ਈਰਾਨ ਨੇ ਫਿਰ ਕੀਤੀ ਪਾਕਿਸਤਾਨ ‘ਚ ਏਅਰਸਟਰਾਈਕ, ਕਮਾਂਡਰ ਸਮੇਤ ਕਈ ਅੱਤਵਾਦੀ ਮਾਰੇ

Uncategorized


ਤਹਿਰਾਨ, 24 ਫਰਵਰੀ, ਬੋਲੇ ਪੰਜਾਬ ਬਿਊਰੋ :
ਈਰਾਨ ਨੇ ਸ਼ੁਕਰਵਾਰ ਦੇਰ ਰਾਤ ਪਾਕਿਸਤਾਨ ‘ਚ ਸੁੰਨੀ ਅੱਤਵਾਦੀ ਸੰਗਠਨ ‘ਜੈਸ਼-ਅਲ-ਅਦਲ’ ਦੇ ਠਿਕਾਣਿਆਂ ‘ਤੇ ਹਮਲਾ ਕੀਤਾ। ਇਸ ‘ਚ ਕਮਾਂਡਰ ਸਮੇਤ ਕਈ ਅੱਤਵਾਦੀ ਮਾਰੇ ਗਏ। ਈਰਾਨੀ ਮੀਡੀਆ ‘ਇਰਾਨ ਇੰਟਰਨੈਸ਼ਨਲ ਇੰਗਲਿਸ਼’ ਦੀ ਰਿਪੋਰਟ ਮੁਤਾਬਕ ਈਰਾਨੀ ਫੌਜ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਜੈਸ਼-ਅਲ-ਅਦਲ ਦੇ ਕਮਾਂਡਰ ਇਸਮਾਈਲ ਸ਼ਾਹਬਖਸ਼ ਸਮੇਤ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਹਾਲਾਂਕਿ ਹਮਲਾ ਪਾਕਿਸਤਾਨ ਦੇ ਕਿਸ ਸ਼ਹਿਰ ‘ਚ ਕੀਤਾ ਗਿਆ ਸੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਈਰਾਨ ਨੇ 16 ਜਨਵਰੀ ਨੂੰ ਵੀ ਅਜਿਹਾ ਹੀ ਹਮਲਾ ਕੀਤਾ ਸੀ।ਉਦੋਂ ਈਰਾਨੀ ਫੌਜ ਨੇ ਬਲੋਚਿਸਤਾਨ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ। ਇਸ ਦੇ ਅਗਲੇ ਹੀ ਦਿਨ ਪਾਕਿਸਤਾਨ ਨੇ ਵੀ ਈਰਾਨ ਦੇ ਅੰਦਰ 48 ਕਿਲੋਮੀਟਰ ਤੱਕ ਹਵਾਈ ਹਮਲਾ ਕੀਤਾ। ਚਾਰ ਦਿਨ ਬਾਅਦ 20 ਜਨਵਰੀ ਨੂੰ ਦੋਵੇਂ ਦੇਸ਼ ਤਣਾਅ ਘਟਾਉਣ ਲਈ ਰਾਜ਼ੀ ਹੋ ਗਏ ਸਨ।

Leave a Reply

Your email address will not be published. Required fields are marked *