ਮੋਦੀ ਨੇ ਦੇਸ਼ ਨੂੰ ਇਕ ਸੂਤਰ ਵਿੱਚ ਪਰੋਇਆ: ਤਰੁਣ ਚੁੱਘ

Uncategorized

ਪੂਰਾ ਦੇਸ਼ ਮੋਦੀ ਜੀ ਦਾ ਪਰਿਵਾਰ ਅਤੇ ਉਨ੍ਹਾਂ ਦੀ ਜ਼ਿੰਦਗੀ ਹੈ ਇਕ ਖੁੱਲ੍ਹੀ ਕਿਤਾਬ: ਤਰੁਣ ਚੁੱਘ

ਚੰਡੀਗੜ੍ਹ, 4 ਮਾਰਚ ਬੋਲੇ ਪੰਜਾਬ ਬਿਓਰੋ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਇਕਜੁੱਟ ਕੀਤਾ ਹੈ, ਚਾਹੇ ਉਹ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹੋਵੇ ਜਾਂ ਕੱਛ ਤੋਂ ਲੈ ਕੇ ਉੱਤਰ ਪੂਰਬ ਤੱਕ, ਅਸੀਂ ਇੱਕ ਪਰਿਵਾਰ ਵਾਂਗ ਇੱਕ ਸੰਗਠਿਤ ਤਾਕਤ ਬਣ ਕੇ ਵਿਕਾਸ ਦੇ ਰਾਹ ‘ਤੇ ਅੱਗੇ ਵਧ ਰਹੇ ਹਾਂ।

ਯਾਦ ਰਹੇ ਕਿ ਤਰੁਣ ਚੁੱਘ ਸਮੇਤ ਭਾਜਪਾ ਦੇ ਹੋਰ ਸੀਨੀਅਰ ਨੇਤਾਵਾਂ ਨੇ ਵੀ ਐਕਸ ‘ਤੇ ਆਪਣਾ ਪ੍ਰੋਫਾਈਲ ਬਦਲਿਆ ਹੈ, ਇਸ ‘ਤੇ ਲਿਖਿਆ ਹੋਇਆ ਹੈ ”ਮੋਦੀ ਦਾ ਪਰਿਵਾਰ”।

ਚੁੱਘ ਨੇ ਕਿਹਾ ਕਿ ਮੋਦੀ ਜੀ ਦੇਸ਼ ਦੀ ਜਨਤਾ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਦੇਸ਼ ਦੇ ਲੋਕ ਵੀ ਉਨ੍ਹਾਂ ਨੂੰ ਆਪਣਾ ਮੰਨਦੇ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਵਾਰ-ਵਾਰ ਭਾਰੀ ਬਹੁਮਤ ਨਾਲ ਜਿਤਾ ਕੇ ਆਪਣਾ ਨੇਤਾ ਚੁਣਦੇ ਹਨ। ਸਾਲ 2014 ਵਿੱਚ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੂੰ ਬਹੁਮਤ ਨਾਲ ਜਿਤਾਇਆ ਅਤੇ ਕੇਂਦਰ ਸਰਕਾਰ ਦੀ ਸੱਤਾ ਦੀ ਕਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤੀ ਅਤੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾ ਕੇ ਭਾਰਤ ਦਾ ਨਾਂ ਵਿਸ਼ਵ ਪਟਲ ‘ਤੇ ਸੁਨਹਿਰੀ ਅੱਖਰਾਂ ਵਿੱਚ ਲਿਖਵਾ ਦਿੱਤਾ ਹੈ। ਅੱਜ ਭਾਰਤ ਦੀ ਚਮਕ ਅਤੇ ਧਮਕ ਵਿਸ਼ਵ ਪਟਲ ‘ਤੇ ਬਹੁਤ ਵਧ ਚੁੱਕੀ ਹੈ।

ਚੁੱਘ ਨੇ ਕਿਹਾ ਕਿ ਮੋਦੀ ਜੀ ਦਾ ਜੀਵਨ ਇੱਕ ਖੁੱਲੀ ਕਿਤਾਬ ਵਾਂਗ ਹੈ। ਪ੍ਰਧਾਨ ਮੰਤਰੀ ਮੋਦੀ ਦੇਸ਼ ਦੀਆਂ ਸਰਹੱਦਾਂ ‘ਤੇ ਤੈਨਾਤ ਦੇਸ਼ ਦੇ ਜਵਾਨਾਂ ਦੇ ਨਾਲ-ਨਾਲ ਦੇਸ਼ ਦੇ ਲੋਕਾਂ ਵਿਚਕਾਰ ਆਪਣੇ ਤਿਉਹਾਰ ਮਨਾਉਂਦੇ ਹਨ। ਦੇਸ਼ ‘ਚ ਕੋਈ ਵੀ ਸੰਕਟ ਦੀ ਘੜੀ ਹੋਵੇ ਜਾਂ ਖੁਸ਼ੀ ਦਾ ਮੌਕਾ, ਦੇਸ਼ ਦੀ ਜਨਤਾ ਮੋਦੀ ਜੀ ਦੇ ਨਾਲ ਉਨ੍ਹਾਂ ਦੀ ਅਗਵਾਈ ‘ਚ ਪਰਿਵਾਰ ਵਾਂਗ ਮਜਬੂਤੀ ਨਾਲ ਖੜ੍ਹੀ ਨਜ਼ਰ ਆਉਂਦੀ ਹੈ।

ਚੁੱਘ ਨੇ ਕਿਹਾ ਕਿ ਇੰਡੀ ਠੱਗਬੰਧਨ ਦੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਅਤੇ ਇਰਾਦਿਆਂ ਤੋਂ ਬੁਰੀ ਤਰਾਂ ਬੌਖਲਾਏ ਹੋਏ ਹਨ। ਵਿਰੋਧੀ ਧਿਰ ਦੀ ਰਾਜਨੀਤੀ ਪੂਰੀ ਤਰ੍ਹਾਂ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ‘ਤੇ ਕੇਂਦਰਿਤ ਹੈ। ਹੁਣ ਵਿਰੋਧੀ ਧਿਰਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ, ਜਦਕਿ ਪੂਰਾ ਦੇਸ਼ ਮੋਦੀ ਜੀ ਦਾ ਪਰਿਵਾਰ ਹੈ ਅਤੇ ਅਸੀਂ ਸਾਰੇ ਉਸ ਪਰਿਵਾਰ ਦਾ ਹਿੱਸਾ ਹਾਂ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਪ੍ਰੋਫਾਈਲਾਂ ‘ਤੇ ਆਪਣੇ ਨਾਵਾਂ ਦੇ ਨਾਲ “ਮੋਦੀ ਦਾ ਪਰਿਵਾਰ” ਲਿਖਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *