ਵਿਦਿਆਰਥੀ ਨੌਜਵਾਨਾਂ ਨੇ ਸਿੱਖਿਆ ਤੇ ਰੁਜ਼ਗਾਰ ਦੇ ਸੁਆਲ ਤੇ ਮੋਦੀ ਹਕੂਮਤ ਖਿਲਾਫ ਦਿੱਤਾ ਫ਼ਤਵਾ।

Uncategorized

ਵਿਦਿਆਰਥੀ ਨੌਜਵਾਨਾਂ ਨੇ ਸਿੱਖਿਆ ਤੇ ਰੁਜ਼ਗਾਰ ਦੇ ਸੁਆਲ ਤੇ ਮੋਦੀ ਹਕੂਮਤ ਖਿਲਾਫ ਦਿੱਤਾ ਫ਼ਤਵਾ

ਝੁਨੀਰ -7 ਫਰਵਰੀ ਬੋਲੇ ਪੰਜਾਬ  ਬਿੳਰੋ

ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਦੇਸ਼ ਭਰ ਵਿੱਚ ਸਿੱਖਿਆ ਤੇ ਰੁਜ਼ਗਾਰ ਨਾਲ ਸਬੰਧਿਤ ਅਹਿਮ ਵਿਦਿਆਰਥੀ ਮਾਮਲਿਆਂ ਕਰਵਾਈ ਜਾ ਰਹੀ ਵਿਦਿਆਰਥੀ ਰਾਇਸ਼ੁਮਾਰੀ ਦੌਰਾਨ ਮੋਦੀ ਸਰਕਾਰ ਦੇ ਖ਼ਿਲਾਫ਼ ਸਿੱਖਿਆ ਤੇ ਰੁਜ਼ਗਾਰ ਦੇ ਸੁਆਲਾਂ ਤੇ ਮੋਦੀ ਸਰਕਾਰ ਖ਼ਿਲਾਫ ਫ਼ਤਵਾ ਦਿੱਤਾ।

ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਤੇ ਕੋ ਕਨਵੀਨਰ ਗੁਰਪ੍ਰੀਤ ਸਿੰਘ ਹੀਰਕੇ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਕੀ ਹਰ ਸਾਲ#morepic1 ਵਿਦਿਆਰਥੀਆਂ ਦੀਆਂ ਦਾਖ਼ਲਾ ਫੀਸਾਂ,ਪੀ ਟੀ ਏ ਫੰਡਾਂ ਵਿੱਚ ਵਾਧਾ ਜਾਇਜ਼ ਹੈ?,ਕੀ ਮੋਦੀ ਸਰਕਾਰ ਨੇ ਹਰ ਜ਼ਰੂਰਤਮੰਦ ਵਿਦਿਆਰਥੀ -ਵਿਦਿਆਰਥਣ ਲਈ ਹੋਸਟਲ ਤੇ ਸਕਾਲਰਸ਼ਿਪ ਦੇ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ?ਕੀ ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਹੋਣਾ ਚਾਹੀਦਾ ਹੈ?,ਕੀ ਮੋਦੀ ਸਰਕਾਰ ਨੇ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਹੈ? ਇਨ੍ਹਾਂ ਅਹਿਮ ਸੁਆਲਾਂ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਸੁਆਲਾਂ ਤੇ ਹਾਂ ਜਾਂ ਨਾਂਹ ਵਿੱਚ ਆਪਣੀ ਰਾਇ ਇਨ੍ਹਾਂ ਸੁਆਲਾਂ ਨਾਲ ਸਬੰਧਿਤ ਬੈਲਟ ਪੇਪਰ ਰਾਹੀਂ ਟਿੱਕ ਮਾਰਕਿੰਗ ਕਰਕੇ ਆਪਣੀ ਰਾਇ ਦੇ ਕੇ

ਵਿਦਿਆਰਥੀ ਰਾਇਸ਼ੁਮਾਰੀ ਵਿੱਚ ਹਿੱਸਾ ਲਿਆ।ਇਸ ਮੌਕੇ ਆਇਸਾ ਆਗੂਆਂ ਨੇ ਕਿਹਾ ਕਿ ਬਾਬਾ ਧਿਆਨ ਦਾਸ ਪੰਜਾਬੀ ਯੂਨੀਵਰਸਿਟੀ ਕੈਂਪਸ ਝੁਨੀਰ ਜ਼ਿਲਾ ਮਾਨਸਾ (ਪੰਜਾਬ) ਦੇ ਕੁੱਲ 135 ਵਿਦਿਆਰਥੀਆਂ ਨੇ ਵਿਦਿਆਰਥੀ ਰਾਇਸ਼ੁਮਾਰੀ ਵਿੱਚ ਹਿੱਸਾ ਲਿਆ ਹੈ ਅਤੇ ਵਿਦਿਆਰਥੀਆਂ ਨੇ ਬਹੁ ਸੰਮਤੀ ਨਾਲ ਹਰ ਸਾਲ ਦਾਖ਼ਲਾ ਫੀਸਾਂ ਤੇ ਪੀ ਟੀ ਏ ਫੰਡਾਂ ਚ ਬੇਥਾਹ ਵਾਧੇ ਦੀ ਨੀਤੀ ਨੂੰ ਨਕਾਰਿਆ, ਜ਼ਰੂਰਤਮੰਦ ਵਿਦਿਆਰਥੀ -ਵਿਦਿਆਰਥਣ ਲਈ ਹੋਸਟਲ ਤੇ ਸਕਾਲਰਸ਼ਿਪ ਸਕੀਮ ਤਹਿਤ ਲੋਂੜੀਦੇ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਿਆ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਅਤੇ ਮੋਦੀ ਸਰਕਾਰ ਵੱਲੋਂ ਹਰ ਸਾਲ ਦੋ ਕਰੋੜ ਰੁਜ਼ਗਾਰ ਦਿੱਤੇ ਜਾਣ ਦੇ ਵਾਅਦੇ ਨੂੰ ਮਹਿਜ਼ ਚੋਣ ਜੁਮਲਾ ਕਰਾਰ ਦਿੱਤਾ। ਇਸ ਮੌਕੇ ਆਇਸਾ ਆਗੂਆਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਮੋਦੀ ਸਰਕਾਰ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਕਰ ਰਹੀ ਹੈ ਅਤੇ ਲੋਕਾਂ ਨੂੰ ਗੁੰਮਰਾਹਕੁੰਨ ਗਾਰੰਟੀਆਂ ਦੇ ਜ਼ਰੀਏ ਫੇਰ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹੇ ਸਮੇਂ ਵਿਦਿਆਰਥੀ ਨੌਜਵਾਨਾਂ ਨੂੰ ਸਾਰਿਆਂ ਲਈ ਮੁਫ਼ਤ ਸਿੱਖਿਆ ਤੇ ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ ਤੇ ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਲਈ ਵਿਸ਼ਾਲ ਵਿਦਿਆਰਥੀ ਨੌਜਵਾਨਾਂ ਦੀ ਲਾਮਬੰਦੀ ਦੀ ਅਣਸਰਦੀ ਲੋੜ ਹੈ।ਇਸ ਮੌਕੇ ਸੁਖਵਿੰਦਰ ਸਿੰਘ ਹੀਰਕੇ, ਕੁਲਦੀਪ ਸਿੰਘ ਹੀਰਕੇ,ਰਜਨੀ ਵਰਮਾ ਅਤੇ ਗਗਨਦੀਪ ਸਿੰਘ ਹੀਰਕੇ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *