ਕਿਸਾਨ ਦਿੱਲੀ ਚੱਲੋ ਮਾਰਚ 2 ਦਿਨ ਲਈ ਮੁਲਤਵੀ 500 ਜਥੇਬੰਦੀਆਂ ਦੀ ਦਿੱਲੀ ‘ਚ ਮੀਟਿੰਗ, ਡੱਲੇਵਾਲ ਹਸਪਤਾਲ ‘ਚ ਦਾਖਲ

Uncategorized

ਚੰਡੀਗੜ੍ਹ 21 ਫਰਵਰੀ,   ਬੋਲੇ ਪੰਜਾਬ ਬਿਉਰੋ: ਕਿਸਾਨ ਦਿੱਲੀ ਚੱਲੋ ਮਾਰਚ ਦੋ ਦਿਨ ਲਈ ਮੁਲਤਵੀ, ਡੱਲੇਵਾਲ ਹਸਪਤਾਲ ‘ਚ ਦਾਖਲ।ਅੱਜ ਐੱਸਕੇਐੱਮ ਦੀ ਅਗਵਾਈ ‘ਚ ਕਿਸਾਨਾਂ ਦੀਆਂ 500 ਜਥੇਬੰਦੀਆਂ ਦਿੱਲੀ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਰਣਨੀਤੀ ਬਣਾਉਣਗੀਆਂ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦਾ ਦਿੱਲੀ ਚੱਲੋ ਮਾਰਚ ਦੋ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। 23 ਦੀ ਸ਼ਾਮ ਨੂੰ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਦਿੱਲੀ ਵੱਲ ਮਾਰਚ ਕਰਨ ਵਿੱਚ ਇੱਕ ਵਿਰਾਮ ਤੋਂ ਬਾਅਦ, ਨੌਜਵਾਨ ਕਿਸਾਨ ਇਸ ਫੈਸਲੇ ਤੋਂ ਖੁਸ਼ ਨਹੀਂ ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਦੇਰ ਸ਼ਾਮ ਅਚਾਨਕ ਤਬੀਅਤ ਵਿਗੜਨ ਕਾਰਨ ਉਸਨੂੰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜੇਰੇ ਇਲਾਜ ਹਨ।

ਹਰਿਆਣਾ ‘ਚ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਕਾਰਨ ਇੰਟਰਨੈੱਟ ਬੰਦ ਕਰਨ ਦੀ ਤਰੀਕ ਇਕ ਵਾਰ ਫਿਰ ਵਧਾ ਦਿੱਤੀ ਗਈ ਹੈ। ਹੁਣ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਇੰਟਰਨੈੱਟ ਮੁਅੱਤਲੀ 23 ਫਰਵਰੀ ਤੱਕ ਵਧਾ ਦਿੱਤੀ ਗਈ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਓਹਨਾ ਨੁੰ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਖਨੌਰੀ ਬਾਰਡਰ ‘ਤੇ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਲਈ ਦੁਪਹਿਰ 12 ਵਜੇ ਤੋਂ ਹਰ ਜ਼ਿਲ੍ਹੇ ਵਿੱਚ 2 ਘੰਟੇ ਲਈ ਸੜਕਾਂ ਜਾਮ ਕੀਤੀਆਂ ਜਾਣਗੀਆਂ। 

Leave a Reply

Your email address will not be published. Required fields are marked *