ਚੰਡੀਗੜ੍ਹ ਮੇਅਰ ਦੀ ਚੋਣ ਦੋਬਾਰਾ ਨਹੀਂ ਹੋਏਗੀ,ਬੈਲਟ ਪੇਪਰਾਂ ਦੀ ਜਾਂਚ ਦੇ ਆਧਾਰ ‘ਤੇ ਕੁਲਦੀਪ ਟੀਟਾ ਬਣ ਸਕਦਾ ਮੇਅਰ

Uncategorized

ਦਿੱਲੀ, ਬੋਲੇ ਪੰਜਾਬ ਬਿਉਰੋ : ਚੰਡੀਗੜ੍ਹ ਦੇ ਮੇਅਰ ‘ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਕਰਦੇ ਕਿਹਾ ਬੈਲਟ ਪੇਪਰਾਂ ਦੀ ਜਾਂਚ ਦੇ ਆਧਾਰ ‘ਤੇ ਹੋਵੇਗੀ ਮੇਅਰ ਦੀ ਚੋਣ, ਦੋਬਾਰਾ ਚੋਣ ਨਹੀਂ ਹੋਵੇਗੀ।ਕੱਲ੍ਹ 20 ਨੂੰ ਵੀ ਸੁਣਵਾਈ ਹੋਵੇਗੀ।

 ਸੁਪਰੀਮ ਕੋਰਟ ਨੇ ਕਿਹਾ “ਅਸੀਂ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਇੱਕ ਅਧਿਕਾਰੀ ਨੂੰ ਨਾਮਜ਼ਦ ਕਰਨ ਲਈ ਕਹਾਂਗੇ ਜੋ ਕੱਲ੍ਹ ਬੈਲਟ ਪੇਪਰਾਂ ਨਾਲ ਸਾਡੇ ਸਾਹਮਣੇ ਪੇਸ਼ ਹੋਵੇਗਾ।ਇਹ ਕੱਲ੍ਹ  ਯਾਨੀ 20 ਫਰਵਰੀ ਨੂੰ ਹੋਵੇਗਾ ਅਤੇ ਅਸੀਂ ਖੁਦ ਬੈਲਟ ਪੇਪਰ ਦੇਖਾਂਗੇ।

 * ਚੋਣ ਪ੍ਰਕਿਰਿਆ ਨੂੰ ਜਿੱਥੋਂ ਰੋਕਿਆ ਗਿਆ ਸੀ, ਉਥੇ ਹੀ ਜਾਰੀ ਰੱਖਿਆ ਜਾਵੇ ਅਤੇ ਆਰ.ਓ. ਵੱਲੋਂ ਲਾਏ ਗਏ ਨਿਸ਼ਾਨਾਂ ਨੂੰ ਨਜ਼ਰਅੰਦਾਜ਼ ਕਰਕੇ ਪਹਿਲਾਂ ਵੋਟਾਂ ਦੀ ਗਿਣਤੀ ਕੀਤੀ ਜਾਵੇ।

 “ਨਵੀਂਆਂ ਚੋਣਾਂ ਦੀ ਲੋੜ ਨਹੀਂ”

ਰਿਟਰਨਿੰਗ ਅਫਸਰ ਅਨਿਲ ਮਸੀਹ ਖਿਲਾਫ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਚੋਣ ਪ੍ਰਕਿਰਿਆ ਵਿਚ ਦਖਲ ਦੇ ਰਿਹਾ ਸੀ।

 *ਅਨਿਲ ਮਸੀਹ, ਜੋ ਰਿਟਰਨਿੰਗ ਅਫਸਰ ਸੀ, ਨੇ ਸੁਪਰੀਮ ਕੋਰਟ ਵਿਚ ਇਕਬਾਲ ਕੀਤਾ ਕਿ ਉਸ ਨੇ 8 ਬੈਲਟ ਪੇਪਰਾਂ ‘ਤੇ X ਦਾ ਨਿਸ਼ਾਨ ਲਗਾਇਆ ਸੀ।

 ਵਿਸ਼ੇਸ਼: ਅਦਾਲਤ ਨੇ ਵਿਸ਼ੇਸ਼ ਤੌਰ ਤੇ ਕਿਹਾ ਦਲ-ਬਦਲੀ ‘ਤੇ ਓਹਨਾ ਦੀ ਨਜ਼ਰ ਹੈ।

ਸੁਪਰੀਮ ਕੋਰਟ ਨੇ ਭਾਜਪਾ ਨੂੰ ਦਿੱਤਾ ਝਟਕਾ, ਦੁਬਾਰਾ ਨਹੀਂ ਹੋਣਗੀਆਂ ਮੇਅਰ ਚੋਣਾਂ

 ਹਾਈ ਕੋਰਟ ਦੇ ਅਬਜ਼ਰਵਰ ਪੁਰਾਣੇ ਬੈਲਟ ਪੇਪਰ ਦੀ ਜਾਂਚ ਤੋਂ ਬਾਅਦ ਮੇਅਰ ਦੀ ਚੋਣ ਕਰਨਗੇ।

 ਜੇਕਰ ਅਨਿਲ ਮਸੀਹ ਨੇ ਕਿਸੇ ਵੀ ਨਿਸ਼ਾਨ ‘ਤੇ ਟਿੱਕ ਕੀਤਾ ਹੈ, ਤਾਂ ਉਨ੍ਹਾਂ ਨੂੰ ਅਣਡਿੱਠ ਕਰ ਦਿੱਤਾ ਜਾਵੇਗਾ।

 ਇਸ ਨਾਲ ‘ਆਪ’ ਅਤੇ ਕਾਂਗਰਸ ਦੇ ਕੁਲਦੀਪ ਟੀਟਾ ਮੇਅਰ ਬਣ ਸਕਦੇ ਹਨ।

 ਅਨਿਲ ਮਸੀਹ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।