ਭਾਰਤ ਬੰਦ ਦੇ ਮੱਦੇਨਜਰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਬਾਈਕਾਟ ਕਰਵਾਕੇ ਹੜਤਾਲ ਕਰਵਾਈ

Uncategorized

ਭਾਰਤ ਬੰਦ ਦੇ ਮੱਦੇਨਜਰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਬਾਈਕਾਟ ਕਰਵਾਕੇ ਹੜਤਾਲ ਕਰਵਾਈ

ਮਾਨਸਾ, 16 ਫਰਵਰੀ, ਬੋਲੇ ਪੰਜਾਬ ਬਿਊਰੋ :

ਮੋਦੀ ਦੀਆਂ ਕਾਰਪੋਰੇਟ ਪ੍ਰਸਤ ਤੇ ਧਾਰਮਿਕ ਵੰਡ ਪਾਊ ਦੇਸ਼ ਵਿਰੋਧੀ ਨੀਤੀਆਂ ਖਿਲਾਫ ਅੱਜ ਦੇ “ਭਾਰਤ ਬੰਦ”ਨੂੰ ਸਮਰਪਿਤ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਅੱਜ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਕੁਲਵੰਤ ਸਿੰਘ ਖੋਖਰ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਰਾਜਦੀਪ ਗੇਹਲੇ,ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਜਸ਼ਨਪ੍ਰੀਤ ਕੌਰ ਮੌੜ,ਸੀਮਾ ਕੌਰ ਗੁੜੱਦੀ,ਸੱਤਨਾਮ ਸਿੰਘ ਗੰਢੂ ਖੁਰਦ ਅਤੇ ਬਾਬਾ ਧਿਆਨ ਦਾਸ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਝੁਨੀਰ ਵਿੱਚ ਗੁਰਪ੍ਰੀਤ ਸਿੰਘ ਹੀਰਕੇ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਹੜਤਾਲ ਕਰਵਾਈ ਗਈ ਅਤੇ ਆਇਸਾ ਆਗੂ ਕੁਲਵੰਤ ਸਿੰਘ ਖੋਖਰ ਕਲਾਂ ਵੱਲੋਂ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਵੀ ਕੀਤਾ ਗਿਆ।ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅੱਜ ਦੇਸ਼ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਮਕਸਦ ਨਾਲ ਦੇਸ਼ ਨੂੰ ਕਾਰਪੋਰੇਟ ਪ੍ਰਸਤ ਅਤੇ ਧਾਰਮਿਕ ਵੰਡ ਪਾਊ ਨੀਤੀਆਂ ਵੱਲ ਧੱਕ ਰਹੀ ਹੈ।7,8ਅਤੇ9ਫਰਵਰੀ ਨੂੰ ਹੋਈ ਦੇਸ਼ ਵਿਆਪੀ ਵਿਦਿਆਰਥੀ ਰਾਇਸ਼ੁਮਾਰੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੇ ਖਿਲਾਫ ਫਤਵਾ ਦਿੱਤਾ ਹੈ।ਮੋਦੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ HEFA,CUET ਅਤੇ ਆਨਲਾਈਨ ਸਿੱਖਿਆ ਦੇਣ ਦੀ ਨੀਤੀ ਲਿਆ ਕੇ, ਵਿਦਿਆਰਥੀਆਂ ਦੀ ਸਕਾਲਰਸ਼ਿੱਪ ਅਤੇ

ਫੈਲੋਸ਼ਿਪ ਨੂੰ ਬੰਦ ਕਰਕੇ,#morepic1 ਵਿਦਿਆਰਥੀਆਂ ਉੱਪਰ ਹਮਲੇ ਕਰਵਾ ਕੇ, ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਬੰਦ ਕਰਕੇ, ਵਿੱਦਿਆਰਥੀਆਂ ਦੀਆਂ ਦਾਖਲਾ ਸੀਟਾਂ ਉੱਪਰ ਕੱਟ ਲਗਾ ਕੇ ਅਤੇ ਵਿੱਦਿਅਕ ਅਦਾਰਿਆਂ ਵਿੱਚ ਸਰਕਾਰੀ ਭਰਤੀਆਂ ਨੂੰ ਬੰਦ ਕਰਕੇ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਦੀ ਮੁਨਾਫ਼ਾਖੋਰੀ ਦਾ ਧੰਦਾ ਬਣਾਉਣ ਲਈ ਰਾਹ ਪੱਧਰਾ ਕਰ ਰਹੀ ਹੈ। ਸਰਕਾਰ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਨੂੰ ਕੰਮ ਦੇ ਖੇਤਰ ਵਿੱਚੋਂ ਬਾਹਰ ਕੱਢ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਨਾਂ ਕਰਕੇ ਦੇਸ਼ ਦੇ ਅੰਨਦਾਤੇ ਨੂੰ ਸੜਕਾਂ ਤੇ ਰੋਲ ਰਹੀ ਹੈ, ਰੇਲਵੇ ਵਿਭਾਗ ਦਾ ਨਿੱਜੀਕਰਨ ਕਰ ਰਹੀ ਹੈ,ਹਿੱਟ ਐਂਡ ਰਨ ਵਰਗੇ ਕਾਨੂੰਨ ਲਿਆ ਕੇ ਡਰਾਈਵਰਾਂ ਦਾ ਭਵਿੱਖ ਤਬਾਹ ਕਰ ਰਹੀ ਹੈ ਅਤੇ ਨੌਜਵਾਨਾਂ ਨਾਲ ਦੋ ਕਰੋੜ ਰੁਜ਼ਗਾਰ ਦੀ ਵਾਅਦਾ ਖਿਲਾਫੀ ਕਾਰਨ ਅੱਜ 16 ਫ਼ਰਵਰੀ ਨੂੰ ਦੇਸ਼ ਦਾ ਹਰੇਕ ਵਰਗ ਸੜਕਾਂ ਤੇ ਉੱਤਰਿਆ ਹੋਇਆ ਹੈ। ਉਹਨਾਂ ਮੰਗ ਕੀਤੀ ਕਿ ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ,ਵਿਦਿਆਰਥੀਆਂ ਦਾ ਰੁਕਿਆ ਹੋਇਆ ਵਜੀਫਾ ਤੁਰੰਤ ਜਾਰੀ ਕੀਤਾ ਜਾਵੇ,ਹਰ ਸਾਲ ਫ਼ੀਸਾਂ ਫੰਡਾਂ ਵਿੱਚ ਬੇਅਥਾਹ ਵਾਧਾ ਬੰਦ ਕੀਤਾ ਜਾਵੇ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਵਿੱਚ ਲਾਗੂ ਕੀਤਾ ਜਾਵੇ, ਵਿਦਿਆਰਥੀਆਂ ਲਈ ਹੋਸਟਲਾਂ ਦਾ ਪ੍ਰਬੰਧ ਕੀਤਾ ਜਾਵੇ,ਹਰੇਕ ਤਹਿਸੀਲ ਵਿੱਚ ਇੱਕ ਸਰਕਾਰੀ ਕਾਲਜ ਖੋਲ੍ਹਿਆ ਜਾਵੇ ਅਤੇ ਨੌਜਵਾਨਾਂ ਨਾਲ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ।ਅਖੀਰ ਵਿੱਚ ਉਹਨਾਂ ਅਪੀਲ ਕੀਤੀ ਕਿ ਅੱਜ ਸਾਨੂੰ ਦੇਸ਼ ਨੂੰ ਮੋਦੀ ਸ਼ਾਹ ਜੁੰਡਲੀ ਤੋਂ ਬਚਾਉਣ ਲਈ ਇੱਕਜੁੱਟਤਾ ਦੀ ਲੋੜ ਹੈ।

Leave a Reply

Your email address will not be published. Required fields are marked *