ਸ਼ੰਭੂ ਬਾਰਡਰ ‘ਤੇ ਤਣਾਅ ਜਾਰੀ, ਐਤਵਾਰ ਤੱਕ ਅੱਗੇ ਨਹੀਂ ਵਧਣਗੇ ਕਿਸਾਨ,ਭਾਰਤ ਬੰਦ ਨੂੰ ਵਿਆਪਕ ਸਮਰਥਨ

Uncategorized

ਸ਼ੰਭੂ ਬਾਰਡਰ ‘ਤੇ ਤਣਾਅ ਜਾਰੀ, ਐਤਵਾਰ ਤੱਕ ਅੱਗੇ ਨਹੀਂ ਵਧਣਗੇ ਕਿਸਾਨ,ਭਾਰਤ ਬੰਦ ਨੂੰ ਵਿਆਪਕ ਸਮਰਥਨ

ਚੰਡੀਗੜ੍ਹ, 16 ਫਰਵਰੀ, ਬੋਲੇ ਪੰਜਾਬ ਬਿਊਰੋ :

ਹਰਿਆਣਾ ਸਰਹੱਦ ‘ਤੇ ਵੱਡੀ ਗਿਣਤੀ ‘ਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਤਣਾਅ ਜਾਰੀ ਹੈ। ਗੱਲਬਾਤ ਦਾ ਤੀਜਾ ਦੌਰ ਬੇਸਿੱਟਾ ਰਿਹਾ। ਕਿਸਾਨ ਐਤਵਾਰ ਤੱਕ ਸ਼ੰਭੂ ਸਰਹੱਦ ਤੋਂ ਅੱਗੇ ਨਹੀਂ ਵਧਣਗੇ। ਇਸ ਦੇ ਨਾਲ ਹੀ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਅੱਜ ਚਾਰ ਘੰਟੇ ਲਈ ਪੈਟਰੋਲ ਪੰਪ ਬੰਦ ਰਹਿਣਗੇ। ਬੱਸਾਂ ਨਹੀਂ ਚੱਲਣਗੀਆਂ। ਬਾਜ਼ਾਰ ਬੰਦ ਰਹਿਣਗੇ। ਟੋਲ ਪਲਾਜ਼ਾ ਫਰੀ ਕੀਤੇ ਜਾਣਗੇ।ਦਿੱਲੀ ਵੱਲ ਕੂਚ ਕਰਨ ਦੀ ਯੋਜਨਾ ਬਣਾ ਰਹੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਗਾਰੰਟੀ ਕਾਨੂੰਨ ਅਤੇ ਫਸਲਾਂ ‘ਤੇ ਕਰਜ਼ਾ ਮੁਆਫੀ ਸਮੇਤ 12 ਮੰਗਾਂ ਲੈ ਕੇ ਹਰਿਆਣਾ ਦੀ ਸਰਹੱਦ ‘ਤੇ ਡਟੇ ਹੋਏ ਹਨ। ਵੱਡੀ ਗਿਣਤੀ ਵਿਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਸ਼ੰਭੂ ਅਤੇ ਦਾਤਾ ਸਿੰਘ ਵਾਲਾ-ਖਨੌਰੀ ਸਰਹੱਦ ‘ਤੇ, ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਮੋਰਚਾ ਕਾਇਮ ਰੱਖਿਆ ਹੋਇਆ ਹੈ, ਪਰ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ।

ਅੱਜ ਸ਼ੁੱਕਰਵਾਰ ਨੂੰ ਭਾਰਤ ਬੰਦ ਦੀ ਅਪੀਲ ਦੇ ਮੱਦੇਨਜ਼ਰ ਪੰਜਾਬ ਦੇ ਪੈਟਰੋਲ ਪੰਪ ਮਾਲਕ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ।ਪੈਟਰੋਲ ਪੰਪ ਮਾਲਕ 12 ਤੋਂ 4 ਵਜੇ ਤੱਕ ਪੈਟਰੋਲ ਪੰਪ ਬੰਦ ਰੱਖਣਗੇ। ਵਪਾਰੀ ਵੀ ਸਮਰਥਨ ‘ਚ ਹਨ, ਇਸ ਲਈ ਬਾਜ਼ਾਰ ਬੰਦ ਰਹਿ ਸਕਦੇ ਹਨ। ਇਸ ਦੇ ਨਾਲ ਹੀ ਪਨਬੱਸ, ਰੋਡਵੇਜ਼ ਅਤੇ ਪੀਆਰਟੀਸੀ ਨੇ ਵੀ ਬੰਦ ਦਾ ਸਮਰਥਨ ਕੀਤਾ ਹੈ।ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਬੰਦ ਦੌਰਾਨ, ਸਿਰਫ ਸਿਹਤ ਸੇਵਾਵਾਂ ਜਿਵੇਂ ਕਿ ਐਂਬੂਲੈਂਸ ਜਾਂ ਮੈਡੀਕਲ ਐਮਰਜੈਂਸੀ, ਪ੍ਰੀਖਿਆਵਾਂ ਲਈ ਜਾ ਰਹੇ ਵਿਦਿਆਰਥੀ, ਦਿੱਲੀ ਏਅਰਪੋਰਟ ਜਾਣ ਵਾਲੇ ਲੋਕ ਅਤੇ ਵਿਆਹਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ।

Leave a Reply

Your email address will not be published. Required fields are marked *