Old Pension Scheme ਲਾਗੂ ਕਰਨ ‘ਤੇ ਵਿਧਾਨ ਸਭਾ ‘ਚ ਮਾਨ ਸਰਕਾਰ ਨੇ ਵੱਟੀ ਚੁੱਪੀ, 8% DA ‘ਤੇ ਵੀ ਨਹੀਂ ਦਿੱਤਾ ਜਵਾਬ

Uncategorized

ਬਜਟ ‘ਚ ਮੁਲਾਜ਼ਮਾਂ ਲਈ ਕੋਈ ਵੱਡਾ ਫ਼ੈਸਲਾ ਨਾ ਹੋਣ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਕੱਢੀ ਭੜਾਸ

ਚੰਡੀਗੜ੍ਹ 6 ਮਾਰਚ,ਬੋਲੇ ਪੰਜਾਬ ਬਿਓਰੋ:

ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵਲੋਂ ਜਾਰੀ ਕੀਤਾ ਗਿਆ Old Pension Scheme  ਲਾਗੂ ਕਰਨ ਦਾ ਅਧੂਰਾ ਨੋਟੀਫਿਕੇਸ਼ਨ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਿਆ ਹੈ।

ਦਰਅਸਲ, ਪੰਜਾਬ ਵਿਧਾਨ ਸਭਾ ਦੇ ਬਜਟ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਮੇਤ ਮੁਲਾਜ਼ਮਾਂ ਦੇ 8 ਪ੍ਰਤੀਸ਼ਤ ਡੀਏ ਅਤੇ ਮੁਲਾਜ਼ਮਾਂ ਦੀਆਂ ਹੋਰਨਾਂ ਮੰਗਾਂ ਤੇ ਮਾਨ ਸਰਕਾਰ ਦੀ ਚੁੱਪੀ ਅਤੇ ਬਜਟ ਵਿਚ ਮੁਲਾਜ਼ਮਾਂ ਲਈ ਕੋਈ ਵੱਡਾ ਫ਼ੈਸਲਾ ਨਾ ਹੋਣ ਦੇ ਰੋਸ ਵਜੋਂ ਜਿਥੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਭੜਾਸ ਕੱਢੀ।

ਉਥੇ ਹੀ ਕਾਂਗਰਸ ਨੇ ਵੀ ਇਸ ਨੂੰ ਮੁੱਦਾ ਬਣਾਇਆ ਅਤੇ ਕਿਹਾ ਕਿ, ਹਿਮਾਚਲ ਵਿਚ ਕਾਂਗਰਸ ਦੀ ਸਰਕਾਰ ਪੰਜਾਬ ਦੀ ਆਪ ਸਰਕਾਰ ਤੋਂ ਬਾਅਦ ਬਣੀ, ਉਥੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋ ਚੁੱਕੀ ਹੈ, ਪਰ ਪੰਜਾਬ ਦੇ ਅੰਦਰ ਮਾਨ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ, ਗੂੰਗੀ ਬੋਲੀ ਬਣੀ ਬੈਠੀ ਹੈ।

 ਕਾਂਗਰਸ ਨੇ ਸਵਾਲ ਕੀਤਾ ਕਿ, ਮਾਨ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਕਦੋਂ ਜਾਰੀ ਕਰੇਗੀ ਅਤੇ ਇਹ ਵੀ ਦੱਸੇ ਕਿ, ਮੁਲਾਜ਼ਮਾਂ ਦਾ 8 ਪ੍ਰਤੀਸ਼ਤ ਮਹਿੰਗਾਈ ਭੱਤਾ ਕਦੋਂ ਮਿਲੇਗਾ?

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।