ਨੌਜਵਾਨਾਂ ਦੀ ਲੱਖਾ ਸਿਧਾਣਾ ਨਾਲ ਤਿੱਖੀ ਬਹਿਸ ਤੇ ਫਾਇਰਿੰਗ ਦੀ ਚਰਚਾ

Uncategorized

ਬੋਲੇ ਪੰਜਾਬ ਬਿਉਰੋ: ਨੌਜਵਾਨਾਂ ਦੀ ਲੱਖਾ ਸਿਧਾਣਾ ਨਾਲ ਤਿੱਖੀ ਬਹਿਸ ਤੇ ਫਾਇਰਿੰਗ ਦੀ ਚਰਚਾ ਹੈ।

ਪਾਤੜਾਂ ਦੇ ਨਿਆਲ ਬਾਈਪਾਸ ਉਤੇ ਫਾਇਰਿੰਗ ਦੀ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਇਹ ਰਾਤ 11:15 ਦੀ ਘਟਨਾ ਹੈ। ਸਮਾਜਸੇਵੀ ਲੱਖਾ ਸਿਧਾਣਾ ਅਤੇ ਕੁਝ ਹੋਰ ਨੌਜਵਾਨਾਂ ਵਿਚ ਤਕਰਾਰ ਹੋ ਗਈ।

ਇਸ ਦੌਰਾਨ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਅਤੇ ਉਸੇ ਦੌਰਾਨ ਫਾਇਰਿੰਗ ਹੋਈ। ਦੋਸ਼ ਲੱਗ ਰਹੇ ਹਨ ਕਿ ਘਿਰਿਆ ਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਹੈ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਲੱਖੇ ਨੂੰ ਘੇਰਿਆ ਹੋਇਆ ਹੈ। ਬਹਿਸ ਤੋਂ ਬਾਅਦ ਝਗੜਾ ਵਧ ਗਿਆ। ਇਸ ਤੋਂ ਬਾਅਦ ਲੱਖਾ ਉਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਕੁਝ ਨੌਜਵਾਨ ਡਾਗਾਂ ਨਾਲ ਅੱਗੇ ਵਧਦੇ ਹਨ। ਇਸ ਦੌਰਾਨ ਲਗਾਤਾਰ ਫਾਇਰਿੰਗ ਦੀ ਆਵਾਜ਼ ਆਉਣ ਲੱਗਦੀ ਹੈ।

10 ਤੋਂ 12 ਰਾਊਂਡ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਖਨੌਰੀ ਤੋਂ 15 ਕਿਲੋਮੀਟਰ ਪਹਿਲਾਂ ਪਾਤੜਾਂ ਕੋਲ ਉਹ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਰਨੇ ਵਿਚ JCB ਨੂੰ ਲੈ ਕੇ ਇਹ ਤਕਰਾਰ ਹੋਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।