ਬਿਹਾਰ ਦੇ ਸਾਬਕਾ ਡਿਪਟੀ ਸੀਐਮ ਤੇਜਸਵੀ ਯਾਦਵ ਦੇ ਕਾਫ਼ਲੇ ਦੀ ਐਸਕਾਰਟ ਗੱਡੀ ਹੋਈ ਹਾਦਸੇ ਦੀ ਸ਼ਿਕਾਰ

Uncategorized

ਡਰਾਈਵਰ ਦੀ ਮੌਤ, ਬੀਐਮਪੀ ਦੇ 6 ਜਵਾਨ ਜ਼ਖ਼ਮੀ
ਪਟਨਾ, 27 ਫਰਵਰੀ, ਬੋਲੇ ਪੰਜਾਬ ਬਿਊਰੋ :
ਬਿਹਾਰ ਦੇ ਪੂਰਨੀਆ ‘ਚ ਸਾਬਕਾ ਡਿਪਟੀ ਸੀਐੱਮ ਤੇਜਸਵੀ ਯਾਦਵ ਦੀ ਜਨ ਵਿਸ਼ਵਾਸ ਯਾਤਰਾ ਦੌਰਾਨ ਕਾਫਲੇ ‘ਚ ਸ਼ਾਮਲ ਇਕ ਵਾਹਨ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਐਸਕਾਰਟ ਵਾਹਨ ਦੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਮੁਹੰਮਦ ਹਲੀਮ (50) ਹੈ ਤੇ ਉਹ ਮਧੂਬਨੀ ਟਾਪ ਦੇ ਸਿਪਾਹੀ ਟੋਲਾ ਦਾ ਰਹਿਣ ਵਾਲਾ ਸੀ। ਇਹ ਹਾਦਸਾ ਸੋਮਵਾਰ ਰਾਤ ਕਰੀਬ 11.30 ਵਜੇ ਵਾਪਰਿਆ। ਹਾਦਸੇ ਵਿੱਚ ਬੀਐਮਪੀ ਦੇ 6 ਜਵਾਨ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰਿਆਂ ਨੂੰ ਜੀਐਮਸੀਐਚ ਪੂਰਨੀਆ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਤੇਜਸਵੀ ਦੇ ਕਾਫਲੇ ਦੀ ਗੱਡੀ ਗਲਤ ਸਾਈਡ ਤੋਂ ਆ ਰਹੀ ਸੀ। ਕਾਰ ਨੇ ਸਾਹਮਣੇ ਤੋਂ ਆ ਰਹੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਹਾਦਸਾ ਮੋਫਸਿਲ ਥਾਣਾ ਖੇਤਰ ‘ਚ NH 131-A ਪੂਰਨੀਆ-ਕਟਿਹਾਰ ਮੁੱਖ ਸੜਕ ‘ਤੇ ਬੇਲੌਰੀ ਅਪਸਰਾ ਮੰਗਲ ਭਵਨ ਨੇੜੇ ਵਾਪਰਿਆ।

Leave a Reply

Your email address will not be published. Required fields are marked *