ਡਾ: ਗੁਰਿੰਦਰ ਪਾਲ ਸਿੰਘ ਬਿਲਾ ਬਣੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਓ. ਬੀ. ਸੀ. ਸੈਲ ਦੇ ਕੋਆਰਡੀਨੇਟਰ

Uncategorized

ਮੁਹਾਲੀ, 17 ਫਰਵਰੀ ,ਬੋਲੇ ਪੰਜਾਬ ਬਿਓਰੋ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓ. ਬੀ. ਸੀ ਸੈਲ ਦੇ ਸਾਬਕਾ ਚੇਅਰਮੈਨ ਡਾ.ਗੁਰਿੰਦਰ ਪਾਲ ਬਿਲਾ ਨੂੰ ਆਲ ਇੰਡੀਆ ਕਾਂਗਰਸ, ਓ.ਬੀ. ਸੀ. ਸੈਲ ਦਾ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਇੱਥੇ ਜਿਕਰਯੋਗ ਹੈ ਕਿ ਬਿੱਲਾ ਇਸਤੋਂ ਪਹਿਲਾ 16 ਸਾਲ ਤਕ ਪੰਜਾਬ ਕਾਂਗਰਸ ਪਾਰਟੀ ਦੇ ਓ. ਬੀ. ਸੀ. ਵਿੰਗ ਦੇ ਚੇਅਰਮੈਨ ਦੀ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਵੇਲੇ ਪੰਜਾਬ ਪਾਰਟੀ ਦੇ ਡੈਲੀਗੇਟ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਕੋਆਰਡੀਨੇਟਰ ਵਜੋਂ ਸੇਵਾ ਦੇ ਰਹੇ ਹਨ।

ਸਥਾਨਕ ਕਾਂਗਰਸੀ ਆਗੂਆਂ ਗੁਰਮੀਤ ਸਿੰਘ ਸਿਆਣ, ਗੁਰਚਰਨ ਸਿੰਘ ਭਮਰਾ, ਨਗਰ ਨਿਗਮ ਦੇ ਕੌਂਸਲਰ ਪ੍ਰਮੋਦ ਮਿਤਰਾ, ਅਮਰੀਕ ਸਿੰਘ ਸਭਰਵਾਲ, ਮਦਨਲਾਲ ਬੰਸਲ, ਬਲਬੀਰ ਸਿੰਘ, ਮਲਕੀਤ ਸਿੰਘ ਨੇ ਬਿੱਲਾ ਦੀ ਨਿਯੁਕਤੀ ਦਾ ਸੁਆਗਤ ਕੀਤਾ ਹੈ।

Leave a Reply

Your email address will not be published. Required fields are marked *