ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਹਰ ਮਹੀਨੇ ਔਰਤਾਂ ਨੂੰ ਦੇਵੇਗੀ ਇੱਕ ਹਜ਼ਾਰ ਰੁਪਏ

Uncategorized

ਨਵੀਂ ਦਿੱਲੀ, 4 ਮਾਰਚ, ਬੋਲੇ ਪੰਜਾਬ ਬਿਊਰੋ :
ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਮਾਰਲੇਨਾ ਨੇ ਅੱਜ ਸੋਮਵਾਰ (4 ਮਾਰਚ) ਨੂੰ ਸਾਲ 2024-25 ਲਈ 76,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਆਤਿਸ਼ੀ ਨੇ ਬਜਟ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਸਰਕਾਰ ਮਹਿਲਾ ਸਨਮਾਨ ਯੋਜਨਾ ਲੈ ਕੇ ਆਈ ਹੈ। ਵਿਧਾਨ ਸਭਾ ‘ਚ ਬਜਟ ਦੌਰਾਨ ਆਪਣੇ ਭਾਸ਼ਣ ‘ਚ ਆਤਿਸ਼ੀ ਨੇ ਕਿਹਾ, ”ਹੁਣ ਤੱਕ ਅਮੀਰ ਦਾ ਬੱਚਾ ਅਮੀਰ ਹੁੰਦਾ ਸੀ, ਗਰੀਬ ਦਾ ਬੱਚਾ ਗਰੀਬ ਰਹਿੰਦਾ ਸੀ। ਇਹ ਰਾਮ ਰਾਜ ਦੇ ਸੰਕਲਪ ਦੇ ਉਲਟ ਸੀ। ਕੇਜਰੀਵਾਲ ਸਰਕਾਰ ਨੇ ਇਸ ਨੂੰ ਬਦਲ ਦਿੱਤਾ ਹੈ। ਅੱਜ ਮਜ਼ਦੂਰ ਬੱਚੇ ਵੀ ਡਾਇਰੈਕਟਰ ਬਣ ਰਹੇ ਹਨ।

Leave a Reply

Your email address will not be published. Required fields are marked *