ਮੋਹਾਲੀ ਵਿਚ ਫਿਰ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ

Uncategorized

 ਮੋਹਾਲੀ 4 ਮਾਰਚ ,ਬੋਲੇ ਪੰਜਾਬ ਬਿਓਰੋ: ਮੋਹਾਲੀ ਦਿਨੋਂ ਦਿਨ ਗੈਂਗਵਾਰ ਦਾ ਸ਼ਿਕਾਰ ਹੋ ਰਿਹਾ ਹੈ ਅੱਜ ਫਿਰ ਮੋਹਾਲੀ ਦੇ 67 ਸੈਕਟਰ ਵਿਖੇ ਸਥਿਤ CP-16 ਸ਼ਾਪਿੰਗ ਮਾਲ  ਦੇ ਬਾਹਰ ਗੈਂਗਵਾਰ ‘ਚ ਇਕ ਗੈਂਗਸਟਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਨ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਪੀਸੀਆਰ ‘ਤੇ ਮੈਸੇਜ ਫਲੈਸ਼ ਕਰਵਾ ਕੇ ਸਾਰਾ ਇਲਾਕਾ ਸੀਲ ਕਰ ਦਿੱਤਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇੱਥੇ 17-18 ਗੋਲ਼ੀਆਂ ਚੱਲਣ ਦੀ ਆਵਾਜ਼ ਆਈ ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *