ਜਨਤਕ ਜਥੇਬੰਦੀਆਂ ਦੇ ਨਾਹਰਿਆਂ ਨਾਲ ਗੂੰਜਿਆਂ ਭਾਖੜਾ ਮੇਨ ਲਾਇਨ ਦਫ਼ਤਰ

Uncategorized

ਪਟਿਆਲਾ 21 ਫਰਵਰੀ,ਬੋਲੇ ਪੰਜਾਬ ਬਿਓਰੋ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵੱਲੋਂ ਅੱਜ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਇਨ ਹਲਕਾ ਪਟਿਆਲਾ ਦੇ ਦਫਤਰ ਅੱਗੇ ਕਿਸਾਨਾਂ, ਮਜਦੂਰਾਂ ਅਤੇ ਮੁਲਾਜਮਾਂ ਦੀਆਂ ਮੰਗਾਂ ਦੇ ਹੱਲ ਨਾ ਕਰਨ ਦੇ ਰੋਸ ਵਜੋਂ ਸੂਬਾ ਕਨਵੀਨਰ ਦਰਸ਼ਨ ਬੇਲੂਮਾਜਰਾ ਦੀ ਅਗਵਾਈ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਸਵੇਰ ਤੋਂ ਹੀ ਮੁਲਾਜਮ,ਮਜਦੂਰ ਕਿਸਾਨ ਤੇ ਨੋਜਵਾਨ ਵੱਡੀ ਗਿਣਤੀ ਚ, ਧਰਨੇ ਚ, ਪੁਜੇ, ਧਰਨੇ ਦੇ ਦਬਾਅ ਸਦਕਾ ਨਿਗਰਾਨ ਇੰਜੀਨੀਅਰ ਬੀ.ਐਮ.ਐਲ. ਵਲੋਂ ਚਲਦੇ ਧਰਨੇ ਵਿੱਚ ਆਕੇ ਵਿਸ਼ਵਾਸ਼ ਦਿਵਾਇਆ ਕਿ ਸਾਂਝੇ ਮੋਰਚੇ ਨਾਲ ਜਲਦੀ ਹੀ ਮੀਟਿੰਗ ਕਰਕੇ ਮੰਗਾਂ ਦਾ ਹੱਲ ਕੀਤਾ ਜਾਵੇਗਾ। ਜਿਸ ਤੇ ਸਾਂਝੇ ਮੋਰਚੇ ਨੇ ਅੱਜ ਸੜਕ ਜਾਮ ਕਰਨ ਤੇ ਪੱਕਾ ਮੋਰਚਾ ਲਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਆਗੂ ਦਰਸ਼ਨ ਬੇਲੂਮਾਜਰਾ ਮਜਦੂਰਾ ਦੇ ਆਗੂ ਹਰੀ ਸਿੰਘ ਦੋਣ ਕਲਾਂ ਜਮਹੂਰੀ ਕਿਸਾਨ ਸਭਾ ਦੇ ਆਗੂ ਪੂਰਨ ਚੰਦ ਨਨਹੇੜਾ ਜੰਗਲਾਤ ਵਰਕਰਜ਼ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸੌਜਾ, ਭਿੰਦਰ ਸਿੰਘ ਘੱਗਾ, ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜਸਵੀਰ ਖੋਖਰ, ਲਖਵਿੰਦਰ ਸਿੰਘ ਖਾਨਪੁਰ, ਆਦਿ ਨੇ ਦੱਸਿਆ ਕਿ ਨਹਿਰਾਂ ਰਜਵਾਹਿਆ ਵਿੱਚ ਗੰਦਾ ਪਾਣੀ ਪੈ ਰਿਹਾ ਹੈ, ਰਜਵਾਹਿਆਂ ਦੀ ਪਟੜੀਆਂ ਖਤਮ ਹੋ ਚੁੱਕੀਆਂ ਹਨ, ਰੈਸਟ ਹਾਊਸਾਂ ਤੇ ਵਿਭਾਗ ਦੀ ਜਮੀਨਾਂ ਤੇ ਨਜਾਇਜ ਕਬਜੇ ਹੋ ਚੁੱਕੇ ਹਨ ਅਤੇ ਨਵੀਆਂ ਨਹਿਰਾਂ, ਸੂਏ ਬਣਾਉਣ ਵਕਤ ਦਹਾਕਿਆ ਤੋਂ ਚਲਦੇ ਪਾਣੀ ਦੇ ਨਿਕਾਸੀ ਰਾਹ ਜਾਣ ਬੁੱਝ ਕੇ ਬੰਦ ਕਰ ਦਿੱਤੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਹਰਬੀਰ ਸਿੰਘ ਸੁਨਾਮ, ਪ੍ਰਕਾਸ਼ ਸਿੰਘ ਗੰਡਾਖੇੜੀ, ਕਰਮ ਸਿੰਘ ਰੋਹਟੀ, ਲਖਵਿੰਦਰ ਸਿੰਘ ਪਟਿਆਲਾ, ਰਾਜਿੰਦਰ ਸਿੰਘ ਧਾਲੀਵਾਲ, ਰਾਜਿੰਦਰ ਪਾਲ ਸਿੰਘ ਭੱਟੀ, ਅਵਤਾਰ ਸਿੰਘ ਲਹਿਰਾ ਨਾਥ ਸਿੰਘ ਬੁਜਰਕ, ਹਰਦੇਵ ਸਮਾਨਾ ਆਦਿ ਨੇ ਦੱਸਿਆ ਕਿ ਇਸ ਹਲਕੇ ਅਧੀਨ ਕੰਮ ਕਰਦੇ ਗੇਜ ਰੀਡਰਾਂ, ਬੇਲਦਾਰਾਂ ਤੇ ਮਕੈਨੀਕਲ ਵਿੰਗ ਦੇ ਮੁਲਾਜਮਾਂ ਨਾਲ ਵਿਤਕਰੇ ਬਾਜੀ ਲਗਾਤਾਰ ਕੀਤੀ ਜਾ ਰਹੀ ਹੈ, ਤੇ ਅਫਸਰਸ਼ਾਹੀ ਵਲੋਂ ਲੇਬਰ ਐਕਟ ਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਫੀਲਡ ਮੁਲਾਜਮਾਂ ਨੂੰ ਹਫਤਾਵਾਰੀ, ਅਚਨਚੇਤੀ ਤੇ ਪੱਕੀਆਂ ਛੁੱਟੀਆਂ ਨਹੀਂ ਦਿੱਤੀਆਂ ਜਾ ਰਹੀਆਂ, ਮੁਲਾਜਮਾਂ ਨੂੰ ਲੋੜੀਂਦਾ ਸਮਾਨ ਵਰਦੀਆਂ ਵਗੈਰਾ ਨਹੀਂ ਦਿੱਤੀਆਂ ਜਾ ਰਹੀਆਂ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅੱਜ ਦਿੱਤੇ ਭਰੋਸੇ ਅਨੁਸਾਰ ਜੇਕਰ ਜਲਦੀ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ।ਇਸ ਧਰਨੇ ਨੂੰ ਹੋਰਨਾ ਤੋ ਇਲਾਵਾ ਦਿਆਲ ਸਿੰਘ ਸਿੱਧੂ,ਭਜਨ ਸਿੰਘ ਲੰਗ,ਗੁਰਜੀਤ ਸਿੰਘ ਰਾਜਗੜ ਦਵਿੰਦਰ ਸਿੰਘ,ਬਘੇਲ ਸਿੰਘ,ਮਗਰ ਸਿੰਘ, ਭੁਪਿੰਦਰ ਸਾਧੋਹੈੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸੰਘਰਸ਼ ਚ’ ਵੱਡੀ ਗਿਣਤੀ ਵੱਧ ਚੜਕੇ ਹਿੱਸਾ ਪਾਉਣਗੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।