ਲਾੜੀ ਦੀ ਮੌਤ, ਲਾੜਾ ਗੰਭੀਰ ਜ਼ਖਮੀ, ਡੋਲੀ ਵਾਲੀ ਕਾਰ ਹਾਦਸਾ ਗ੍ਰਸਤ

Uncategorized

ਡੋਲੀ ਵਾਲੀ ਕਾਰ ਨਾਲ ਭਿਆਨਕ ਹਾਦਸਾ, ਲਾੜੀ ਦੀ ਮੌਤ, ਲਾੜਾ ਗੰਭੀਰ ਜ਼ਖਮੀ

ਬੋਲੇ ਪੰਜਾਬ ਬਿਉਰੋ: ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਇਕ ਸੜਕ ਹਾਦਸੇ ਵਿੱਚ ਲਾੜੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਲਾੜੀ ਦੇ ਸਹੁਰੇ ਘਰ ਪਹੁੰਚਣ ਤੋਂ ਮਹਿਜ਼ 15 ਕਿਲੋਮੀਟਰ ਪਹਿਲਾਂ ਵਾਪਰਿਆ। ਇਸ ਹਾਦਸੇ ‘ਚ ਲਾੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਾੜਾ ਗੰਭੀਰ ਜ਼ਖਮੀ ਹੋ ਗਿਆ।

ਸੀਕਰ ਦੇ ਲਕਸ਼ਮਣਗੜ੍ਹ ਇਲਾਕੇ ਦੇ ਬਾਟੜਾਨਾਊ ਪਿੰਡ ਦੇ ਰਘੁਵੀਰ ਜਾਟ ਦੇ ਘਰ  ਸਵੇਰੇ ਖੁਸ਼ੀ ਦਾ ਮਾਹੌਲ ਸੀ। ਉਸ ਦਾ ਪੁੱਤਰ ਨਰਿੰਦਰ ਦੁਲਹਨ ਲੈ ਕੇ ਆ ਰਿਹਾ ਸੀ।

ਘਰ ਦੀਆਂ ਔਰਤਾਂ ਲਾੜਾ-ਲਾੜੀ ਦੇ ਸਵਾਗਤ ਲਈ ਤਿਆਰ ਸਨ। ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਖੁਸ਼ੀ ਕੁਝ ਪਲਾਂ ਲਈ ਹੀ ਰਹੇਗੀ ਅਤੇ ਉਨ੍ਹਾਂ ਨੂੰ ਉਮਰ ਭਰ ਦਾ ਦੁੱਖ ਮਿਲਣ ਵਾਲਾ ਹੈ। ਜਲਦੀ ਹੀ ਬਰਾਤ ਪਹੁੰਚਣ ਦੀ ਖ਼ਬਰ ਸੀ। ਦੁਲਹਨ ਦੇ ਸਵਾਗਤ ਦੀਆਂ ਤਿਆਰੀਆਂ ਵੀ ਤੇਜ਼ ਹੋ ਗਈਆਂ ਸਨ। ਪਰ ਅਗਲੇ ਹੀ ਪਲ ਖ਼ਬਰ ਮਿਲੀ ਕਿ ਸਭ ਕੁਝ ਖਤਮ ਹੋ ਗਿਆ।

ਪਿੰਡ ਤੋਂ ਸਿਰਫ਼ 15 ਕਿਲੋਮੀਟਰ ਦੂਰ ਲਾੜੇ ਨਰਿੰਦਰ ਅਤੇ ਉਸ ਦੀ ਨਵ-ਵਿਆਹੀ ਦੁਲਹਨ ਖੁਸ਼ਬੂ ਉਰਫ਼ ਰੇਖਾ ਦੀ ਕਾਰ ਨੂੰ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਲਾੜੀ ਖੁਸ਼ਬੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਾੜਾ ਨਰਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਖਬਰ ਜਦੋਂ ਲਾੜੀ ਦੇ ਪਿੰਡ ਤਾਜੀਆ ਖੇੜਾ ਪਹੁੰਚੀ ਤਾਂ ਉਥੇ ਹਫੜਾ-ਦਫੜੀ ਮਚ ਗਈ। 

Leave a Reply

Your email address will not be published. Required fields are marked *