ਅਮਰੀਕਾ ਅਤੇ ਸਿੱਖ ਦੀ ਡੂੰਘੀ ਦੋਸਤੀ ਸੰਸਾਰ ਵਿੱਚ ਲਿਆ ਸਕਦੀ ਹੈ ਸ਼ਾਂਤੀ, ਸਿੱਖ ਕੌਮ ਨੂੰ ਰਾਜ ਸਤਾ ਵੱਲ ਚਾਹੀਦਾ ਵੱਧਣਾ – ਤਾਲਬਪੁਰਾ

Uncategorized

ਨਵੀਂ ਦਿੱਲੀ, 2 ਮਾਰਚ ਬੋਲੇ ਪੰਜਾਬ ਬਿੳਰੋ

(ਮਨਪ੍ਰੀਤ ਸਿੰਘ ਖਾਲਸਾ):- ਸਿੱਖ ਭਾਰਤ ਵਿੱਚ ਹੀ ਨਹੀ ਪੂਰੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਕੌਮ ਬਣ ਚੁੱਕੀ ਹੈ। ਪਰ ਉਸ ਦਾ ਆਪਣਾ ਕੋਈ ਘਰ ਨਹੀ ਕੌਮ ਨੂੰ ਆਪਣੇ ਫੈਸਲੇ ਆਪ ਕਰਨ ਲਈ ਸਮਰਥ ਹੋਣ ਲਈ ਆਪਣੀ ਘਰ ਵਾਲੀ ਕੌਮ ਬਣਕੇ ਦੁਨੀਆਂ ਦੇ ਹੋਰਨਾ ਦੇਸ਼ਾ ਤੱਕ ਆਪਣੀ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਭਾਰਤ ਅੰਦਰ ਸਿੱਖਾਂ ਨੂੰ ਆਪਣੀ ਹੋਂਦ ਲਈ ਸੰਵਿਧਾਨ ਦੀ ਧਾਰਾ 25 ਬੀ ਵਿੱਚ ਸੋਧ ਕਰਵਾਉਣ ਦੇ ਯਤਨ ਤੇਜ ਕਰਨੇ ਚਾਹੀਦੇ ਹਨ। ਜਿਸ ਅੰਦਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਸੰਘਰਸ਼ ਕਮੇਟੀ ਦੇ ਕੌ-ਆਰਡੀਨੇਟਰ ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਅੱਜ ਦਾ ਸਮਾਂ ਇੱਕ ਨਵੇਂ ਤਰ੍ਹਾਂ ਦੇ ਸੰਘਰਸ਼ ਲੜਨ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਪਹੁੰਚੇ ਸੰਯੁਕਤ ਰਾਸ਼ਟਰ ਅਮਰੀਕਾ ਦੇ ਹਾਈ ਕਮਿਸ਼ਨਰ ਵੱਲੋ ਇਹ ਕਹਿਣਾ ਕਿ ਅਮਰੀਕਾ ਅਤੇ ਸਿੱਖ ਕੌਮ ਇਕੱਠੇ ਹੋ ਕੇ ਸਾਰੇ ਸੰਸਾਰ ਵਿੱਚ ਸ਼ਾਂਤੀ ਲਿਆਉਣ। ਇਹ ਸਿੱਖ ਕੌਮ ਲਈ ਬੜੀ ਮਾਨ ਵਾਲੀ ਗੱਲ ਹੈ। ਸੰਸਾਰ ਵਿੱਚ ਸਿੱਖਾਂ ਨੂੰ ਆਪਣਾ ਰਾਜ ਸਥਾਪਤ ਕਰਨ ਵੱਲ ਵੱਧਣਾ ਚਾਹੀਦਾ ਹੈ। ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਧਕ ਸਕੱਤਰ ਭਾਈ ਅਮਰੀਕ ਸਿੰਘ ਨੰਗਲ ਨੇ ਕਿਹਾ ਕਿ ਦੁਨੀਆਂ ਦੇ ਕੁਝ ਦੇਸ਼ਾਂ ਨੇ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦਿੱਤਾ ਹੈ। ਪਰ ਇਸ ਦੇ ਉਲਟ ਭਾਰਤ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੀ ਦੱਸਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਉਹਨਾਂ ਤਾਕਤਾਂ ਨਾਲ ਸਹਿਮਤੀ ਪ੍ਰਗਟਾਈ ਜਾਵੇ ਜੋ ਸਿੱਖਾਂ ਦੇ ਵੱਖਰੇ ਘਰ ਦੀ ਸਥਾਪਨਾ ਲਈ ਸਿੱਖ ਕੌਮ ਦਾ ਸਾਥ ਦੇਂਦਿਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।