ਏਜੀਟੀਐਫ ਨੇ ਮੁਕਾਬਲੇ ਦੌਰਾਨ ਖਤਰਨਾਕ ਗੈਂਗਸਟਰ ਕਾਲਾ ਧਨੌਲਾ ਨੂੰ ਮਾਰ ਮੁਕਾਇਆ

Uncategorized

ਬਰਨਾਲਾ, 18 ਫਰਵਰੀ, ਬੋਲੇ ਪੰਜਾਬ ਬਿਊਰੋ :
ਬਰਨਾਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ‘ਚ ਪੰਜਾਬ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ, ਜਿਸ ‘ਚ ਖਤਰਨਾਕ ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦਾ ਐਨਕਾਊਂਟਰ ਹੋ ਗਿਆ ਹੈ। ਅਸਲ ਵਿੱਚ AGTF ਟੀਮ ਦਾ ਉਕਤ ਗੈਂਗਸਟਰ ਨਾਲ ਐਨਕਾਊਂਟਰ ਹੋਇਆ, ਜਿਸ ਦੌਰਾਨ ਪੁਲਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਅਤੇ ਮੁਕਾਬਲੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਨੂੰ ਮਾਰ ਮੁਕਾਇਆ।
ਕਾਲਾ ਧਨੌਲਾ ਏ ਕੈਟਾਗਰੀ ਦਾ ਗੈਂਗਸਟਰ ਸੀ ਅਤੇ ਉਸਦੇ ਖਿਲਾਫ ਕਈ ਕੇਸ ਦਰਜ ਸਨ।ਉਸ ਨੂੰ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਕਾਲਾ ਧਨੌਲਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਪਰ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕਰਦੇ ਹੋਏ ਉਸ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।

Leave a Reply

Your email address will not be published. Required fields are marked *