਖੂਬਸੁਰਤ
ਤੇ ਚੁਲਬੁਲੀ ਅਦਾਕਾਰਾ ਲਵ ਗਿੱਲ ਇਸ ਸਾਲ ਕਈ ਨਵੀਆਂ ਫ਼ਿਲਮਾਂ ਨਾਲ
ਪੰਜਾਬੀ ਸਿਨਮੇ ਲਈ ਸਰਗਰਮ ਰਹੇਗੀ। ਜ਼ਿਕਰਯੋਗ ਹੈ ਕਿ ਜਲਦ ਹੀ ਲਵ ਗਿੱਲ
ਨਿਰਦੇਸ਼ਕ ਮਨਜੀਤ ਸਿੰਘ ਟੋਨੀ ਦੀ ਫ਼ਿਲਮ ‘ਵੇਖੀ ਜਾ ਛੇੜੀ ਨਾ’ ਵਿਚ ਨਵੇਂ
ਅਦਾਕਾਰ ਸਿਮਰ ਖਹਿਰਾ ਨਾਲ ਨਜ਼ਰ ਆਵੇਗੀ। ਆਪਣੇ ਕਿਰਦਾਰ ਬਾਰੇ ਲਵ ਗਿੱਲ
ਨੇ ਦੱਸਿਆ ਕਿ ਇਹ ਪਿੰਡਾਂ ਦੇ ਕਲਚਰ ਨਾਲ ਜੁੜੀ ਇਕ ਲਵ ਸਟੋਰੀ ਹੈ ਜਿਸ ਵਿਚ
ਕਾਮੇਡੀ ਦੇ ਨਾਲ ਨਾਲ ਪਰਿਵਾਰਕ ਰਿਸ਼ਤਿਆ ਦੀ ਸਾਂਝ ਵੀ ਵਿਖਾਈ ਗਈ ਹੈ ।
ਫ਼ਿਲਮ ਦੀ ਕਹਾਣੀ ਦੋ ਭਰਾਵਾਂ ਦੁਆਲੇ ਘੁੰਮਦੀ ਹੈ ਜਿੰਨਾ ਦੇ ਵਿਆਹ ਨੂੰ ਲੈ ਕੈ ਪਈ
ਉਲਝਣ ਫ਼ਿਲਮ ਨੂੰ ਵਧੇਰੇ ਦਿਲਚਸਪ ਬਣਾਉਂਦੀ ਹੈ। ਉਸਦਾ ਕਿਰਦਾਰ ਵਿਆਹ
ਸਮੇਂ ਵਾਪਰੇ ਅਜੀਬੋ ਗਰੀਬ ਹਾਦਸੇ ਕਰਕੇ ਦੋ ਕਿਸ਼ਤੀਆਂ ਵਿਚ ਪੈਰ ਰੱਖਣ ਵਾਲੇ
ਵਰਗਾ ਹੈ, ਜੋ ਦਰਸ਼ਕਾਂ ਨੂੰ ਪਸੰਦ ਆਵੇਗਾ।ਉਸਦਾ ਕਿਰਦਾਰ ਕਰਮਜੀਤ ਅਨਮੋਲ
ਨਾਲ ਵੀ ਹੈ ਤੇ ਸਿਮਰ ਖਹਿਰਾ ਨਾਲ ਵੀ। ਜਿੱਥੇ ਸਿਮਰ ਨਾਲ ਉਸਦੇ ਰੁਮਾਟਿਕ ਟਰੈਕ
ਹੈ, ਉੱਥੇ ਕਰਮਜੀਤ ਅਨਮੋਲ ਵਾਲਾ ਕਾਮੇਡੀ ਮਾਹੌਲ ਵੀ ਦਰਸ਼ਕਾਂ ਨੂੰ ਖੂਬ
ਹਸਾਏਗਾ।
ਵਿੰਨਰਜ਼ ਫ਼ਿਲਮਜ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿਚ ਕਰਮਜੀਤ
ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼
ਗਾਧੂ, ਜਤਿੰਦਰ ਕੌਰ, ਪਰਮਿੰਦਰ ਗਿੱਲ, ਰੁਪਿੰਦਰ ਕੌਰ, ਦਲਵੀਰ ਬਬਲੀ, ਨੀਟਾ
ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ
ਨਿਰਦੇਸ਼ਨ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਨੇ ਦਿੱਤਾ ਹੈ। ਫ਼ਿਲਮ ਦੇ
ਨਿਰਮਾਤਾ ਗੁਰਮੀਤ ਸਾਜਨ ਹਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ (ਯੂ
ਕੇ) ਹਨ। ਇਸ ਤੋਂ ਇਲਾਵਾ ਕਾਰਜਕਾਰੀ ਨਿਰਮਾਤਾ ਰਜਤ ਮਲਹੋਤਰਾ, ਐਸੋਸੀਏਟ
ਨਿਰਦੇਸ਼ਕ ਬਿਕਰਮਜੀਤ ਗਿੱਲ, ਫੋਟੋਜਨਿਕ ਗੁਰਮੀਤ ਅਤੇ ਕਰੇਟਿਵ ਡਾਇਰੈਕਟਰ
ਸੁਜਾਲ ਫ਼ਿਰੋਜ਼ਪੁਰੀਆ ਹਨ, ਜਿੰਨਾਂ ਵੱਲੋਂ ਇਸ ਫ਼ਿਲਮ ਨੂੰ ਬੇਹਤਰ ਬਣਾਉਣ ਵਿੱਚ

ਅਹਿਮ ਭੁਮਿਕਾ ਨਿਭਾਈ ਹੈ ਫ਼ਿਲਮ ਦੇ ਸਿਨਮੈਟੋਗ੍ਰਾਫਰ ਬਰਿੰਦਰ ਸਿੱਧੂ ਹਨ।
ਜ਼ਿਕਰਯੋਗ ਹੈ ਕਿ ਜਿੱਥੇ ਇਸ ਫ਼ਿਲਮ ਦੀ ਕਹਾਣੀ ਤੇ ਡਾਇਲਾਗ ਦਰਸ਼ਕਾਂ ਨੂੰ
ਪ੍ਰਭਾਵਤ ਕਰਨਗੇ, ਉੱਥੇ ਫ਼ਿਲਮ ਦਾ ਗੀਤ-ਸੰਗੀਤ ਵੀ ਦਿਲ-ਟੁੰਬਵਾਂ ਹੋਵੇਗਾ। ਫ਼ਿਲਮ
ਦੀ ਕਹਾਣੀ ਤੇ ਸਕਰੀਨ ਪਲੇਅ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਨੇ
ਲਿਖਿਆ ਹੈ। ਡਾਇਲਾਗ ਗਗਨਦੀਪ ਸਿੰਘ ਨੇ ਲਿਖੇ ਹਨ। ਇਹ ਫ਼ਿਲਮ 23
ਫਰਵਰੀ ਨੂੰ ਵਾਈਟ ਹਿੱਲ ਵਲੋਂ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾਵੇਗੀ।
ਤਰਨਤਾਰਨ ਸ਼ਹਿਰ ਦੀ ਜੰਮਪਲ ਲਵ ਗਿੱਲ ਨੇ ਦੱਸਿਆ ਕਿ ਐਕਟਿੰਗ ਦਾ ਸ਼ੌਂਕ ਉਸ
ਨੂੰ ਸਕੂਲ ਕਾਲਜ ਦੇ ਦਿਨਾਂ ਤੋਂ ਹੀ ਪੈ ਗਿਆ ਸੀ। ਪਹਿਲਾਂ ਉਸ ਨੇ ਛੋਟੇ ਪਰਦੇ ਲਈ
ਕੰਮ ਕੀਤਾ, ਫ਼ਿਰ ਗਾਇਕਾਂ ਦੇ ਗੀਤਾਂ ਵਿਚ ਮਾਡਲਿੰਗ ਵੀ ਕੀਤੀ। ਮਾਡਲਿੰਗ ‘ਚ
ਮਿਲੀ ਪਛਾਣ ਨੇ ਹੀ ਉਸ ਲਈ ਫ਼ਿਲਮਾਂ ਦੇ ਦਰਵਾਜੇ ਖੋਲੇ। ਹੁਣ ਤੱਕ ਲਵ ਗਿੱਲ
ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਤੇ ਦੋ ਦਰਜਨ ਗੀਤਾਂ ਵਿਚ ਕੰਮ ਕਰ ਚੁੱਕੀ ਹੈ।
ਇਸ ਸਾਲ ‘ਵੇਖੀ ਜਾ ਛੇੜੀ ਨਾ, ਰਿਸ਼ਤੇ-ਨਾਤੇ ਤੇ ਇਕ ਵੈੱਬਸ਼ੀਰਿਜ਼ ਨਾਲ ਦਰਸ਼ਕਾਂ
ਦੇ ਰੂਬਰੁ ਹੋਵੇਗੀ।
-0-
-ਸੁਰਜੀਤ ਜੱਸਲ 9814607737

Leave a Reply

Your email address will not be published. Required fields are marked *