ਬੀਐਸਐਫ ਨੇ ਸਰਹੱਦ ‘ਤੇ ਪਾਕਿਸਤਾਨੀ ਡਰੋਨ ਡੇਗਿਆ,ਹੈਰੋਇਨ ਬਰਾਮਦ

Uncategorized

ਬੀਐਸਐਫ ਨੇ ਸਰਹੱਦ ‘ਤੇ ਪਾਕਿਸਤਾਨੀ ਡਰੋਨ ਡੇਗਿਆ,ਹੈਰੋਇਨ ਬਰਾਮਦ

ਫਿਰੋਜਪੁਰ, 23 ਫਰਵਰੀ, ਬੋਲੇ ਪੰਜਾਬ ਬਿਊਰੋ :

ਫ਼ਿਰੋਜ਼ਪੁਰ ਬਾਰਡਰ ‘ਤੇ ਤਾਇਨਾਤ ਬੀਐਸਐਫ ਦੀ 160 ਬਟਾਲੀਅਨ ਨੇ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਛਾਂਗਾ ਰਾਏ ਹਿਠਾੜ ਸਰਹੱਦ ‘ਤੇ ਇਕ ਕਣਕ ਦੇ ਖੇਤ ‘ਚੋਂ ਪਾਕਿਸਤਾਨੀ ਡਰੋਨ ਅਤੇ ਅੱਧਾ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਅਨੁਸਾਰ ਬੀਤੀ ਰਾਤ ਸਰਹੱਦ ‘ਤੇ ਸਥਿਤ ਚੈਕ ਪੋਸਟ ਬਹਾਦਰਪੁਰ ਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਹਿਲਜੁਲ ਅਤੇ ਆਵਾਜ਼ ਸੁਣਾਈ ਦਿੱਤੀ ਅਤੇ ਇਸ ਦੇ ਨਾਲ ਹੀ ਸਰਹੱਦ ‘ਤੇ ਤਾਇਨਾਤ ਬੀਐਸਐਫ ਨੇ ਡਰੋਨ ‘ਤੇ ਬੰਬ ਸੁੱਟਿਆ ਅਤੇ ਡਰੋਨ ‘ਤੇ ਫਾਇਰਿੰਗ ਕੀਤੀ।ਇਸ ਤੋਂ ਬਾਅਦ ਬੀਐੱਸਐੱਫ ਅਤੇ ਖੁਫੀਆ ਏਜੰਸੀਆਂ ਦੇ ਸਰਚ ਅਭਿਆਨ ਦੌਰਾਨ ਕੰਡਿਆਲੀ ਵਾੜ ਦੇ ਪਿੱਛੇ ਪਿੰਡ ਛਾਂਗਾ ਰਾਏ ਹਿਠਾੜ ‘ਚ ਕਣਕ ਦੇ ਖੇਤ ‘ਚੋਂ ਇਕ ਪਾਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ ਹੋਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।