ਬ੍ਰੇਜ਼ਾ ਕਾਰ ਅਤੇ ਈ-ਰਿਕਸ਼ਾ ਵਿਚਾਲੇ ਹੋਈ ਜ਼ਬਰਦਸਤ ਟੱਕਰ

Uncategorized

ਜਲੰਧਰ, 07 ਫਰਵਰੀ ,ਬੋਲੇ ਪੰਜਾਬ ਬਿਓਰੋ: ਆਦਮਪੁਰ ਮੇਨ ਰੋਡ ‘ਤੇ ਬਿਜਲੀ ਵਿਭਾਗ ਦੇ ਸਾਹਮਣੇ ਇੱਕ ਮਾਰੂਤੀ ਬਰੇਜ਼ਾ ਕਾਰ ਅਤੇ ਇੱਕ ਈ-ਰਿਕਸ਼ਾ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਵਿੱਚ ਈ-ਰਿਕਸ਼ਾ ਚਾਲਕ ਜਗਨਨਾਥ ਪੁੱਤਰ ਬੂਟਾ ਰਾਮ ਵਾਸੀ ਕਾਲਾ ਬੱਕਰਾ ਜਲੰਧਰ ਅਤੇ ਸਵਾਰੀ ਅਮਨਦੀਪ ਕੌਰ ਪੁੱਤਰੀ ਬਿਹਾਰੀ ਲਾਲ ਪਿੰਡ ਅਰਜੁਨਵਾਲ ਅਤੇ ਇੱਕ ਹੋਰ ਲੜਕੀ ਮਨਜਿੰਦਰ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਿੰਡ ਉਦੇਸੀਆਂ ਗੰਭੀਰ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਇਲਾਜ ਲਈ ਆਦਮਪੁਰ ਦੇ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਮਾਲਕ ਨੇ ਸ਼ਰਾਬ ਪੀਤੀ ਹੋਈ ਸੀ। ਆਦਮਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਗੱਡੀ ਦੇ ਮਾਲਕ ਦਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਨਵਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *