ਪੰਜਾਬੀ ਗਾਇਕ ਬੱਬੂ ਮਾਨ ਵੀ ਆਏ ਕਿਸਾਨਾਂ ਦੇ ਹੱਕ ‘ਚ : ਗੀਤ ‘ਧਰਨੇ ਵਾਲੇ’ ਕੀਤਾ ਰਿਲੀਜ਼

Uncategorized

ਚੰਡੀਗੜ੍ਹ 9 ਮਾਰਚ,ਬੋਲੇ ਪੰਜਾਬ ਬਿਓਰੋ: ਹੁਣ ਪੰਜਾਬ ਮਿਊਜ਼ਿਕ ਇੰਡਸਟਰੀ ਦੇ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਗੀਤ ਜਾਰੀ ਕੀਤਾ ਹੈ। ਜਿਸ ਦੀ ਲੋਕਾਂ ਅਤੇ ਕਿਸਾਨਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਸਾਹਮਣੇ ਆਉਣ ਵਾਲਾ ਇੱਕ ਵੱਡਾ ਚਿਹਰਾ ਹੈ। ਇਸ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ, ਸ਼੍ਰੀ ਬਰਾੜ ਅਤੇ ਹਰਿਆਣਾ ਦੇ ਗਾਇਕ ਕਿਸਾਨਾਂ ਦੇ ਹੱਕ ਵਿੱਚ ਆ ਚੁੱਕੇ ਹਨ।

ਗਾਇਕ ਬੱਬੂ ਮਾਨ ਦੇ ਗੀਤ ‘ਧਰਨੇ ਵਾਲੇ’ ਨੂੰ ਰਿਲੀਜ਼ ਹੋਏ 24 ਘੰਟੇ ਵੀ ਨਹੀਂ ਹੋਏ ਪਰ 1.50 ਲੱਖ ਤੋਂ ਵੱਧ ਲੋਕ ਇਸ ਨੂੰ ਸੁਣ ਚੁੱਕੇ ਹਨ। ਇਹ ਗੀਤ 3.38 ਮਿੰਟ ਦਾ ਹੈ।ਇਸ ਤੋਂ ਪਹਿਲਾਂ ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜੋ ਪਿੰਡ ਰੁੜਕਾ ਕਲਾਂ ਜਲੰਧਰ ਦਾ ਸੀ। ਜਿੱਥੇ ਉਨ੍ਹਾਂ ਨੇ ਹਾਲ ਹੀ ‘ਚ ਲਾਈਵ ਸ਼ੋਅ ਕੀਤਾ ਸੀ। ਬੱਬੂ ਮਾਨ ਨੇ ਸਟੇਜ ਤੋਂ ਕਿਸਾਨਾਂ ਦਾ ਹੌਸਲਾ ਵਧਾਇਆ। ਇਸ ਦੇ ਨਾਲ ਹੀ ਵਿਸ਼ਵ ਵਪਾਰ ਸੰਗਠਨ (WTO) ਨੇ ਵੀ ਵਿਰੋਧ ਕੀਤਾ ਸੀ।

Leave a Reply

Your email address will not be published. Required fields are marked *