ਬੱਚਿਆਂ ਨੂੰ ਨਕਲ ਕਰਾਉਣ ਲਈ ਸਕੂਲ ਦੀਆਂ ਖਿੜਕੀਆਂ ’ਚ ਲਟਕੇ ਮਾਪੇ

Uncategorized

ਚੰਡੀਗੜ੍ਹ, 6 ਮਾਰਚ, ਦੇਸ਼ ਕਲਿੱਕ ਬਿਓਰੋ :
ਵਿਦਿਅਕ ਸਾਲ 2023-24 ਦੀਆਂ ਹੋ ਰਹੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਦੀ ਇਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਮਾਪੇ ਵਿਦਿਆਰਥੀਆਂ ਨੂੰ ਨਕਲ ਕਰਾਉਣ ਲਈ ਕਮਰਿਆਂ ਦੀਆਂ ਖਿੜਕੀਆਂ ਤੇ ਰੌਸ਼ਨਦਾਨਾਂ ਵਿੱਚ ਲਮਕ ਰਹੇ ਹਨ। ਇਹ ਹਰਿਆਣਾ ਦੇ ਨੂੰਹ ਦੀ ਘਟਨਾ ਹੈ।
ਬੋਰਡ ਪ੍ਰੀਖਿਆ ਦੌਰਾਨ ਤਾਵੜੂ ਦੇ ਇਕ ਸਕੂਲ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਐਮਐਸਡੀ ਸੀਨੀਅਰ ਸੈਕੰਡਰੀ ਸਕੂਲ ਦੀ ਹੈ। ਸਕੂਲ ਦੇ ਗੇਟ ਉਤੇ ਇਕ ਡੰਡਾ ਲੈ ਕੇ ਪੁਲਿਸ ਮੁਲਾਜ਼ਮ ਖੜ੍ਹਾ ਹੈ। ਪ੍ਰੰਤੂ ਅਸਲੀ ਖੇਡ ਸਕੂਲ ਦੇ ਪਿੱਛੇ ਚੱਲ ਰਿਹਾ ਹੈ। ਸਕੂਲ ਦੀਆਂ ਖਿੜਕੀਆਂ ਉਤੇ ਦਰਜਨਾਂ ਲੋਕ ਲਟਕੇ ਹੋਏ ਨਜ਼ਰ ਆ ਰਹੇ ਹਨ। ਬੱਚਿਆਂ ਨੂੰ ਫਿਜ਼ੀਕਲ ਐਜੂਕੇਸ਼ਨ ਵਿਚੋਂ ਪਾਸ ਕਰਾਉਣ ਲਈ ਮਾਪੇ ਆਪਣੀ ਫਿਟਨੈਸ ਦਾ ਟੈਸਟ ਦਿੰਦੇ ਦਿਖਾਈ ਦੇ ਰਹੇ ਹਨ।

परीक्षाओं में नकल हो रही है।नूंह, हरियाणा
खट्टर साहब आपका बुल्डोजर कहा है?@ssrajputINC @SupriyaShrinate pic.twitter.com/ABeVkzhpPi— 𝐑𝐄𝐄𝐍𝐀 𝐒𝐊 (@SK_TANWAR_INC) March 6, 2024

Leave a Reply

Your email address will not be published. Required fields are marked *