ਗੁਰਜਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਦੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਲਈ ਤਕਨੀਕੀ ਅਧਿਕਾਰੀ ਵਜੋਂ ਚੋਣ

Uncategorized

ਚੰਡੀਗੜ੍ਹ,4 ਮਾਰਚ,ਬੋਲੇ ਪੰਜਾਬ ਬਿਓਰੋ: ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ ਦੀ ਅਗਵਾਈ ਹੇਠ ਐਲ ਐਨ ਸੀ ਟੀ ਯੂਨੀਵਰਸਿਟੀ ਭੋਪਾਲ ਮੱਧ ਪ੍ਰਦੇਸ਼ ਵੱਲੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ 8 ਮਾਰਚ ਤੋਂ 11 ਮਾਰਚ ਤੱਕ ਕਰਵਾਈ ਜਾ ਰਹੀ ਹੈ।ਇਹ ਚੈਂਪੀਅਨਸ਼ਿਪ ਐਲ ਐਨ ਸੀ ਟੀ ਯੂਨੀਵਰਸਿਟੀ ਭੋਪਾਲ ਦੇ ਸਕੱਤਰ ਡਾਕਟਰ ਅਨੁਪਮ ਚੌਕਸੀ ਐਲ ਐਨ ਸੀਟੀ ਦੇ ਵੋਇਸ ਚਾਂਸਲਰ ਡਾਕਟਰ ਨਰੇੰਦਰਾ ਕੁਮਾਰ ਥਾਪਕ ਅਤੇ ਫਿਜੀਕਲ ਐਜੂਕੇਸ਼ਨ ਐਲ ਐਨ ਸੀਟੀ ਦੇ ਫਿਜੀਕਲ ਐਜੂਕੇਸ਼ਨ ਦੇ ਡਾਇਰੈਕਟਰ ਡਾਕਟਰ ਪੰਕਜ ਜੈਨ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਜਰਨਲ ਸਕੱਤਰ ਸਿਮਰਨਜੀਤ ਸਿੰਘ ਅਤੇ ਉਪ ਪ੍ਰਧਾਨ ਇੰਦਰਜੋਧ ਸਿੰਘ ਜੀਰਕਪੁਰ ਦੀ ਨਿਗਰਾਨੀ ਹੇਠ ਇੱਕ ਨੈਸ਼ਨਲ ਆਫੀਸ਼ੀਏਟਿੰਗ ਕੈਂਪ ਲਗਾਇਆ ਗਿਆ।ਜਿਸ ਵਿੱਚ ਆਲ ਇੰਡੀਆ ਇੰਟਰਵਰਸਿਟੀ ਲਈ ਟੈਕਨੀਕਲ ਓਫਿਸ਼ੀਅਲ ਦੀ ਚੋਣ ਕੀਤੀ ਗਈ।
40 ਮੁਕਤੇ ਸ਼ਹੀਦਾਂ ਸਿੰਘਾਂ ਗੱਤਕਾ ਅਖਾੜਾ ਸ਼੍ਰੀ ਮੁਕਤਸਰ ਸਾਹਿਬ ਦੇ ਜਥੇਦਾਰ ਸਰਦਾਰ ਸ਼ਮਿੰਦਰ ਸਿੰਘ ਜੀ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਦੀ ਇਸ ਟੂਰਨਾਮੈਂਟ ਲਈ ਚੋਣ ਹੋਣਾ ਮਾਤਾ-ਪਿਤਾ ,ਪਰਿਵਾਰ ਅਤੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ।ਸ਼ਮਿੰਦਰ ਸਿੰਘ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਗੱਤਕਾ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਜਨਰਲ ਸਕੱਤਰ ਸਿਮਰਨਜੀਤ ਸਿੰਘ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ । ਕੰਵਰ ਇੰਦਰਜੀਤ ਸਿੰਘ,ਪੰਜਾਬ ਸਟੇਟ ਆਈ ਹੈੱਡ ਦੇ ਨਾਲ ਸ਼ੇਖਰ ਰਾਣਾ,ਪੰਜਾਬ ਕਾਲ ਸੈਂਟਰ ਹੈੱਡ ਅਤੇ
ਅੰਕਿਤ ਬਾਂਸਲ (ਓ ਐੱਸ ਡੀ) ਔਫੀਸ਼ੀਅਲ ਓਨ ਸਪੈਸ਼ਲ ਡਿਊਟੀਜ਼ ਨੇ ਵੀ ਸਾਰੇ ਸਮਰਥਕਾਂ ਨੂੰ ਵਧਾਈ ਦਿੰਦੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *