ਪੰਜਾਬ ‘ਚ ਪਤੰਗ ਉਡਾਉਣ ਦੌਰਾਨ ਹੋਈ ਬਹਿਸ਼ਬਾਜੀ ਨੇ ਖੂਨੀ ਰੂਪ ਧਾਰਿਆ,ਗੋਲ਼ੀ ਲੱਗਣ ਕਾਰਨ ਨੌਜਵਾਨ ਦੀ ਮੌਤ

Uncategorized


ਅੰਮ੍ਰਿਤਸਰ, 5 ਫਰਵਰੀ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ‘ਚ ਇਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਤੰਗ ਉਡਾਉਣ ਅਤੇ ਕੁਮੈਂਟ ਕਰਨ ਦਾ ਮਾਮਲਾ ਇੰਨਾ ਵੱਧ ਗਿਆ ਕਿ ਰਾਤ 8 ਵਜੇ ਅੰਮ੍ਰਿਤਸਰ ਦੇ ਆਜ਼ਾਦ ਨਗਰ ਵਿੱਚ ਦੋ ਧੜੇ ਇੱਕ ਦੂਜੇ ਨੂੰ ਦੇਖ ਲੈਣ ਲਈ ਇਕੱਠੇ ਹੋਏ। ਇਸ ਦੌਰਾਨ ਚੱਲੀ ਗੋਲ਼ੀ ਨੇ ਨੌਜਵਾਨ ਦੀ ਜਾਨ ਲੈ ਲਈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਆਜ਼ਾਦ ਨਗਰ ਨੇੜੇ ਤੂਤ ਸਾਹਿਬ ਗੇਟ ‘ਤੇ ਵਾਪਰੀ। ਐਤਵਾਰ ਨੂੰ ਆਜ਼ਾਦ ਨਗਰ ‘ਚ ਲੋਕ ਆਪਣੀਆਂ ਛੱਤਾਂ ‘ਤੇ ਪਤੰਗ ਉਡਾ ਰਹੇ ਸਨ। ਜਦੋਂ ਪਤੰਗ ਦਾ ਪੇਚ ਫਸ ਗਿਆ ਤਾਂ ਇੱਕ ਨੇ ਦੂਜੇ ਦੀ ਪਤੰਗ ਕੱਟ ਦਿੱਤੀ। ਟਿੱਪਣੀਆਂ ਇੰਨੀਆਂ ਵਧ ਗਈਆਂ ਕਿ ਦੋਵੇਂ ਧੜੇ ਗਾਲ੍ਹਾਂ ਕੱਢਣ ਲੱਗੇ। ਛੱਤਾਂ ਤੋਂ ਸ਼ੁਰੂ ਹੋਈ ਬਹਿਸ ਰਾਤ 8 ਵਜੇ ਸੜਕ ‘ਤੇ ਹੀ ਸ਼ੁਰੂ ਹੋ ਗਈ।ਇੱਕ ਧੜਾ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਜ਼ਾਦ ਨਗਰ ਪਹੁੰਚ ਗਿਆ।ਇਸ ਦੌਰਾਨ ਤਕਰਾਰ ਵੀ ਹੋਈ ਅਤੇ ਤਲਵਾਰਾਂ ਵੀ ਚੱਲੀਆਂ। ਇਸ ਦੌਰਾਨ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ।ਗੋਲ਼ੀ ਹਰਮਨਜੀਤ ਸਿੰਘ ਦੀ ਪਿੱਠ ‘ਤੇ ਲੱਗੀ। ਹਰਮਨਜੀਤ ਸਿੰਘ ਨੂੰ ਉਸੇ ਸਮੇਂ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਰਤੇਜ ਹਸਪਤਾਲ ਲੈ ਗਏ। ਹਸਪਤਾਲ ਵਿੱਚ ਇਲਾਜ ਦੌਰਾਨ ਹਰਮਨਜੀਤ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਕਬਜ਼ੇ ਵਿਚ ਲੈ ਲਈਆਂ।

Leave a Reply

Your email address will not be published. Required fields are marked *