ਆਪ ‘ ਦੇ ਦੋ ਮਹਿਲਾ ਕੌਂਸਲਰ ਸਣੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਿਲ

Uncategorized

ਚੰਡੀਗੜ੍ਹ 19 ਫਰਵਰੀ,  ਬੋਲੇ ਪੰਜਾਬ ਬਿਉਰੋ: ‘ ਆਪ ‘ ਦੇ ਦੋ ਮਹਿਲਾ ਕੌਂਸਲਰ ਸਣੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।

ਆਮ ਆਦਮੀ ਪਾਰਟੀ ਦੇ ਕੌਂਸਲਰ ਪੁਨਮ ਦੇਵੀ, ਨੇਹਾ ਅਤੇ ਗੁਰਚਰਨ ਕਾਲਾ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਭਾਜਪਾ ਵਿੱਚ ਸ਼ਾਮਲ ਹੋਏ।

ਇਹਨਾ ਤਿੰਨ ਕੌਸਲਰਾਂ ਦੀ ਤਸਵੀਰ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਨ ਸੂਦ ਨਾਲ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਦੀ ਚਰਚਾ ਸੀ ਕਿ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਹੋ ਸਕਦੇ ਨੇ ਭਾਜਪਾ ਵਿੱਚ ਸ਼ਾਮਿਲ।’ਆਪ’ ਦੇ ਤਿੰਨ ਕੌਂਸਲਰ ਲਾਪਤਾ, ਭਾਜਪਾ ਦੇ ਸੰਪਰਕ ‘ਚ ਹੋਣ ਦੀ ਚਰਚਾ। ਚੰਡੀਗੜ੍ਹ ਭਾਜਪਾ ਜਲਦੀ ਹੀ ਆਮ ਆਦਮੀ ਪਾਰਟੀ ਨੂੰ ਝਟਕਾ ਦੇ ਸਕਦੀ ਹੈ, ਕਿਉਂਕਿ ‘ਆਪ’ ਕੋਲ ਤਿੰਨ ਕੌਂਸਲਰ ਹਨ, ਜਿਨ੍ਹਾਂ ‘ਚੋਂ ਦੋ ਔਰਤਾਂ ਅਤੇ ਇਕ ਪੁਰਸ਼ ਹੈ। ਇਹ ਕੌਂਸਲਰ ਭਾਜਪਾ ਦੇ ਸੰਪਰਕ ਵਿੱਚ ਹਨ। ਸੂਤਰਾਂ ਅਨੁਸਾਰ ਇਹ ਕੌਂਸਲਰ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

Leave a Reply

Your email address will not be published. Required fields are marked *