ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ 76-80 ਦਾ ਵਫ਼ਦ ਸ ਕੁਲਵੰਤ ਸਿੰਘ ਦੀ ਅਗਵਾਈ ‘ਚ ਮੁੱਖ ਸਕੱਤਰ ਨੂੰ ਮਿਲਿਆ

Uncategorized

ਮੁੱਖ ਸਕੱਤਰ ਨੇ ਸੀ ਏ ਗਮਾਡਾ ਨਾਲ ਮੀਟਿੰਗ ਕਰਕੇ ਅਥਾਰਿਟੀ ਦੀ ਮੀਟਿੰਗ ‘ਚ ਏਜੰਡਾ ਪਾਉਣ ਦਾ ਕੀਤਾ ਵਾਅਦਾ
ਲੋਕਾਂ ਨੂੰ ਰਾਹਤ ਮਿਲਣ ਦੀ ਬੱਝੀ ਆਸ

ਮੋਹਾਲੀ 6 ਮਾਰਚ,ਬੋਲੇ ਪੰਜਾਬ ਬਿਓਰੋ:      ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76–80 ਦਾ ਇੱਕ ਵਫਦ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ‘ਚ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੂੰ ਪੰਜਾਬ ਵਿਧਾਨ ਸਭਾ ‘ਚ ਮਿਲਿਆ ਅਤੇ ਮੰਗ ਕੀਤੀ ਹੈ ਕਿ ਗਮਾਡਾ ਵੱਲੋਂ ਸੈਕਟਰ 76-80 ਮੋਹਾਲੀ ਦੇ ਅਲਾਟੀਆਂ ਉੱਤੇ ਪਾਇਆ ਜਾ ਰਿਹਾ ਕਰੋੜਾਂ ਦਾ ਵਿਆਜ ਤੁਰੰਤ ਵਾਪਿਸ ਲਿਆ ਜਾਵੇ।
ਵਫਦ, ਜਿਸ ਵਿੱਚ ਐਂਟੀ ਐਨਹਾਂਸਮੈਂਟ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਜੀ ਐਸ ਪਠਾਨੀਆਂ, ਜਾਇੰਟ ਸਕੱਤਰ ਜਰਨੈਲ ਸਿੰਘ,ਆਪ ਦੇ ਬਲਾਕ ਪ੍ਰਧਾਨ ਰਾਜੀਵ ਵਸ਼ਿਸ਼ਟ, ਕੌਂਸਲਰ ਹਰਜੀਤ ਸਿੰਘ ਭੋਲੂ, ਮੈਡਮ ਚਰਨਜੀਤ ਕੌਰ ਸ਼ਾਮਲ ਸਨ, ਨੇ ਮਿਲ ਕੇ ਮੰਗ ਕੀਤੀ ਕਿ ਸਾਲ 2001 ਵਿੱਚ ਗਮਾਡਾ ਨੇ ਇਹ ਪਲਾਟ ਕੱਢੇ ਸਨ ਜੋ 2008, 2014 ‘ਚ ਲੋਕਾਂ ਨੂੰ ਦਿੱਤੇ ਗਏ ਅਤੇ ਕੁਝ ਅਜੇ ਵੀ ਅਲਾਟ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਗਮਾਡਾ ਨੇ ਪਹਿਲੀ ਵਾਰ ਹੀ ਨੋਟਿਸ ਕੱਢਿਆ ਹੈ ਜਿਸ ਵਿੱਚ ਲੋਕਾਂ ਉੱਪਰ 1650 ਰੁਪਏ ਪ੍ਰਤੀ ਮੀਟਰ ਦਾ ਵਿਆਜ ਲਾ ਕੇ ਲੋਕਾਂ ਨੂੰ ਭਰਨ ਲਈ ਕਿਹਾ ਜਾ ਰਿਹਾ ਹੈ। ਵਫ਼ਦ ਨੇ ਮੁੱਖ ਸਕੱਤਰ ਨੂੰ ਦੇਸਿਆ ਕਿ ਇਸ ਖੇਤਰ ਵਿੱਚ ਬਹੁਤ ਸਾਰੀ ਕਮਰਸ਼ੀਅਲ ਜਮੀਨ ਅਜੇ ਵੇਚਣ ਵਾਲੀ ਪਈ ਹੈ ਜਿਸ ਦੀ ਕੀਮਤ ਰਿਹਾਇਸ਼ੀ ਪਲਾਟਾਂ ਤੋਂ ਦਸ ਗੁਣਾ ਮਹਿੰਗੀ ਹੈ ਅਤੇ ਕੁੱਝ ਜ਼ਮੀਨ ਇੰਨਾਂ ਸੈਕਟਰਾਂ ਤੋਂ ਬਾਹਰ ਦੀ ਵੀ ਇਹਨਾਂਸੈਕਟਰਾਂ ‘ਚ ਗਿਣੀ ਗਈ ਹੈ। ਸ. ਕੁਲਵੰਤ ਸਿੰਘ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਇਹ ਲੋਕਾਂ ਨਾਲ ਧੱਕਾ ਹੈ ਤੇ ਲੋਕਾਂ ਨੂੰ ਜਰੂਰ ਰਾਹਤ ਮਿਲਣੀ ਚਾਹੀਦੀ ਹੈ।
ਮੁੱਖ ਸਕੱਤਰ ਨੇ ਗੱਲਬਾਤ ਸੁਨਣ ਤੋਂ ਬਾਅਦ ਕਿਹਾ ਕਿ ਵਿਧਾਇਕ ਸ ਕੁਲਵੰਤ ਸਿੰਘ ਨੇ ਮੈਨੂੰ ਕਈ ਵਾਰ ਮਿਲਕੇ ਇਸ ਮਾਮਲੇ ਬਾਰੇ ਗੱਲ ਕੀਤੀ ਹੈ।ਉਹਨਾਂ ਸੀਏ ਗਮਾਡਾ ਨਾਲ ਜਲਦੀ ਹੀ ਮੀਟਿੰਗ ਕਰਾਕੇ ਮਸਲਾ ਏਜੰਡੇ ਦੇ ਰੂਪ ‘ਚ ਅਥਾਰਿਟੀ ਦੀ ਮੀਟਿੰਗ ਵਿੱਚ ਪਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਲੋਕਾਂ ਨਾਲ ਧੱਕਾ ਨਹੀਂ ਹੋਵੇਗਾ।ਵਫਦ ਨੇ ਵਿਧਾਇਕ ਸ. ਕੁਲਵੰਤ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਲੋਕਾਂ ਦੇ ਮਸਲੇ ਨੂੰ ਸਹੀ ਢੰਗ ਮੁੱਖ ਸਕੱਤਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

Leave a Reply

Your email address will not be published. Required fields are marked *