ਕਿਸਦੇ ਖਾਤੇ ‘ਚ ਗਿਆ ਚੰਡੀਗੜ੍ਹ, ਆਪ’ ਜਾਂ ਕਾਂਗਰਸ

Uncategorized

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਕਿਸਦੇ ਖਾਤੇ ‘ਚ ਗਿਆ ਚੰਡੀਗੜ੍ਹ, ਆਪ’ ਜਾਂ ਕਾਂਗਰਸ ?

ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਗਠਜੋੜ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਗਠਜੋੜ ਦੀਆਂ ਸ਼ਰਤਾਂ ਤਹਿਤ ਕਾਂਗਰਸ ਚੰਡੀਗੜ੍ਹ ਦੀ ਇਕਲੌਤੀ ਸੀਟ ‘ਤੇ ਚੋਣ ਲੜੇਗੀ।

ਆਪ’ ਅਤੇ ਕਾਂਗਰਸ ਨੇ ਸਰਬਸੰਮਤੀ ਨਾਲ ਪੰਜਾਬ ‘ਚ ਗਠਜੋੜ ਨਾ ਕਰਨ ਦਾ ਫੈਸਲਾ ਕੀਤਾ ਹੈ। ‘ਆਪ’ ਆਗੂ ਸੰਦੀਪ ਪਾਠਕ ਨੇ ਕਿਹਾ ਕਿ ਹਰ ਸੂਬੇ ਦੀ ਆਪਣੀ ਸਿਆਸੀ ਸਥਿਤੀ ਹੁੰਦੀ ਹੈ ਅਤੇ ਹਾਲਾਤਾਂ ਨੂੰ ਦੇਖਦਿਆਂ ਚੋਣਾਂ ਜਿੱਤਣ ਦੇ ਮਕਸਦ ਨਾਲ ਹੀ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ, “ਇੰਡੀਆ ਗਠਜੋੜ ਦਾ ਜਨਮ ਦੇਸ਼ ਨੂੰ ਜਿੱਤਣ ਲਈ ਹੋਇਆ ਸੀ, ਇਹ ਦੇਸ਼ ਦੇ ਲੋਕਾਂ ਨੂੰ ਜਿੱਤਣ ਲਈ ਪੈਦਾ ਹੋਇਆ ਸੀ, ਕਿਸੇ ਨੂੰ ਹਰਾਉਣ ਲਈ ਨਹੀਂ।”

ਭਾਜਪਾ ਨੇਤਾ ਅਤੇ ਅਦਾਕਾਰਾ ਕਿਰਨ ਖੇਰ ਇਸ ਸਮੇਂ ਚੰਡੀਗੜ੍ਹ ਸੀਟ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਨੂੰ ਹਰਾਇਆ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਜੇ ਸਥਾਨ ‘ਤੇ ਰਹੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਇੱਥੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇ ਸਕਦੀ ਹੈ। ਉਹ 2004 ਅਤੇ 2009 ਦੀਆਂ ਚੋਣਾਂ ਵਿੱਚ ਇਸ ਸੀਟ ਤੋਂ ਜਿੱਤੇ ਸਨ। ਉਨ੍ਹਾਂ ਨੂੰ 2014 ਅਤੇ 2019 ਦੀਆਂ ਚੋਣਾਂ ਵਿੱਚ ਕਿਰਨ ਖੇਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Leave a Reply

Your email address will not be published. Required fields are marked *