ਕਿਸਾਨ ਸਾਡੇ ਅੰਨਦਾਤਾ, ਸਰਕਾਰ ਉਨ੍ਹਾਂ ਦੀ ਮੰਗਾ ਕਿਉਂ ਨਹੀਂ ਮੰਨ ਰਹੀ: ਕੇਜਰੀਵਾਲ

Uncategorized

ਨਵੀਂ ਦਿੱਲੀ 21 ਫਰਵਰੀ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕਿਸਾਨ ਸਾਡੇ ਅੰਨਦਾਤਾ ਹਨ, ਕਿਸਾਨ ਸਭ ਤੋਂ ਵੱਧ ਮਿਹਨਤ ਕਰਦੇ ਹਨ, ਰਾਤ ਦਿਨ, ਸਰਦੀ ਅਤੇ ਗਰਮੀ ਵਿੱਚ ਪਸੀਨਾ ਵਹਾ ਕੇ ਸਾਡੇ ਲਈ ਅਨਾਜ ਪੈਦਾ ਕਰਦੇ ਹਨ। ਕਿਸਾਨ ਗਰੀਬ ਹੈ, ਅਮੀਰ ਨਹੀਂ ਹੈ। ਇਹ ਨਹੀਂ ਹੈ ਕਿ ਕਿਸਾਨ ਵੱਡੇ-ਵੱਡੇ ਬੰਗਲੇ ਬਣਾ ਕੇ ਬੈਠ ਜਾਂਦੇ ਹਨ ਜਿਵੇਂ ਨੇਤਾ ਵੱਡੇ-ਵੱਡੇ ਬੰਗਲੇ ਬਣਾ ਕੇ ਬੈਠਦੇ ਹਨ। ਮੁੱਖ ਮੰਤਰੀ ਨੇ ਸਰਕਾਰ ਤੋਂ ਪੁੱਛਿਆ ਹੈ ਕਿਸਾਨਾਂ ਦੀ ਗੱਲ ਕਿਉਂ ਨਹੀਂ ਮੰਨੀ ਜਾ ਰਹੀ ਹੈ। ਕੀ ਕਿਸਾਨਾਂ ਦੀ ਮੰਗ ਨਜਾਇਜ਼ ਹੈ.? ਕਿਸਾਨ ਦੀ ਮੰਗ ਹੈ ਕਿ ਮੈਨੂੰ ਮੇਰੀ ਫਸਲ ਦਾ ਪੂਰਾ ਭਾਅ ਮਿਲਣਾ ਚਾਹੀਦਾ ਹੈ। ਤੇ ਤੁਸੀਂ ਕਿਸਾਨ ਦੀ ਗੱਲ ਕਿਉਂ ਨਹੀਂ ਮੰਨ ਰਹੇ ਹੋ । ਇਹ ਦਸਿਆ ਜਾਏ ਕਿ ਕਿਸਾਨਾਂ ਨੂੰ ਇਹ ਸਭ ਕਿਉਂ ਕਰਨਾ ਪਿਆ ਹੈ.?

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।