ਭਗਵੰਤ ਮਾਨ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ : ਨਵਜੋਤ ਸਿੱਧੂ

Uncategorized

ਚੰਡੀਗੜ੍ਹ, 28 ਫਰਵਰੀ, ਬੋਲੇ ਪੰਜਾਬ ਬਿਊਰੋ :

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੁਰਾਣੀ ਪੈਨਸ਼ਨ ਸਕੀਮ ਦੇ ਬਹਾਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇੱਕ ਵਾਰ ਫਿਰ ਜ਼ੁਬਾਨੀ ਹਮਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਨਾਲ ਜੁੜੀ ਇਕ ਪੋਸਟ ਪਾਈ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਹਿਮਾਚਲ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਅਤੇ ਨੋਟੀਫਾਈ ਕੀਤਾ।

ਇਸ ਦੀ ਨਕਲ ਕਰਦੇ ਹੋਏ ‘ਆਪ’ ਨੇ ਗੁਜਰਾਤ ਅਤੇ ਹਿਮਾਚਲ ਚੋਣਾਂ ਤੋਂ ਪਹਿਲਾਂ ਵੋਟਾਂ ਹਾਸਲ ਕਰਨ ਲਈ ਇਸ ਨੂੰ ਕੈਬਨਿਟ ‘ਚ ਪਾਸ ਵੀ ਕੀਤਾ ਸੀ ਪਰ ਹੁਣ ਤੱਕ ਇਸ ਨੂੰ ਨੋਟੀਫਾਈ ਕਰਨ ‘ਚ ਅਸਫਲ ਰਹੀ ਹੈ। ਖ਼ਾਲੀ ਖ਼ਜ਼ਾਨਾ ਅਤੇ ਮਾੜੇ ਪ੍ਰਬੰਧਾਂ ਨੇ ਹਫੜਾ-ਦਫੜੀ ਅਤੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ, ਜਿਸ ਦੀ ਅਗਵਾਈ ਭਗਵੰਤ ਮਾਨ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਵਜੋਂ ਕਰ ਰਹੇ ਹਨ। ਉਨ੍ਹਾਂ ਅੱਗੇ ਲਿਖਿਆ ਕਿ ਭਗਦੜ ਮਚੀ ਨਹੀਂ ਸਗੋਂ ਫੈਲੀ ਹੈ।

Leave a Reply

Your email address will not be published. Required fields are marked *