ਨਵੀਂ ਦਿੱਲੀ :ਪਟਾਕਾ ਫੈਕਟਰੀ ’ਚ ਭਿਆਨਕ ਧਮਾਕਾ, 7 ਦੀ ਮੌਤ, ਕਈ ਜ਼ਖਮੀ

Uncategorized

ਨਵੀਂ ਦਿੱਲੀ, 25 ਫਰਵਰੀ, ਬੋਲੇ ਪੰਜਾਬ ਬਿਓਰੋ :

ਉਤਰ ਪ੍ਰਦੇਸ਼ ਦੇ ਕੌਸ਼ੰਬੀ ਵਿੱਚ ਇਕ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਮਿਲੀ ਜਾਣਕਾਰੀ ਅਨੁਸਾਰ ਫੈਕਟਰੀ ਵਿੱਚ 13 ਲੋਕ ਅੰਦਰ ਫਸੇ ਹੋ ਸਕਦੇ ਹਨ।

ਫੈਟਕਰੀ ਵਿੱਚ  24 ਲੋਕ ਕੰਮ ਕਰ ਰਹੇ ਸਨ। ਇਹ ਹਾਦਸਾ ਐਨਾ ਭਿਆਨਕ ਸੀ ਕਿ ਅੰਦਰ ਕੰਮ ਕਰਦੇ ਵਰਕਰਾਂ ਦੇ ਹੱਥ-ਪੈਰ ਕੱਟੇ ਗਏ। ਜੋ ਪੁਲਿਸ ਨੂੰ ਕਰੀਬ 500 ਮੀਟਰ ਦੂਰ ਮਿਲੇ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਤੇ ਉਤੇ ਪਹੁੰਚ ਗਈਆਂ। ਨਿਊ ਰੰਗੋਲੀ ਫਾਇਰ ਬ੍ਰਿਗੇਡ ਫੈਕਟਰੀ ਵਿੱਚ ਕਰੀਬ ਦੋ ਦਰਜਨ ਕੰਮ ਕਰਦੇ ਸਨ। ਇਸ ਸਬੰਧੀ ਐਸਪੀ ਸ੍ਰੀਵਾਸਤਵ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 5 ਦੀ ਮੌਤ ਹੋਣ ਦੀ ਜਾਣਕਾਰੀ ਹੈ। ਜ਼ਖਮੀਆਂ ਨੂੰ ਇਲਾਜ ਲਈ ਭੇਜਿਆ ਗਿਆ ਹੈ।

Leave a Reply

Your email address will not be published. Required fields are marked *