ਵਿੱਤ ਮੰਤਰੀ ਚੀਮਾ ਵੱਲੋਂ ਨਾਬਾਰਡ ਦਾ ‘ਸਟੇਟ ਫੋਕਸ ਪੇਪਰ’ ਜਾਰੀ; ਵਿੱਤੀ ਸਾਲ 2024-25 ਦੌਰਾਨ ਤਰਜੀਹੀ ਖੇਤਰ ਲਈ 243606 ਕਰੋੜ ਰੁਪਏ ਦੀ ਕਰਜਾ ਸਮਰੱਥਾ

Uncategorized

ਕਿਹਾ, ‘ਸਟੇਟ ਫੋਕਸ ਪੇਪਰ’ ਪੰਜਾਬ ਦੀ ਪੇਂਡੂ ਆਰਥਿਕਤਾ ਦੀ ਮਜ਼ਬੂਤੀ ਲਈ ਨਿਵੇਸ਼ ਨੂੰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ

ਚੰਡੀਗੜ੍ਹ, 16 ਫਰਵਰੀ ,ਬੋਲੇ ਪੰਜਾਬ ਬਿਓਰੋ:

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਵੱਲੋਂ ਕਰਵਾਏ ਗਈ ‘ਸਟੇਟ ਕ੍ਰੈਡਿਟ ਸੈਮੀਨਾਰ’ ਦੌਰਾਨ ਸੰਸਥਾ ਦਾ ‘ਸਟੇਟ ਫੋਕਸ ਪੇਪਰ’ (ਐਸ.ਐਫ.ਪੀ) 2024-25 ਜਾਰੀ ਕੀਤਾ। ਐਸ.ਐਫ.ਪੀ. ਵਿੱਚ ਵਿੱਤੀ ਸਾਲ 2024-25 ਦੌਰਾਨ ਪੰਜਾਬ ਵਿੱਚ ਤਰਜੀਹੀ ਖੇਤਰਾਂ ਲਈ 243606 ਕਰੋੜ ਰੁਪਏ ਦੀ ਕਰਜਾ ਸਮਰੱਥਾ ਦਾ ਅਨੁਮਾਨ ਲਗਾਇਆ ਗਿਆ ਹੈ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋਰ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਾਬਾਰਡ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨ ਵਚਨਬੱਧ ਹੈ ਤਾਂ ਜੋ ਸੂਬੇ ਦੇ ਖੇਤੀਬਾੜੀ ਅਤੇ ਪੇਂਡੂ ਖੇਤਰਾਂ ਦੀ ਪੂਰੀ ਸਮਰੱਥਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿਵੇਸ਼ ਲਈ ਇੱਕ ਯੋਗ ਮਾਹੌਲ ਬਣਾਉਣ ਅਤੇ ਇਹਨਾਂ ਪ੍ਰੋਜੈਕਟਾਂ ਦੇ ਲਾਭ ਹੇਠਲੇ ਪੱਧਰ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਹੈ।

ਪੰਜਾਬ ਦੀ ਪੇਂਡੂ ਆਰਥਿਕਤਾ ਦੀ ਮਜ਼ਬੂਤੀ ਲਈ ਨਿਵੇਸ਼ ਨੂੰ ਦਿਸ਼ਾ ਦੇਣ ਵਿੱਚ ‘ਸਟੇਟ ਫੋਕਸ ਪੇਪਰ’ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ‘ਸਟੇਟ ਫੋਕਸ ਪੇਪਰ’ ਨਿਵੇਸ਼ ਅਤੇ ਕਰਜ਼ੇ ਲਈ ਤਰਜੀਹੀ ਖੇਤਰਾਂ ਨੂੰ ਉਜਾਗਰ ਕਰਦੇ ਹੋਏ ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਜ ਦੀ ਅੰਦਰ ਮੌਜੂਦ ਸੰਭਾਵਨਾਵਾਂ ਦਾ ਵਿਆਪਕ ਮੁਲਾਂਕਣ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਕੁੱਲ ਕਰਜ਼ਾ ਯੋਜਨਾ ਵਿੱਚੋਂ, ਖੇਤੀਬਾੜੀ ਕਰਜ਼ੇ ਦੀ ਸੰਭਾਵਨਾ ਦਾ ਹਿੱਸਾ 118445.86 ਕਰੋੜ ਰੁਪਏ (48.62%) ਹੈ, ਜਿਸ ਵਿੱਚ ਫਸਲੀ ਕਰਜ਼ਾ 69393.35 ਕਰੋੜ ਰੁਪਏ (28.49%) ਅਤੇ ਖੇਤੀਬਾੜੀ ਮਿਆਦੀ ਕਰਜ਼ਾ 24526.61 ਕਰੋੜ ਰੁਪਏ (19%) ਹੈ, ਅਤੇ ਇਸ ਦੇ ਨਾਲ ਹੀ ਐਮ.ਐਸ.ਐਮ.ਈ ਲਈ ਕਰਜਾ ਸੰਭਾਵਨਾ 80724.34 ਕਰੋੜ ਰੁਪਏ (33.14%) ਹੈ।

ਵਿੱਤ ਮੰਤਰੀ ਨੇ ਨਾਬਾਰਡ ਵੱਲੋਂ ਸ਼ੁਰੂ ਤੋਂ ਹੀ ਪੰਜਾਬ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਹੇਠਾਂ ਜਾਣ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਫਸਲੀ ਵਿਭਿੰਨਤਾ ਦੀਆਂ ਪਹਿਲਕਦਮੀਆਂ, ਸੂਖਮ ਸਿੰਚਾਈ ਤਕਨੀਕਾਂ ਨੂੰ ਅਪਣਾਉਣ ਅਤੇ ਸਬੰਧਤ ਭਾਈਵਾਲਾਂ ਦੇ ਸਹਿਯੋਗ ਨਾਲ ਇਸ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਰੇ ਭਾਈਵਾਲਾਂ ਨੂੰ ਸੂਬੇ ਦੇ ਸਰਵਪੱਖੀ ਵਿਕਾਸ ਲਈ ‘ਸਟੇਟ ਫੋਕਸ ਪੇਪਰ’ ਤੋਂ ਅਗਵਾਈ ਲੈਣ ਦਾ ਸੱਦਾ ਦਿੱਤਾ। ਵਿੱਤ ਮੰਤਰੀ ਨੇ ਕਿਹਾ ਕਿ ‘ਸਟੇਟ ਫੋਕਸ ਪੇਪਰ’ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੀਆਂ ਤਰਜੀਹਾਂ ਨੂੰ ਰਾਜ ਦੇ ਵਿਕਾਸ ਟੀਚਿਆਂ ਨਾਲ ਜੋੜ ਕੇ ਮੁੱਖ ਖੇਤਰਾਂ ਵੱਲ ਸੇਧ ਦੇਣ ਵਿੱਚ ਮਦਦ ਕਰੇਗਾ।

ਇਸ ਦੌਰਾਨ ਵਿੱਤ ਮੰਤਰੀ ਨੇ ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓਜ਼), ਸਵੈ-ਸਹਾਇਤਾ ਸਮੂਹ (ਐਸ.ਐਚ.ਜੀ), ਸੰਯੁਕਤ ਦੇਣਦਾਰੀ ਸਮੂਹਾਂ (ਜੇ.ਐਲ.ਜੀ) ਅਤੇ ਬੈਂਕਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਲਗਾਈ ਗਈ ਪ੍ਰਦਰਸ਼ਨੀ ਵਿਖੇ ਵਿੱਤ ਮੰਤਰੀ ਨੇ ਨਾਬਾਰਡ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਤੋਂ ਪਹਿਲਾਂ, ਸੈਮੀਨਾਰ ਨੂੰ ਸੰਬੋਧਨ ਕਰਦਿਆਂ, ਨਾਬਾਰਡ ਪੰਜਾਬ ਦੇ ਖੇਤਰੀ ਦਫ਼ਤਰ ਦੇ ਮੁੱਖ ਜਨਰਲ ਮੈਨੇਜਰ ਰਘੂਨਾਥ ਬੀ. ਨੇ ਪੰਜਾਬ ਦੇ ਪੇਂਡੂ ਵਿਕਾਸ ਨੂੰ ਤੇਜ਼ ਕਰਨ ਲਈ ਸਰੋਤਾਂ ਅਤੇ ਮੁਹਾਰਤ ਨੂੰ ਸਹੀ ਦਿਸ਼ਾ ਦੇਣ ਵਿੱਚ ਨਾਬਾਰਡ ਦੀ ਭੂਮਿਕਾ ਦਾ ਜਿਕਰ ਕਰਦਿਆਂ ਸੂਬੇ ਦੇ ਵਿਕਾਸ ਦੇ ਯਤਨਾਂ ਲਈ ਸੰਸਥਾ ਦੇ ਨਿਰੰਤਰ ਸਮਰਥਨ ਦੀ ਵਚਨਬੱਧਤ ਨੂੰ ਦੁਹਰਾਇਆ।

ਸੈਮੀਨਾਰ ਵਿੱਚ ਸਕੱਤਰ ਵਿੱਤ ਦੀਪਰਵਾ ਲਾਕਰਾ, ਐਮ.ਡੀ., ਪੰਜਾਬ ਰਾਜ ਕਾਪਰੇਟਿਵ ਬੈਂਕ ਦਵਿੰਦਰ ਸਿੰਘ, ਉਪ ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਸਾਇੰਸਿਜ਼ ਯੂਨੀਵਰਸਿਟੀ ਡਾ. ਇੰਦਰਜੀਤ ਸਿੰਘ, ਵੀ.ਸੀ., ਗਡਵਾਸੂ, ਡੀ.ਜੀ.ਐਮ, ਆਰ.ਬੀ.ਆਈ. ਚੰਡੀਗੜ੍ਹ ਸਵਿਤਾ ਵਰਮਾ, ਚੇਅਰਮੈਨ, ਪੰਜਾਬ ਗ੍ਰਾਮੀਣ ਬੈਂਕ ਜੀ.ਕੇ.ਨੇਗੀ, ਅਤੇ ਸਬੰਧਤ ਵਿਭਾਗਾਂ, ਬੈਂਕਾਂ, ਖੇਤੀਬਾੜੀ ਯੂਨੀਵਰਸਿਟੀਆਂ ਦੇ ਹੋਰ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।